ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਉਪਲੱਬਧ ਕਰਵਾਏਗਾ ਅਮਰੀਕਾ : ਤਾਲਿਬਾਨ
Tuesday, Oct 12, 2021 - 01:08 AM (IST)
ਕਾਬੁਲ-ਆਰਥਿਕ ਤਬਾਹੀ ਦੀ ਕਗਾਰ 'ਤੇ ਪਹੁੰਚ ਚੁੱਕੇ ਅਫਗਾਨਿਸਤਾਨ ਨੂੰ ਅਮਰੀਕਾ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ 'ਤੇ ਸਹਿਮਤ ਹੋ ਗਿਆ ਹੈ। ਹਾਲਾਂਕਿ ਉਸ ਨੇ ਦੇਸ਼ ਦੇ ਨਵੇਂ ਤਾਲਿਬਾਨ ਸ਼ਾਸਕਾਂ ਨੂੰ ਸਿਆਸੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਤਾਲਿਬਾਨ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕੀ ਫੌਜੀਆਂ ਨੇ ਅਗਸਤ 'ਚ ਦੇਸ਼ 'ਚੋਂ ਹਟਣ ਤੋਂ ਬਾਅਦ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਪਹਿਲੀ ਸਿੱਧੀ ਗੱਲਬਾਤ ਤੋਂ ਬਾਅਦ ਇਹ ਬਿਆਨ ਆਇਆ ਹੈ।
ਇਹ ਵੀ ਪੜ੍ਹੋ : ਅਮਰੀਕਾ: ਸਾਊਥਵੈਸਟ ਏਅਰਲਾਈਨਜ਼ ਨੇ 1,000 ਤੋਂ ਵੱਧ ਉਡਾਣਾਂ ਕੀਤੀਆਂ ਰੱਦ
ਅਮਰੀਕੀ ਬਿਆਨ 'ਚ ਕਿਹਾ ਗਿਆ ਹੈ ਕਿ ਦੋਵਾਂ ਪੱਖਾਂ ਨੇ ਅਫਗਾਨਿਸਤਾਨ ਦੇ ਲੋਕਾਂ ਨੂੰ ਸਿੱਧੇ ਤੌਰ 'ਤੇ ਠੋਸ ਮਨੁੱਖੀ ਸਹਾਇਤਾ ਉਪਲੱਬਧ ਕਰਵਾਉਣ 'ਤੇ ਚਰਚਾ ਕੀਤੀ। ਤਾਲਿਬਾਨ ਨੇ ਐਤਵਾਰ ਨੂੰ ਕਿਹਾ ਕਿ ਗੱਲਬਾਤ ਕਤਰ ਦੇ ਦੋਹਾ 'ਚ ਹੋਈ ਜੋ ਚੰਗੀ ਰਹੀ। ਤਾਲਿਬਾਨ ਨੇ ਐਤਵਾਰ ਨੂੰ ਕਿਹਾ ਕਿ ਤਾਬਿਲਾਨ ਨੂੰ ਮਾਨਤਾ ਦੇਣ ਦੀ ਪਹਿਲੀ ਕੜੀ ਨਹੀਂ ਹੈ ਜੋ 15 ਅਗਸਤ ਤੋਂ ਸੱਤਾ 'ਚ ਆਇਆ ਹੈ।
ਇਹ ਵੀ ਪੜ੍ਹੋ : ਕੈਲੀਫੋਰਨੀਆ : ਤੇਲ ਰਿਸਣ ਕਾਰਨ ਬੰਦ ਹੋਇਆ ਬੀਚ ਦੁਬਾਰਾ ਖੁੱਲ੍ਹਣ ਲਈ ਤਿਆਰ
ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਗੱਲਬਾਤ ਨੂੰ 'ਠੋਸ ਅਤੇ ਪੇਸ਼ੇਵਰ' ਕਰਾਰ ਦਿੱਤਾ ਅਤੇ ਕਿਹਾ ਕਿ ਅਮਰੀਕੀ ਪੱਖ ਨੇ ਇਸ ਗੱਲ ਨੂੰ ਦੋਹਰਾਇਆ ਕਿ ਤਾਲਿਬਾਨ ਦੇ ਸ਼ਬਦਾਂ 'ਤੇ ਨਹੀਂ ਸਗੋਂ ਉਸ ਦੇ ਕਾਰਜਾਂ ਰਾਹੀਂ ਉਸ ਦਾ ਮੁਲਾਂਕਣ ਕੀਤਾ ਜਾਵੇਗਾ। ਤਾਲਿਬਾਨ ਦੇ ਸਿਆਸੀ ਬੁਲਾਰੇ ਸੁਹੈਲ ਸ਼ਾਹੀਨ ਨੇ ਵੀ 'ਦਿ ਐਸੋਸੀਏਟੇਡ ਪ੍ਰੈੱਸ' ਨੂੰ ਕਿਹਾ ਕਿ ਸੰਗਠਨ ਦੇ ਵਿਦੇਸ਼ ਮੰਤਰੀ ਨੇ ਗੱਲਬਾਤ ਦੌਰਾਨ ਅਮਰੀਕਾ ਨੂੰ ਭਰੋਸਾ ਦਿੱਤਾ ਕਿ ਕੱਟੜਪੰਥੀਆਂ ਵੱਲੋਂ ਦੂਜੇ ਦੇਸ਼ ਵਿਰੁੱਧ ਹਮਲਾ ਕਰਨ ਲਈ ਅਫਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਐਂਟੀਬਾਡੀ ਟੀਕੇ ਨਾਲ ਕੋਰੋਨਾ ਦੇ ਜੋਖਮ 'ਚ ਦੇਖਣ ਨੂੰ ਮਿਲੀ ਕਮੀ : ਐਸਟ੍ਰਾਜ਼ੇਨੇਕਾ ਦਾ ਅਧਿਐਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।