ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਈਰਾਨ ਦੇ ਪੁਲਾੜ ਪ੍ਰੋਗਕਾਮ ਨੂੰ ਐਲਾਨ ਕੀਤਾ ਖਤਰਨਾਕ

04/26/2020 2:00:54 AM

ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਦੇ ਪਾਰੰਪਰਿਕ ਹਥਿਆਰ ਪਾਬੰਦੀਆਂ ਦੇ ਦਾਇਰੇ ਵਿਚ ਈਰਾਨ ਨੂੰ ਲਿਆਉਣ ਦਾ ਜ਼ਿਕਰ ਕੀਤਾ। ਪੋਂਪੀਓ ਨੇ ਆਖਿਆ ਹੈ ਕਿ ਇਸਲਾਮਕ ਗਣਤੰਤਰ ਦਾ ਹਾਲ ਹੀ ਵਿਚ ਮਿਲਟਰੀ ਸੈਟੇਲਾਈਟ ਲਾਂਚ ਕਰਨਾ ਇਹ ਦਰਸਾਉਂਦਾ ਹੈ ਕਿ ਉਸ ਦਾ ਪੁਲਾੜ ਪ੍ਰੋਗਰਾਮ ਨਾ ਹੀ ਸ਼ਾਂਤੀਪੂਰਣ ਸੀ ਅਤੇ ਨਾ ਹੀ ਪੂਰੀ ਤਰ੍ਹਾਂ ਸਿਵਲ ਸੀ।

ਈਰਾਨ ਇਨਕਲਾਬੀ ਗਾਰਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਦੇਸ਼ ਦਾ ਪਹਿਲਾਂ ਮਿਲਟਰੀ ਸੈਟੇਲਾਈਟ ਨੂਰ ਕਲਾਸ ਵਿਚ ਦਾਖਲ ਕਰ ਗਿਆ ਹੈ। ਇਹ ਲਾਂਚਿੰਗ ਅਜਿਹੇ ਵੇਲੇ ਵਿਚ ਕੀਤੀ ਗਈ ਹੈ ਜਦ ਈਰਾਨ ਦੀ ਅਮਰੀਕਾ ਨਾਲ ਤਣਾਤਣੀ ਜਾਰੀ ਹੈ। ਪੋਂਪੀਓ ਨੇ ਆਖਿਆ ਕਿ ਈਰਾਨ ਸਾਲਾ ਤੋਂ ਦਾਅਵਾ ਕਰਦਾ ਰਿਹਾ ਹੈ ਉਸ ਦਾ ਪੁਲਾੜ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤੀਪੂਰਣ ਅਤੇ ਸਿਵਲ ਹੈ। ਉਨ੍ਹਾਂ ਨੇ ਆਖਿਆ ਕਿ ਟਰੰਪ ਪ੍ਰਸ਼ਾਸਨ ਈਰਾਨ ਦੀ ਗੱਲ 'ਤੇ ਕਦੇ ਭਰੋਸਾ ਨਹੀਂ ਕਰਦਾ।
 


Khushdeep Jassi

Content Editor

Related News