ਅਮਰੀਕੀ ਅਦਾਲਤ ਨੇ ਮੌਤ ਦੀ ਸਜ਼ਾ ''ਤੇ ਰੋਕ ਹਟਾਉਣ ਤੋਂ ਕੀਤਾ ਇਨਕਾਰ

12/07/2019 11:12:50 AM

ਵਾਸ਼ਿੰਗਟਨ— ਅਮਰੀਕਾ ਦੀ ਸਰਵਉੱਚ ਅਦਾਲਤ ਨੇ ਮੌਤ ਦੀ ਸਜ਼ਾ 'ਤੇ ਲਗਾਈ ਰੋਕ ਹਟਾਉਣ ਤੋਂ ਸ਼ੁੱਕਰਵਾਰ ਨੂੰ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਆਂ ਵਿਭਾਗ ਦੀ ਮੌਤ ਦੀ ਸਜ਼ਾ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਦੀ ਯੋਜਨਾ 'ਤੇ ਪਾਣੀ ਫਿਰ ਗਿਆ ਹੈ।


ਅਮਰੀਕੀ ਸਰਕਾਰ ਨੇ 1988 'ਚ ਮੌਤ ਦੀ ਸਜ਼ਾ ਬਹਾਲ ਕੀਤੀ ਸੀ ਅਤੇ ਆਖਰੀ ਵਾਰ 16 ਦਿਨ ਪਹਿਲਾਂ ਮੌਤ ਦੀ ਸਜ਼ਾ ਦੇ ਦਿੱਤੀ ਸੀ। ਸਾਲ 1988 ਤੋਂ ਲੈ ਕੇ ਹੁਣ ਤਕ ਸਿਰਫ ਤਿੰਨ ਵਾਰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਨਿਆਂ ਵਿਭਾਗ ਸੰਘੀ ਅਪਰਾਧਾਂ ਲਈ ਮੌਤ ਦੀ ਸਜ਼ਾ ਬਹਾਲ ਕਰਨਾ ਚਾਹੁੰਦੀ ਹੈ ਅਤੇ ਅਗਲੀ ਮੌਤ ਦੀ ਸਜ਼ਾ ਸੋਮਵਾਰ ਨੂੰ ਹੋਣੀ ਸੀ ਪਰ ਸੁਪਰੀਮ ਕੋਰਟ ਨੇ ਅਜੇ ਇਸ 'ਤੇ ਲੱਗੀ ਰੋਕ ਹਟਾਉਣ ਤੋਂ ਇਨਕਾਰ ਕਰ ਦਿੱਤਾ। ਡੈਨੀਅਲ ਲੁਈਸ ਨੂੰ 8 ਸਾਲ ਦੀ ਬੱਚੀ ਸਣੇ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਕਤਲ ਕਰਨ ਦੇ 1996 ਦੇ ਮਾਮਲੇ 'ਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ।


Related News