ਅਮਰੀਕਾ : ਨਿਊਯਾਰਕ ਦੇ ਟਾਈਮਜ਼ ਸਕੁਏਰ ''ਚ ਗੋਲੀਬਾਰੀ, ਚਾਰ ਸਾਲ ਦੀ ਬੱਚੀ ਸਮੇਤ ਤਿੰਨ ਜ਼ਖਮੀ

Sunday, May 09, 2021 - 07:44 PM (IST)

ਅਮਰੀਕਾ : ਨਿਊਯਾਰਕ ਦੇ ਟਾਈਮਜ਼ ਸਕੁਏਰ ''ਚ ਗੋਲੀਬਾਰੀ, ਚਾਰ ਸਾਲ ਦੀ ਬੱਚੀ ਸਮੇਤ ਤਿੰਨ ਜ਼ਖਮੀ

ਨਿਊਯਾਰਕ-ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਸਥਿਤ ਟਾਈਮਜ਼ ਸਕੁਏਰ 'ਚ ਗੋਲੀਬਾਰੀ ਹੋਈ ਹੈ ਜਿਸ 'ਚ ਇਕ ਚਾਰ ਸਾਲ ਦੀ ਬੱਚੀ ਸਮੇਤ ਤਿੰਨ ਲੋਕ ਜ਼ਖਮੀ ਹੋਏ ਹਨ। ਸਮਾਚਾਰ ਏਜੰਸੀ ਰਾਇਟਰਸ ਨੇ ਪੁਲਸ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਨਿਊਯਾਰਕ ਪੁਲਸ ਡਿਪਾਰਟਮੈਂਟ ਦੇ ਕਮਿਸ਼ਨਰ ਡੇਰਮੋਟ ਸ਼ਿਆ ਨੇ ਇਕ ਨਿਊਜ਼ ਬ੍ਰੀਫਿੰਗ 'ਚ ਕਿਹਾ ਕਿ ਗੋਲੀਬਾਰੀ ਦੀ ਘਟਨਾ ਸ਼ਨੀਵਾਰ ਸ਼ਾਮ ਕਰੀਬ 5 ਵਜੇ 45ਵੀਂ ਸਟ੍ਰੀਟ ਅਤੇ 7ਵੀਂ ਐਵੇਨਿਉ ਨੇੜੇ ਹੋਈ ਅਤੇ ਜਵਾਬੀ ਕਾਰਵਾਈ ਲਈ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹਿਲਾਂ ਤੋਂ ਹੀ ਮੌਜੂਦ ਹਨ।

ਇਹ ਵੀ ਪੜ੍ਹੋ-'ਇੰਝ ਫੈਲਦੈ ਕੋਰੋਨਾ, ਵਧੇਰੇ ਸਮੇਂ ਤੱਕ ਘਰੋਂ ਨਾ ਨਿਕਲੋ ਬਾਹਰ'

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਬਕਰੂਲਿਨ ਦੀ ਰਹਿਣ ਵਾਲੀ ਚਾਰ ਸਾਲ ਦੀ ਬੱਚ ਦੇ ਪੈਰ 'ਚ ਗੋਲੀ ਲੱਗੀ ਹੈ ਅਤੇ ਘਟਨਾ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਸੀ। ਉਨ੍ਹਾਂ ਨੇ ਕਿਹਾ ਕਿ ਬੈਲੇਵਿਉ ਹਸਪਤਾਲ 'ਚ ਬੱਚੀ ਦੀ ਸਰਜਰੀ ਹੋਣ ਦੀ ਉਮੀਦ ਹੈ। ਉਥੇ, ਨਿਊਯਾਰਕ ਫਾਇਰ ਡਿਪਾਰਟਮੈਂਟ ਮੁਤਾਬਕ, ਰੋਡ ਆਈਲੈਂਡ ਤੋਂ ਆਈ 23 ਸਾਲ ਦੇ ਇਕ ਸੈਲਾਨੀ ਦੇ ਪੈਰ 'ਚ ਗੋਲੀ ਲੱਗੀ ਹੈ ਜਦਕਿ ਘਟਨਾ 'ਚ ਤੀਸਰੀ ਪੀੜਤ ਨਿਊ ਜਰਸੀ ਦੀ 43 ਸਾਲ ਦੀ ਇਕ ਮਹਿਲਾ ਹੈ। ਦੋਵਾਂ ਮਹਿਲਾਵਾਂ ਨੂੰ ਇਲਾਜ ਲਈ ਬੈਲੇਵਿਉ ਹਸਪਤਾਲ 'ਚ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ-ਹੁਣ ਇਸ ਦੇਸ਼ 'ਚ ਵੀ ਸਾਹਮਣੇ ਆਇਆ ਭਾਰਤੀ ਵੈਰੀਐਂਟ ਦਾ ਪਹਿਲਾਂ ਮਾਮਲਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News