ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਵੇਗੀ ਅਮਰੀਕੀ ਗਾਇਕਾ ਮੈਰੀ ਮਿਲਬੇਨ

Saturday, Aug 06, 2022 - 12:34 PM (IST)

ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਵੇਗੀ ਅਮਰੀਕੀ ਗਾਇਕਾ ਮੈਰੀ ਮਿਲਬੇਨ

ਵਾਸ਼ਿੰਗਟਨ (ਏਜੰਸੀ) - “ਓਮ ਜੈ ਜਗਦੀਸ਼ ਹਰੇ” ਅਤੇ “ਜਨ ਗਣ ਮਨ” ਦੇ ਨਵੇਂ ਅੰਦਾਜ਼ ਵਿਚ ਪੇਸ਼ ਕਰਕੇ ਸਰੋਤਿਆਂ ਨੂੰ ਕੀਲਣ ਵਾਲੀ ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਦਿੱਲੀ ਆਵੇਗੀ। ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ਆਈ.ਸੀ.ਸੀ.ਆਰ.) ਦੇ ਸੱਦੇ 'ਤੇ ਭਾਰਤ ਆਉਣ ਤੋਂ ਪਹਿਲਾਂ, ਮਿਲਬੇਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, '1959 ਵਿਚ ਭਾਰਤ ਦੀ ਯਾਤਰਾ ਕਰਨ ਵਾਲੇ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਮੈਨੂੰ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿਚ ਇਕ ਸੱਭਿਆਚਾਰਕ ਰਾਜਦੂਤ ਵਜੋਂ ਅਮਰੀਕਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਣ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।"

ਇਹ ਵੀ ਪੜ੍ਹੋ: ਕੈਨੇਡਾ ਤੋਂ ਅਮਰੀਕਾ 'ਚ ਦਾਖ਼ਲ ਹੋਣ ਸਮੇਂ 6 ਗੁਜਰਾਤੀ ਨੌਜਵਾਨ ਗ੍ਰਿਫ਼ਤਾਰ, 7 ਬੈਂਡ ਵਾਲਿਆਂ ਨਾਲ ਹੋਈ ਜੱਗੋਂ ਤੇਰ੍ਹਵੀਂ

ਬਿਆਨ ਦੇ ਅਨੁਸਾਰ, ਮਿਲਬੇਨ ਪਹਿਲੀ ਅਮਰੀਕੀ ਕਲਾਕਾਰ ਹੈ, ਜਿਨ੍ਹਾਂ ਨੂੰ ਆਈ.ਸੀ.ਸੀ.ਆਰ. ਨੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਹੈ। ਉਹ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰੀ ਮਹਿਮਾਨ ਹੋਵੇਗੀ। ਮਿਲਬੇਨ ਨੇ ਕਿਹਾ, 'ਮੈਂ ਇਸ ਖੁਸ਼ਹਾਲ ਵਤਨ ਦਾ ਅਨੁਭਵ ਕਰਨ, ਦੁਨੀਆ ਭਰ ਵਿਚ ਭਾਰਤ ਅਤੇ ਭਾਰਤੀ ਭਾਈਚਾਰੇ ਦੇ ਨਾਲ ਆਪਣੇ ਸਾਰਥਕ ਸਬੰਧਾਂ ਦਾ ਜਸ਼ਨ ਮਨਾਉਣ ਅਤੇ ਭਾਰਤ ਦੀ ਆਜ਼ਾਦੀ ਦੇ ਇਸ ਮਹੱਤਵਪੂਰਨ ਸਮਾਰੋਹ ਦੌਰਾਨ ਅਮਰੀਕਾ ਅਤੇ ਭਾਰਤ ਦਰਮਿਆਨ ਮਹੱਤਵਪੂਰਨ ਲੋਕਤੰਤਰਿਕ ਗੱਠਜੋੜ ਨੂੰ ਮਜ਼ਬੂਤ ​​ਕਰਨ ਦਾ ਮੌਕਾ ਪ੍ਰਾਪਤ ਕਰਕੇ ਬਹੁਤ ਖੁਸ਼ ਹਾਂ।'

ਇਹ ਵੀ ਪੜ੍ਹੋ: ਬਲਾਚੌਰ ਦੇ ਨੌਜਵਾਨ ਲਖਵੀਰ ਸਿੰਘ ਬੈਂਸ ਦਾ ਕੈਨੇਡਾ 'ਚ ਕਤਲ

ਉਨ੍ਹਾਂ ਕਿਹਾ, "ਜਦੋਂ ਮੈਂ ਭਾਰਤ ਦੀ ਆਪਣੀ ਪਹਿਲੀ ਯਾਤਰਾ ਦੀ ਤਿਆਰੀ ਕਰ ਰਹੀ ਹਾਂ ਤਾਂ ਮੇਰਾ ਦਿਲ ਦੀਆਂ ਧੜਕਨਾਂ ਡਾਕਟਰ ਕਿੰਗ ਦੇ ਇਨ੍ਹਾਂ ਸ਼ਬਦਾਂ ਨੂੰ ਦੁਹਰਾ ਰਹੀਆਂ ਹਨ ਕਿ 'ਦੂਜੇ ਦੇਸ਼ਾਂ ਵਿੱਚ ਮੈਂ ਇੱਕ ਸੈਲਾਨੀ ਵਜੋਂ ਜਾ ਸਕਦੀ ਹਾਂ, ਪਰ ਭਾਰਤ ਵਿੱਚ ਮੈਂ ਇੱਕ ਸ਼ਰਧਾਲੂ ਦੇ ਰੂਪ ਵਿੱਚ ਆਉਂਦੀ ਹਾਂ।' ਮਿਲਬੇਨ ਆਪਣੀ ਭਾਰਤ ਫੇਰੀ ਦੌਰਾਨ ਦਿੱਲੀ ਤੋਂ ਇਲਾਵਾ ਲਖਨਊ ਜਾਣ ਦੀ ਵੀ ਯੋਜਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ: ਥਾਈਲੈਂਡ ਦੇ ਨਾਈਟ ਕਲੱਬ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 13 ਲੋਕ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News