ਜੌਰਡਨ ''ਚ ਅਮਰੀਕੀ ਬੇਸ ''ਤੇ ਡਰੋਨ ਹਮਲਾ, 3 ਫ਼ੌਜੀਆਂ ਦੀ ਮੌਤ, ਬਾਈਡੇਨ ਨੇ ਕਿਹਾ- ''ਦੇਵਾਂਗੇ ਜਵਾਬ''

Monday, Jan 29, 2024 - 01:10 PM (IST)

ਜੌਰਡਨ ''ਚ ਅਮਰੀਕੀ ਬੇਸ ''ਤੇ ਡਰੋਨ ਹਮਲਾ, 3 ਫ਼ੌਜੀਆਂ ਦੀ ਮੌਤ, ਬਾਈਡੇਨ ਨੇ ਕਿਹਾ- ''ਦੇਵਾਂਗੇ ਜਵਾਬ''

ਕੋਲੰਬੀਆ (ਭਾਸ਼ਾ)- ਜੌਰਡਨ ਵਿਚ ਈਰਾਨ ਸਮਰਥਿਤ ਸਮੂਹ ਦੇ ਡਰੋਨ ਹਮਲੇ ਵਿਚ 3 ਅਮਰੀਕੀ ਫ਼ੌਜੀਆਂ ਦੀ ਮੌਤ ਅਤੇ ਕਈ ਫ਼ੌਜੀਆਂ ਦੇ ਜ਼ਖ਼ਮੀ ਹੋਣ ਨਾਲ ਗੁੱਸੇ ਵਿਚ ਆਏ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਇਸ ਦਾ 'ਜਵਾਬ' ਦੇਵੇਗਾ। ਇਜ਼ਰਾਈਲ-ਹਮਾਸ ਯੁੱਧ ਦੀ ਸ਼ੁਰੂਆਤ ਦੇ ਬਾਅਦ ਤੋਂ ਪੱਛਮੀ ਏਸ਼ੀਆ ਵਿਚ ਅਮਰੀਕੀ ਬਲਾਂ ਵਿਰੁੱਧ ਅਜਿਹੇ ਸਮੂਹਾਂ ਵੱਲੋਂ ਮਹੀਨਿਆਂ ਤੋਂ ਜਾਰੀ ਹਮਲਿਆਂ ਵਿਚ ਪਹਿਲੀ ਵਾਰ ਹੋਈ ਅਮਰੀਕੀ ਫ਼ੌਜੀਆਂ ਦੀ ਮੌਤ ਲਈ ਬਾਈਡੇਨ ਨੇ ਈਰਾਨ ਸਮਰਥਿਤ ਮਿਲੀਸ਼ੀਆ ਨੂੰ ਜ਼ਿੰਮੇਵਾਰ ਠਹਿਰਾਇਆ। ਦੱਖਣੀ ਕੈਰੋਲੀਨਾ ਦੀ ਫੇਰੀ ਦੌਰਾਨ, ਬਾਈਡੇਨ ਨੇ ਇੱਕ ਬੈਪਟਿਸਟ ਚਰਚ ਦੇ ਬੈਂਕੁਏਟ ਹਾਲ ਵਿੱਚ ਇੱਕ ਸਭਾ ਵਿੱਚ ਇਕ ਪਲ ਲਈ ਮੌਨ ਵਰਤ ਰੱਖਿਆ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀ ਦਾ ਅਮਰੀਕਾ 'ਚ ਬੇਰਹਿਮੀ ਨਾਲ ਕਤਲ, ਹਥੌੜੇ ਨਾਲ ਕੀਤੇ ਗਏ 50 ਵਾਰ

ਬਾਈਡੇਨ ਨੇ ਕਿਹਾ, “ਪਿਛਲੀ ਰਾਤ ਪੱਛਮੀ ਏਸ਼ੀਆ ਵਿੱਚ ਸਾਡੇ ਲਈ ਮੁਸ਼ਕਲ ਸੀ। ਅਸੀਂ ਆਪਣੇ ਇਕ ਫੌਜੀ ਠਿਕਾਣਏ 'ਤੇ ਹੋਏ ਹਮਲੇ 'ਚ 3 ਬਹਾਦਰ ਸਿਪਾਹੀ ਗੁਆ ਦਿੱਤਾ। ਅਸੀਂ ਜਵਾਬ ਦੇਵਾਂਗੇ।' 'ਡੇਰ ਐਜ਼ੋਰ 24 ਮੀਡੀਆ' ਦੇ ਮੁਖੀ ਅਤੇ ਯੂਰਪ ਦੇ ਕਾਰਕੁਨ ਉਮਰ ਅਬੂ ਲੈਲਾ ਅਨੁਸਾਰ, ਪੂਰਬੀ ਸੀਰੀਆ ਵਿੱਚ ਈਰਾਨ ਸਮਰਥਿਤ ਲੜਾਕਿਆਂ ਨੇ ਅਮਰੀਕੀ ਹਵਾਈ ਹਮਲਿਆਂ ਦੇ ਡਰ ਕਾਰਨ ਆਪਣੀਆਂ ਚੌਕੀਆਂ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਖੇਤਰ ਮਯਾਦੀਨ ਅਤੇ ਬੌਕਾਮਾਲ ਦੇ ਗੜ੍ਹ ਹਨ। ਯੂਐਸ ਸੈਂਟਰਲ ਕਮਾਂਡ ਨੇ ਕਿਹਾ ਕਿ ਇੱਕ ਪਾਸੜ ਡਰੋਨ ਹਮਲੇ ਵਿੱਚ ਘੱਟੋ-ਘੱਟ 34 ਫ਼ੌਜੀ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ 8 ਨੂੰ ਇਲਾਜ ਲਈ ਜੌਰਡਨ ਤੋਂ ਬਾਹਰ ਭੇਜਿਆ ਗਿਆ।

ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਨੂੰ ਮਿਲਿਆ 25 ਸੂਬਿਆਂ ਦਾ ਸਮਰਥਨ, ਬਾਈਡੇਨ ਸਰਕਾਰ ਨਾਲ ਵਧਿਆ ਵਿਵਾਦ

ਫਿਲਹਾਲ ਸਾਰੇ 8 ਲੋਕਾਂ ਦੀ ਹਾਲਤ ਸਥਿਰ ਹੈ। ਇੱਕ ਵੱਡੇ ਆਕਾਰ ਦੇ ਡਰੋਨ ਨੇ ਜੌਰਡਨ ਵਿੱਚ 'ਟਾਵਰ 22' ਵਜੋਂ ਜਾਣੇ ਜਾਂਦੇ 'ਲਾਜਿਸਟਿਕ ਸਪੋਰਟ' ਬੇਸ 'ਤੇ ਹਮਲਾ ਕੀਤਾ। ਸੈਂਟਰਲ ਕਮਾਂਡ ਨੇ ਕਿਹਾ ਕਿ ਇਸ ਬੇਸ 'ਤੇ ਲਗਭਗ 350 ਅਮਰੀਕੀ ਫ਼ੌਜੀ ਅਤੇ ਹਵਾਈ ਫ਼ੌਜ ਦੇ ਜਵਾਨ ਤਾਇਨਾਤ ਸਨ। ਕਈ ਅਮਰੀਕੀ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ 3 ਫ਼ੌਜੀ ਮਾਰੇ ਗਏ ਹਨ ਅਤੇ ਜ਼ਖ਼ਮੀਆਂ 'ਚ ਵੀ ਜ਼ਿਆਦਾਤਰ ਫ਼ੌਜੀ ਹਨ। ਇਸ ਛੋਟੀ ਜਿਹੀ ਸੰਸਥਾ ਵਿੱਚ ਅਮਰੀਕਾ ਦੇ ਇੰਜਨੀਅਰਿੰਗ, ਹਵਾਬਾਜ਼ੀ ਅਤੇ ਲੌਜਿਸਟਿਕ ਵਿਭਾਗਾਂ ਦੇ ਕਰਮਚਾਰੀਆਂ ਤੋਂ ਇਲਾਵਾ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ।

ਇਹ ਵੀ ਪੜ੍ਹੋ: ਪਾਕਿਸਤਾਨ: ਨਵਾਜ਼ ਸ਼ਰੀਫ਼ ਦੀ ਟੋਪੀ ਨੇ ਖੜ੍ਹਾ ਕੀਤਾ ਨਵਾਂ ਵਿਵਾਦ, ਹਰ ਪਾਸੇ ਹੋ ਰਹੀ ਆਲੋਚਨਾ, ਜਾਣੋ ਵਜ੍ਹਾ

ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ, ''ਅਮਰੀਕਾ ਆਪਣੇ ਫ਼ੌਜੀਆਂ ਅਤੇ ਅਮਰੀਕੀ ਹਿੱਤਾਂ ਦੀ ਰੱਖਿਆ ਲਈ ਹਰ ਜ਼ਰੂਰੀ ਕਾਰਵਾਈ ਕਰੇਗਾ।'' ਆਸਟਿਨ ਨੇ ਕਿਹਾ ਕਿ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨੂੰ ਸਥਾਈ ਤੌਰ 'ਤੇ ਹਰਾਉਣ ਲਈ ਫ਼ੌਜਾਂ ਨੂੰ ਉੱਥੇ ਤਾਇਨਾਤ ਕੀਤਾ ਗਿਆ ਸੀ। 3 ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਨੇ ਫ਼ੌਜੀਆਂ ਦੇ ਸੌਣ ਵਾਲੇ ਕੁਆਰਟਰਾਂ ਦੇ ਨੇੜੇ ਹਮਲਾ ਕੀਤਾ, ਜਿਸ ਨਾਲ ਜ਼ਿਆਦਾ ਜਾਨੀ ਨੁਕਸਾਨ ਹੋਇਆ। ਸੀਰੀਆ ਵਿੱਚ ਅਲ-ਤਨਫ ਵਿਚ ਸਥਿਤ ਅਮਰੀਕੀ ਫ਼ੌਜੀ ਅੱਡਾ 'ਟਾਵਰ 22' ਦੇ ਉੱਤਰ ਵਿਚ ਸਿਰਫ਼ 20 ਕਿਲੋਮੀਟਰ ਦੀ ਦੂਰੀ 'ਤੇ ਹੈ। ਜੌਰਡਨ ਦੀ ਇਹ ਸੰਸਥਾ ਸੀਰੀਆ ਵਿੱਚ ਅਮਰੀਕੀ ਬਲਾਂ ਲਈ ਇੱਕ ਮਹੱਤਵਪੂਰਨ ਲੌਜਿਸਟਿਕ ਹੱਬ ਵਜੋਂ ਕੰਮ ਕਰਦੀ ਹੈ।

ਇਹ ਵੀ ਪੜ੍ਹੋ: ਜਨਮ ਲੈਂਦੇ ਹੀ ਵਿਛੜ ਗਈਆਂ ਸਨ ਇਹ ਜੁੜਵਾ ਭੈਣਾਂ, 19 ਸਾਲਾਂ ਬਾਅਦ ਇੰਝ ਹੋਈ ਮੁਲਾਕਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News