ਅਮਰੀਕੀ ਸੈਨੇਟ ਨੇ 480 ਅਰਬ ਡਾਲਰ ਦੇ ਕੋਰੋਨਾ ਰਾਹਤ ਪੈਕਜ ਨੂੰ ਮਨਜ਼ੂਰੀ

Wednesday, Apr 22, 2020 - 02:03 PM (IST)

ਅਮਰੀਕੀ ਸੈਨੇਟ ਨੇ 480 ਅਰਬ ਡਾਲਰ ਦੇ ਕੋਰੋਨਾ ਰਾਹਤ ਪੈਕਜ ਨੂੰ ਮਨਜ਼ੂਰੀ

ਵਾਸ਼ਿੰਗਟਨ- ਅਮਰੀਕੀ ਸੈਨੇਟ ਨੇ ਬਰਬਾਦ ਹੋ ਚੁੱਕੇ ਛੋਟੇ ਉਦਯੋਗਾਂ ਦੀ ਮਦਦ ਕਰਨ, ਹਸਪਤਾਲਾਂ ਨੂੰ ਫੰਡ ਦੇਣ ਅਤੇ ਦੇਸ਼ ਭਰ ਵਿਚ ਕੋਰੋਨਾ ਵਾਇਰਸ ਸੰਕਟ ਦੌਰਾਨ ਜਾਂਚ ਵਧਾਉਣ ਲਈ 480 ਅਰਬ ਡਾਲਰ ਦੇ ਐਮਰਜੈਂਸੀ ਪੈਕਜ ਨੂੰ ਮਨਜ਼ੂਰੀ ਦਿੱਤੀ ਹੈ।

ਡੈਮੋਕ੍ਰੇਟਸ, ਰੀਪਬਲਿਕਨਜ਼, ਵ੍ਹਾਈਟ ਹਾਊਸ ਵਿਚਕਾਰ ਇਕ ਹਫਤੇ ਤੋਂ ਵੱਧ ਸਮੇਂ ਤੱਕ ਚੱਲੀ ਗੱਲਬਾਤ ਦੇ ਬਾਅਦ ਸਰਵ ਸੰਮਤੀ ਨਾਲ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਇਹ ਪ੍ਰਸਤਾਵ ਪ੍ਰਤੀਨਿਧੀ ਸਭਾ ਕੋਲ ਜਾਵੇਗਾ ਜਿੱਥੇ ਵੀਰਵਾਰ ਤੋਂ ਬਾਅਦ ਇਸ 'ਤੇ ਵੋਟਿੰਗ ਹੋਣ ਦੀ ਸੰਭਾਵਨਾ ਹੈ। ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਨਾਲ ਜੂਝ ਰਹੀ ਅਰਥਵਿਵਸਥਾ ਨੂੰ ਫਿਰ ਤੋਂ ਖੜ੍ਹਾ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਹਾਮਾਰੀ ਨਾਲ ਅਮਰੀਕਾ ਵਿਚ 45,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 7 ਲੱਖ ਤੋਂ ਵੱਧ ਲੋਕ ਇਸ ਮਹਾਮਾਰੀ ਨਾਲ ਜੂਝ ਰਹੇ ਹਨ। ਤਕਰੀਬਨ 2.2 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਹਨ।


author

Sanjeev

Content Editor

Related News