ਅਫਗਾਨਿਸਤਾਨ ''ਚ ਫਸੇ ਹੋਰ ਲੋਕਾਂ ਨੂੰ ਕੱਢਣ ਲਈ ਅਮਰੀਕਾ ਤੋਂ ਮੰਗੀ ਗਈ ਮਦਦ

Tuesday, Nov 16, 2021 - 01:05 PM (IST)

ਅਫਗਾਨਿਸਤਾਨ ''ਚ ਫਸੇ ਹੋਰ ਲੋਕਾਂ ਨੂੰ ਕੱਢਣ ਲਈ ਅਮਰੀਕਾ ਤੋਂ ਮੰਗੀ ਗਈ ਮਦਦ

ਵਾਸ਼ਿੰਗਟਨ (ਏਪੀ)- 'ਅਫਗਾਨ ਇਵੇਕ ਕ੍ਰੋਏਲਿਸ਼ਨ' ਦੇ ਮੈਂਬਰਾਂ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਵੀਡੀਓ ਕਾਲ ਜ਼ਰੀਏ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਫਗਾਨਿਸਤਾਨ ਤੋਂ ਲੱਖਾਂ ਲੋਕਾਂ ਨੂੰ ਕੱਢਣ ਵਿੱਚ ਮਦਦ ਲਈ ਵਾਧੂ ਸਰੋਤ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਕਾਂ ਦੇ ਨਿਸ਼ਾਨੇ 'ਤੇ ਆਉਣ ਵਾਲੇ ਸੰਭਾਵਿਤ ਲੋਕਾਂ ਨੂੰ ਕੱਢਣ ਲਈ ਕੰਮ ਕਰ ਰਹੇ ਸੰਗਠਨਾਂ ਦੇ ਇਕ ਗਠਜੋੜ ਨੇ ਦੇਸ਼ ਵਿੱਚ ਸਥਿਤੀ ਹੋਰ ਵਿਗੜਨ ਤੋਂ ਬਾਅਦ ਸੋਮਵਾਰ ਨੂੰ ਅਮਰੀਕੀ ਸਰਕਾਰ ਅਤੇ ਹੋਰ ਦੇਸ਼ਾਂ ਤੋਂ ਜ਼ਿਆਦਾ ਮਦਦ ਦੇਣ ਦੀ ਅਪੀਲ ਕੀਤੀ ਹੈ। 

ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਹੁਣ ਇੱਕ ਨਾਜ਼ੁਕ ਸੁਰੱਖਿਆ ਸਥਿਤੀ ਦੇ ਨਾਲ-ਨਾਲ ਡੂੰਘੇ ਆਰਥਿਕ ਅਤੇ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਗੱਠਜੋੜ ਦੇ ਮੈਂਬਰਾਂ ਨੇ ਬਾਅਦ ਵਿੱਚ ਕਿਹਾ ਕਿ ਉਹ ਵਿਦੇਸ਼ ਵਿਭਾਗ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਲਈ ਸ਼ੁਕਰਗੁਜ਼ਾਰ ਹਨ, ਜਿਸ ਵਿੱਚ ਅਮਰੀਕੀ ਨਾਗਰਿਕਾਂ ਅਤੇ ਵਸਨੀਕਾਂ ਦੀ ਵਾਪਸੀ ਤੋਂ ਬਾਅਦ ਨਿਕਾਸੀ ਉਡਾਣਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਸ਼ਾਮਲ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਸਹਾਇਤਾ ਦੀ ਜ਼ਰੂਰਤ ਹੋਏਗੀ। 

ਪੜ੍ਹੋ ਇਹ ਅਹਿਮ ਖਬਰ- ਸਲਾਮ! ਡੂੰਘੇ ਝਰਨੇ 'ਚ ਡਿੱਗਣ ਵਾਲੀਆਂ ਸਨ ਮਾਂ-ਧੀ, ਜਾਨ 'ਤੇ ਖੇਡ ਇਸ ਸ਼ਖ਼ਸ ਨੇ ਬਚਾਈ ਜਾਨ

ਅਫਗਾਨਿਸਤਾਨ ਵਿੱਚ ਇੱਕ ਮਰੀਨ ਵਜੋਂ ਸੇਵਾ ਕਰ ਚੁੱਕੇ ਅਤੇ ਹੁਣ ਗੱਠਜੋੜ ਦੇ ਮੈਂਬਰ 'ਟੀਮ ਅਮਰੀਕਾ' ਨਾਲ ਕੰਮ ਕਰ ਰਹੇ ਪੀਟਰ ਲੁਸੀਅਰ ਨੇ ਕਿਹਾ,"ਵਿਦੇਸ਼ ਵਿਭਾਗ ਲਈ ਵੀ 'ਕਾਫ਼ੀ ਕੰਮ' ਕਰਨਾ ਕਾਫ਼ੀ ਨਹੀਂ ਹੈ, ਸਾਨੂੰ ਸਾਰੇ ਸਰਕਾਰੀ ਹੱਲਾਂ ਦੀ ਲੋੜ ਹੈ, ਅਸੀਂ ਚਾਹੁੰਦੇ ਹਾਂ ਕਿ ਅੰਤਰਰਾਸ਼ਟਰੀ ਭਾਈਚਾਰੇ ਮਦਦ ਵਧਾਉਣ ਅਤੇ ਸਾਨੂੰ ਜਿੰਨੀ ਜਲਦੀ ਹੋ ਸਕੇ ਇਸਦੀ ਲੋੜ ਹੈ।'' ਉਹਨਾਂ ਨੇ ਅੱਗੇ ਕਿਹਾ, “ਸਰਦੀਆਂ ਆ ਰਹੀਆਂ ਹਨ। ਉੱਥੇ ਪਹਿਲਾਂ ਹੀ ਅਕਾਲ ਦੀ ਸਥਿਤੀ ਬਣੀ ਹੋਈ ਹੈ।” ਨਿੱਜੀ ਸੰਗਠਨਾਂ, ਖਾਸ ਤੌਰ 'ਤੇ ਸਾਬਕਾ ਸੈਨਿਕਾਂ ਦੇ ਭਾਈਚਾਰੇ ਨੇ ਅਮਰੀਕਾ ਦੇ ਸਭ ਤੋਂ ਲੰਬੇ ਯੁੱਧ ਨੂੰ ਖ਼ਤਮ ਕਰਨ ਅਤੇ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ  ਹਜ਼ਾਰਾਂ ਅਫਗਾਨ ਲੋਕਾਂ ਨੂੰ ਕੱਢਣ ਅਤੇ ਮੁੜ ਵਸੇਬੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ। 


author

Vandana

Content Editor

Related News