ਜੇਕਰ ਈਰਾਨ ਸਮਰਥਿਤ ਗੈਰ-ਫ਼ੌਜੀ ਲੜਾਕਿਆਂ ਨੇ ਹਮਲੇ ਜਾਰੀ ਰੱਖੇ ਤਾਂ ਫਿਰ ਕੀਤੀ ਜਾਵੇਗੀ ਜਵਾਬੀ ਕਾਰਵਾਈ: ਅਮਰੀਕਾ

Monday, Feb 05, 2024 - 11:50 AM (IST)

ਜੇਕਰ ਈਰਾਨ ਸਮਰਥਿਤ ਗੈਰ-ਫ਼ੌਜੀ ਲੜਾਕਿਆਂ ਨੇ ਹਮਲੇ ਜਾਰੀ ਰੱਖੇ ਤਾਂ ਫਿਰ ਕੀਤੀ ਜਾਵੇਗੀ ਜਵਾਬੀ ਕਾਰਵਾਈ: ਅਮਰੀਕਾ

ਯੇਰੂਸ਼ਲਮ (ਭਾਸ਼ਾ)- ਅਮਰੀਕਾ ਨੇ ਈਰਾਨ ਅਤੇ ਉਸ ਵੱਲੋਂ ਸਮਰਥਿਤ 'ਮਿਲੀਸ਼ੀਆ' (ਗੈਰ-ਫ਼ੌਜੀ ਲੜਾਕਿਆਂ) ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਪੱਛਮੀ ਏਸ਼ੀਆ ਵਿੱਚ ਤਾਇਨਾਤ ਅਮਰੀਕੀ ਬਲਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਦੇ ਹਨ ਤਾਂ ਉਹ ਜਵਾਬੀ ਕਾਰਵਾਈ ਕਰੇਗਾ। ਜਾਰਡਨ ਵਿੱਚ ਇੱਕ ਈਰਾਨ ਸਮਰਥਿਤ ਸਮੂਹ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਡਰੋਨ ਹਮਲੇ ਵਿੱਚ 3 ਅਮਰੀਕੀ ਫ਼ੌਜੀ ਮਾਰੇ ਗਏ ਸਨ ਅਤੇ 40 ਤੋਂ ਵੱਧ ਜ਼ਖਮੀ ਹੋਏ ਸਨ। ਅਮਰੀਕਾ ਨੇ ਸ਼ੁੱਕਰਵਾਰ ਨੂੰ ਜਾਰਡਨ ਵਿਚ ਆਪਣੇ ਫ਼ੌਜੀਆਂ 'ਤੇ ਹਮਲਿਆਂ ਦਾ ਜਵਾਬ ਦਿੰਦੇ ਹੋਏ, ਇਰਾਕ ਅਤੇ ਸੀਰੀਆ ਵਿਚ ਈਰਾਨ ਸਮਰਥਿਤ ਮਿਲੀਸ਼ੀਆ ਅਤੇ ਈਰਾਨੀ ਰੈਵੋਲਿਊਸ਼ਨਰੀ ਗਾਰਡ ਦੇ 85 ਟਿਕਾਣਿਆਂ 'ਤੇ ਹਮਲੇ ਕੀਤੇ। ਇਸ ਤੋਂ ਬਾਅਦ ਸ਼ਨੀਵਾਰ ਨੂੰ ਅਮਰੀਕੀ ਅਤੇ ਬ੍ਰਿਟਿਸ਼ ਬਲਾਂ ਨੇ ਯਮਨ 'ਚ ਹੂਤੀ ਦੇ ਕੰਟਰੋਲ ਵਾਲੇ ਇਲਾਕਿਆਂ 'ਤੇ ਵੀ ਹਮਲੇ ਕੀਤੇ।

ਇਹ ਵੀ ਪੜ੍ਹੋ: ਬ੍ਰਿਟੇਨ ਦੇ PM ਰਿਸ਼ੀ ਸੁਨਕ ਵੀ ਹੋਏ ਬਚਪਨ 'ਚ ਨਸਲਵਾਦ ਦਾ ਸ਼ਿਕਾਰ, ਪਹਿਲੀ ਵਾਰ ਬਿਆਨ ਕੀਤਾ ਦਰਦ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਕਿ ਜੇ ਈਰਾਨ ਨੇ ਅਮਰੀਕਾ ਦੇ ਖਿਲਾਫ "ਸਿੱਧਾ ਜਵਾਬ ਦੇਣ ਦਾ ਬਦਲ" ਚੁਣਿਆ ਤਾਂ ਉਸ ਨੂੰ "ਤੇਜ਼ ਅਤੇ ਸਖ਼ਤ ਜਵਾਬ" ਲਈ ਤਿਆਰ ਰਹਿਣਾ ਚਾਹੀਦਾ ਹੈ। ਸੁਲੀਵਾਨ ਨੇ ਕਿਹਾ ਕਿ ਅਸੀਂ ਇਰਾਕ ਅਤੇ ਸੀਰੀਆ ਵਿੱਚ ਈਰਾਨ ਸਮਰਥਿਤ ਮਿਲੀਸ਼ੀਆ ਜਾਂ ਹੂਤੀ ਬਾਗੀਆਂ ਵੱਲੋਂ ਭਵਿੱਖ ਵਿੱਚ ਕੀਤੇ ਜਾ ਸਕਣ ਵਾਲੇ ਹਮਲਿਆਂ ਦੀ ਸੰਭਾਵਨਾ ਨੂੰ ਰੱਦ ਨਹੀਂ ਕਰ ਸਕਦੇ। ਜਦੋਂ ਈਰਾਨ ਦੇ ਅੰਦਰ ਹਮਲੇ ਕੀਤੇ ਜਾਣ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਈਡੇਨ "ਵੱਡੇ ਪੱਧਰ ਦੀ ਜੰਗ ਨਹੀਂ ਚਾਹੁੰਦੇ ਹਨ ਪਰ ਜਦੋਂ ਉਨ੍ਹਾਂ ਤੋਂ ਈਰਾਨ ਵੱਲੋਂ ਸਿੱਧੇ ਹਮਲੇ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਅਮਰੀਕਾ ਨੂੰ ਸਿੱਧੇ ਤੌਰ 'ਤੇ ਜਵਾਬ ਦੇਣ ਦੀ ਚੋਣ ਕੀਤੀ ਤਾਂ ਉਨ੍ਹਾਂ ਨੂੰ ਸਾਡੇ ਵੱਲੋਂ ਤੇਜ਼ ਅਤੇ ਸਖ਼ਤ ਜਵਾਬ ਮਿਲੇਗਾ। 

ਇਹ ਵੀ ਪੜ੍ਹੋ: ਵੱਡੀ ਗਿਣਤੀ ’ਚ ਪ੍ਰਵਾਸੀ ਛੱਡ ਰਹੇ ਹਨ ਕੈਨੇਡਾ, ਪਹੁੰਚਣ ਦੇ 3 ਤੋਂ 7 ਸਾਲਾਂ ਦੇ ਵਿਚਕਾਰ ਦੇਸ਼ ਛੱਡਣ ਦੀ ਸੰਭਾਵਨਾ ਜ਼ਿਆਦਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News