ਵੱਡੀ ਖ਼ਬਰ: ਸਵੇਰੇ-ਸਵੇਰੇ ਸਕੂਲ ''ਚ ਹੋ ਗਿਆ ਧਮਾਕਾ!
Sunday, Nov 02, 2025 - 09:20 AM (IST)
ਅਮਰੀਕਾ (ਏ. ਪੀ.): ਸ਼ਨੀਵਾਰ ਸਵੇਰੇ-ਸਵੇਰੇ ਅਮਰੀਕਾ ਦੇ ਹਾਰਵਰਡ ਮੈਡੀਕਲ ਸਕੂਲ ਵਿਚ ਧਮਾਕਾ ਗਿਆ। ਫ਼ਿਲਹਾਲ ਇਸ ਧਮਾਕੇ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਮਾਕਾ ਕੋਈ ਹਾਦਸਾ ਨਹੀਂ ਸਗੋਂ ਜਾਣਬੁੱਝ ਕੇ ਕੀਤਾ ਗਿਆ ਜਾਪਦਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਕਿੰਨ੍ਹਾਂ ਔਰਤਾਂ ਨੂੰ ਮਿਲਣਗੇ 1000-1000 ਰੁਪਏ? ਸਕੀਮ ਦੀਆਂ ਸ਼ਰਤਾਂ ਬਾਰੇ ਮੰਤਰੀ ਦਾ ਵੱਡਾ ਬਿਆਨ
ਯੂਨੀਵਰਸਿਟੀ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਯੂਨੀਵਰਸਿਟੀ ਪੁਲਸ ਦੇ ਇਕ ਅਧਿਕਾਰੀ ਨੇ ਗੋਲਡਨਸਨ ਬਿਲਡਿੰਗ ਤੋਂ ਦੋ ਅਣਪਛਾਤੇ ਵਿਅਕਤੀਆਂ ਨੂੰ ਭੱਜਦੇ ਦੇਖਿਆ। ਪੁਲਸ ਦੇ ਅਨੁਸਾਰ, ਬੋਸਟਨ ਫਾਇਰ ਡਿਪਾਰਟਮੈਂਟ ਨੇ ਇਹ ਨਿਰਧਾਰਤ ਕੀਤਾ ਕਿ ਧਮਾਕਾ ਜਾਣਬੁੱਝ ਕੇ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਨੂੰ ਇਮਾਰਤ ਦੀ ਤਲਾਸ਼ੀ ਦੌਰਾਨ ਕੋਈ ਵਾਧੂ ਉਪਕਰਣ ਨਹੀਂ ਮਿਲਿਆ। ਪੁਲਿਸ ਨੇ ਘਟਨਾ ਦੇ ਸਬੰਧ ਵਿਚ ਦੋ ਲੋਕਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ।
