ਟੈਸਲਾ ਨੂੰ ਝਟਕਾ! US ਨੇ ਕੰਪਨੀ ਨੂੰ 1 ਲੱਖ 58 ਹਜ਼ਾਰ ਕਾਰਾਂ ਰੀਕਾਲ ਕਰਨ ਨੂੰ ਕਿਹਾ

Thursday, Jan 14, 2021 - 08:11 PM (IST)

ਟੈਸਲਾ ਨੂੰ ਝਟਕਾ! US ਨੇ ਕੰਪਨੀ ਨੂੰ 1 ਲੱਖ 58 ਹਜ਼ਾਰ ਕਾਰਾਂ ਰੀਕਾਲ ਕਰਨ ਨੂੰ ਕਿਹਾ

ਵਾਸ਼ਿੰਗਟਨ-ਅਮਰੀਕਾ ਦੀ ਆਟੋ ਸੇਫਟੀ ਏਜੰਸੀ ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨੀਸਟ੍ਰੇਸ਼ਨ (NHTSA) ਨੇ ਬੁੱਧਵਾਰ ਨੂੰ ਟੈਸਲਾ (Tesla Inc) ਤੋਂ 1,58,000 ਕਾਰਾਂ ਨੂੰ ਵਾਪਸ ਬੁਲਾਉਣ (ਰੀਕਾਲ ਕਰਨ) ਲਈ ਕਿਹਾ ਹੈ। ਇਸ ਲਿਸਟ ’ਚ ਟੈਸਲਾ ਦਾ ਮਾਡਲ ਐੱਸ ਅਤੇ ਮਾਡਲ ਐਕਸ ਸ਼ਾਮਲ ਹੈ। ਮੀਡੀਆ ਕੰਟਰੋਲ ਯੂਨਿਟ (MCU) ’ਚ ਖਾਮੀ ਕਾਰਣ ਇਨ੍ਹਾਂ ਨੂੰ ਰੀਕਾਲ ਕਰਨ ਨੂੰ ਕਿਹਾ ਗਿਆ ਹੈ। ਇਸ ਖਾਮੀ ਕਾਰਣ ਟੱਚਸਕਰੀਨ ਡਿਸਪਲੇਅ ਕੰਮ ਨਹੀਂ ਕਰ ਰਹੀ ਹੈ ਅਤੇ ਇਸ ਨਾਲ ਸੇਫਟੀ ਰਿਸਕ ਵਧ ਰਿਹਾ ਹੈ।

ਇਹ ਵੀ ਪੜ੍ਹੋ -ਪਾਕਿ ’ਚ ਕੋਵਿਡ-19 ਦੇ 3,097 ਨਵੇਂ ਮਾਮਲੇ ਆਏ ਸਾਹਮਣੇ

ਨਵੰਬਰ ’ਚ ਸੁਰੱਖਿਆ ਜਾਂਚ ਅਪਗ੍ਰੇਡ ਕਰਨ ਤੋਂ ਬਾਅਦ ਆਟੋ ਸੇਫਟੀ ਏਜੰਸੀ ਨੇ ਟੈਸਲਾ ਨੂੰ ਇਹ ਰਿਕਵੈਸਟ ਇਕ ਫਾਰਮਲ ਲੈਟਰ ’ਚ ਕੀਤੀ ਹੈ। ਏਜੰਸੀ ਨੇ 2012-18 ਮਾਡਲ ਐੱਸ ਅਤੇ 2016-18 ਮਾਡਲ ਐਕਸ ਵ੍ਹੀਕਲਸ ਦੀ ਜਾਂਚ ਕੀਤੀ ਸੀ। ਜਾਂਚ ’ਚ ਇਨ੍ਹਾਂ ਮਾਡਲਸ ’ਚ ਮੋਟਰ ਵ੍ਹੀਲਕਸ ਸੇਫਟੀ ਨਾਲ ਜੁੜੀਆਂ ਖਾਮੀਆਂ ਪਾਈਆਂ ਗਈਆਂ ਹਨ।

ਇਹ ਵੀ ਪੜ੍ਹੋ -ਸੰਸਦ ਭਵਨ ਦੀ ਇਮਾਰਤ ’ਚ ਟਰੰਪ ਸਮਰਥਕਾਂ ਦੀ ਹਿੰਸਾ ਤੋਂ ਮੇਲਾਨੀਆ ‘ਨਿਰਾਸ਼’

ਟੈਸਲਾ ਨੇ ਅਜੇ ਇਸ ਅਪੀਲ ’ਤੇ ਕੋਈ ਬਿਆਨ ਨਹੀਂ ਦਿੱਤਾ ਹੈ ਪਰ ਕੰਪਨੀ ਨੂੰ 27 ਜਨਵਰੀ ਤੱਕ ਇਕ ਐੱਨ.ਐੱਚ.ਟੀ.ਐੱਸ.ਏ. (National Highway Traffic Safety Administration) ਨੂੰ ਜ਼ਰੂਰ ਜਵਾਬ ਦੇਣਾ ਹੈ। ਜੇਕਰ ਟੈਸਲਾ ਗੱਡੀਆਂ ਨੂੰ ਵਾਪਸ ਲੈਣ ਦੀ ਗੱਲ ਨਾਲ ਸਹਿਮਤ ਨਹੀਂ ਹੈ ਤਾਂ ਉਸ ਨੂੰ ਏਜੰਸੀ ਨੂੰ ਆਪਣਾ ਫੈਸਲਾ ਦੇ ਬਾਰੇ ’ਚ ਪੂਰੀ ਜਾਣਕਾਰੀ ਦੇਣੀ ਹੋਵੇਗੀ। NHTSA  ਏਜੰਸੀ ਦਾ ਕਹਿਣਾ ਹੈ ਕਿ ਟੱਚਸਕਰੀਨ ਫੇਲੀਅਰ ਕਾਰਣ ਕਈ ਸੇਫਟੀ ਇਸ਼ੂ ਪੈਦਾ ਹੋ ਰਹੇ ਹਨ ਜਿਸ ’ਚ ਰੀਅਰਵਿਊ/ਬੈਕਅਪ ਕੈਮਰਾ ਇਮੇਜ ਨੂੰ ਨੁਕਸਾਨ ਹੋ ਰਿਹਾ ਹੈ।


NHTSA ਨੇ ਕਿਹਾ ਕਿ ਟੈਸਲਾ ਨੇ ਆਪਣੇ ਵਾਹਨਾਂ ’ਚ ਕੁਝ ਇਸ਼ੂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੰਪਨੀ ਨੇ ਆਪਣੀਆਂ ਗੱਡੀਆਂ ’ਚ ਕਈ ਓਵਰ-ਦਿ-ਈਅਰ ਅਪਡੇਟ ਲਾਗੂ ਕੀਤੇ ਹਨ ਪਰ ਏਜੰਸੀ ਮੁਤਾਬਕ ਇਹ ਅਪਡੇਟ ਨਾਕਾਫੀ ਹਨ। ਕੰਪਨੀ ਨੂੰ ਇਨ੍ਹਾਂ ਵਾਹਨਾਂ ਨਾਲ ਜੁੜੇ ਅਪਡੇਟਸ ’ਤੇ ਹੋਰ ਕੰਮ ਕਰਨਾ ਚਾਹੀਦਾ ਹੈ। NHTSA ਨੇ ਇਹ ਵੀ ਕਿਹਾ ਕਿ ਕਾਨੂੰਨ ਦੇ ਤਹਿਤ ਵਾਹਨ ਨਿਰਮਾਤਾ ਕੰਪਨੀਆਂ ਨੂੰ ਸੁਰੱਖਿਆ ਨਾਲ ਸੰਬੰਧਿਤ ਇਸ਼ੂ ਨੂੰ ਦੂਰ ਕਰਨ ਲਈ ਗੱਡੀਆਂ ਨੂੰ ਰੀਕਾਲ ਕਰਨ ਜਾਂ ਵਾਪਸ ਬੁਲਾਉਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ -ਕੋਰੋਨਾ ਕਾਰਣ ਫਰਾਂਸ ’ਚ ਤਬਾਹੀ, ਰਾਸ਼ਟਰਪਤੀ ਭਵਨ ’ਚ ਮੈਕ੍ਰੋਂ ਨੇ ਲਵਾ ਦਿੱਤੇ 5 ਕਰੋੜ ਰੁਪਏ ਦੇ ਫੁੱਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News