ਅਮਰੀਕਾ : ਭਾਰਤੀ ਰੈਸਟੋਰੈਂਟ ਦੇ ਮਾਲਕ ਪਤੀ-ਪਤਨੀ ਸ਼ੱਕੀ ਹਾਲਾਤਾਂ 'ਚ ਪਾਏ ਗਏ ਮ੍ਰਿਤਕ

Monday, Apr 27, 2020 - 04:39 PM (IST)

ਅਮਰੀਕਾ : ਭਾਰਤੀ ਰੈਸਟੋਰੈਂਟ ਦੇ ਮਾਲਕ ਪਤੀ-ਪਤਨੀ ਸ਼ੱਕੀ ਹਾਲਾਤਾਂ 'ਚ ਪਾਏ ਗਏ ਮ੍ਰਿਤਕ

ਨਿਊਜਰਸੀ (ਰਾਜ ਗੋਗਨਾ): ਅਮਰੀਕਾ ਦੇ ਨਿਊਜਰਸੀ ਸੂਬੇ ਦੀ ਹੁਡਸਨ ਕਾਉਂਟੀ ਦੇ ਜਰਸੀ ਸਿਟੀ ਦੇ ਡਾਊਨ ਟਾਊਨ ਵਿਚ ਸਥਿਤ ਇਕ ਭਾਰਤੀ ਰੈਸਟੋਰੈਂਟ 'ਨੁੱਕੜ' ਦੇ ਮਾਲਿਕ ਇਕ ਭਾਰਤੀ ਮੂਲ ਦੇ ਪਤੀ-ਪਤਨੀ ਦੋਵੇਂ ਸ਼ੱਕੀ ਹਾਲਾਤਾਂ ਵਿਚ ਮ੍ਰਿਤਕ ਪਾਏ ਗਏ। ਜਿੰਨ੍ਹਾਂ ਦੀ ਪਹਿਚਾਣ ਮਨਮੋਹਨ ਮੱਲ ਅਤੇ ਉਸ ਦੀ ਪਤਨੀ ਗਰੀਮਾ ਕੁਠਾਰੀ ਵਜੋਂ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਕੈਂਸਰ ਤੋਂ ਬਚਣ ਦੇ ਬਾਅਦ 4 ਸਾਲਾ ਭਾਰਤੀ ਬੱਚੀ ਨੇ ਦਿੱਤੀ ਕੋਵਿਡ-19 ਨੂੰ ਮਾਤ

ਜੋੜਾ ਐਤਵਾਰ ਨੂੰ ਮ੍ਰਿਤਕ ਪਾਇਆ ਗਿਆ, ਜਿਸ ਨੂੰ ਜਾਂਚ ਅਧਿਕਾਰੀ ਸਪਸ਼ਟ ਤੌਰ 'ਤੇ ਕਤਲ ਜਾ ਆਤਮ ਹੱਤਿਆ ਦਾ ਸ਼ੱਕ ਜਾਹਰ ਕਰ ਰਹੇ ਹਨ। ਜਾਣਕਾਰੀ ਮੁਤਾਬਕ ਗਰੀਮਾ ਕੁਠਾਰੀ ਨੂੰ ਉਸ ਦੇ ਜਰਸੀ ਸਿਟੀ ਵਿਚ ਸਥਿਤ ਕੋਲੰਬਸ ਡਰਾਇਵ ਅਪਾਰਟਮੈਂਟ ਵਿਚ ਸਵੇਰੇ 7:15 ਵਜੇ ਮ੍ਰਿਤਕ ਪਾਇਆ ਗਿਆ। ਉਸ ਦੇ ਸਰੀਰ ਦੇ ਉਪਰਲੇ ਹਿੱਸੇ 'ਤੇ ਸੱਟਾਂ ਦੇ ਨਿਸ਼ਾਨ ਸਨ ਜਦਕਿ ਅੱਧੇ ਘੰਟੇ ਬਾਅਦ ਹੀ ਉਸ ਦੇ ਪਤੀ ਮਨਮੋਹਨ ਮੱਲ ਦੀ ਹਡਸਨ ਦੀ ਨਦੀ ਵਿੱਚੋਂ ਲਾਸ਼ ਮਿਲੀ। ਪੁਲਿਸ ਭੇਦਭਰੇ ਹਾਲਤਾਂ ਵਿਚ ਹੋਈਆਂ ਮੌਤਾਂ 'ਤੇ ਆਤਮ ਹੱਤਿਆ ਦਾ ਸ਼ੱਕ ਕਰ ਰਹੇ ਹਨ।


author

Vandana

Content Editor

Related News