ਅਮਰੀਕੀ ਹਿਰਨ ''ਚ ਆਇਆ ਦੁਨੀਆ ਦਾ ਪਹਿਲਾਂ ਕੋਵਿਡ ਮਾਮਲਾ

Sunday, Aug 29, 2021 - 10:19 PM (IST)

ਅਮਰੀਕੀ ਹਿਰਨ ''ਚ ਆਇਆ ਦੁਨੀਆ ਦਾ ਪਹਿਲਾਂ ਕੋਵਿਡ ਮਾਮਲਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੋਰੋਨਾ ਵਾਇਰਸ ਨੇ ਮਨੁੱਖਾਂ ਦੇ ਨਾਲ ਕੁਝ ਜਾਨਵਰਾਂ ਨੂੰ ਵੀ ਪੀੜਤ ਕੀਤਾ ਹੈ। ਇਨ੍ਹਾਂ ਜਾਨਵਰਾਂ 'ਚ ਬਾਂਦਰ, ਚਿਪੈਂਜੀ , ਗੁਰਿੱਲੇ, ਬਾਘ ਆਦਿ ਸ਼ਾਮਲ ਹਨ। ਪਰ ਹੁਣ ਅਮਰੀਕਾ ਦੇ ਹਿਰਨਾਂ ਦੇ ਕੋਵਿਡ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਅਮਰੀਕਾ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਨੇ ਹਿਰਨਾਂ 'ਚ ਕੋਵਿਡ -19 ਦੇ ਵਿਸ਼ਵ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਇਸ ਬਿਮਾਰੀ ਲਈ ਪਾਜ਼ੇਟਿਵ ਟੈਸਟ ਕੀਤੇ ਜਾਣ ਵਾਲੇ ਜਾਨਵਰਾਂ ਦੀ ਸੂਚੀ 'ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਅਮਰੀਕੀ ਹਵਾਈ ਹਮਲੇ 'ਚ ਗੱਡੀ 'ਚ ਬੈਠੇ ਆਤਮਘਾਤੀ ਹਮਲਾਵਰ ਨੂੰ ਬਣਾਇਆ ਗਿਆ ਨਿਸ਼ਾਨਾ : ਤਾਲਿਬਾਨ

ਅਮਰੀਕਾ ਦੇ ਖੇਤੀਬਾੜੀ ਵਿਭਾਗ (ਯੂ.ਐੱਸ.ਡੀ.ਏ.) ਨੇ ਓਹੀਓ ਸਟੇਟ 'ਚ ਜੰਗਲੀ ਚਿੱਟੀ-ਪੂਛ ਵਾਲੇ ਹਿਰਨ 'ਚ ਸਾਰਸ-ਕੋਵ -2, ਵਾਇਰਸ ਜੋ ਕੋਵਿਡ -19 ਦਾ ਕਾਰਨ ਬਣਦਾ ਹੈ, ਦੇ ਸੰਕਰਮਣ ਦੀ ਰਿਪੋਰਟ ਦਿੱਤੀ ਹੈ। ਯੂ.ਐੱਸ.ਡੀ.ਏ. ਨੇ ਕਿਹਾ ਕਿ ਕੋਰੋਨਾ ਨਾਲ ਪ੍ਰਭਾਵਿਤ ਹਿਰਨ 'ਚ ਲਾਗ ਦੇ ਲੱਛਣ ਦਿਖਾਉਣ ਦੀ ਕੋਈ ਰਿਪੋਰਟ ਨਹੀਂ ਸੀ। ਯੂ.ਐੱਸ.ਡੀ.ਏ. ਨੇ ਇਸ ਤੋਂ ਪਹਿਲਾਂ ਕੁੱਤਿਆਂ, ਬਿੱਲੀਆਂ, ਬਾਘਾਂ, ਸ਼ੇਰਾਂ, ਚੀਤਿਆਂ, ਗੋਰਿੱਲੇ ਅਤੇ ਮਿੰਕਸ ਆਦਿ ਜਾਨਵਰਾਂ 'ਚ ਵੀ ਕੋਵਿਡ -19 ਦੀ ਰਿਪੋਰਟ ਦਿੱਤੀ ਹੈ।

ਇਹ ਵੀ ਪੜ੍ਹੋ : ਫਰਾਂਸ ਦੇ ਰਾਸ਼ਟਰਪਤੀ ਨੇ ਇਰਾਕੀ ਸ਼ਹਿਰ ਮੋਸੁਲ ਦੀ ਕੀਤੀ ਯਾਤਰਾ

ਵਿਭਾਗ ਦੀ ਪਿਛਲੇ ਮਹੀਨੇ ਦੀ ਰਿਪੋਰਟ ਅਨੁਸਾਰ ਇਲੀਨੋਏ, ਮਿਸ਼ੀਗਨ, ਨਿਊਯਾਰਕ ਅਤੇ ਪੈਨਸਿਲਵੇਨੀਆ 'ਚ ਚਿੱਟੀ-ਪੂਛ ਵਾਲੀ ਹਿਰਨਾਂ ਦੀ ਆਬਾਦੀ ਸਾਰਸ-ਸੀਓਵੀ -2 ਦੇ ਸੰਪਰਕ 'ਚ ਆਈ ਸੀ ਅਤੇ ਓਹੀਓ ਸਟੇਟ ਯੂਨੀਵਰਸਿਟੀ ਕਾਲਜ ਆਫ ਵੈਟਰਨਰੀ ਮੈਡੀਸਨ ਨੇ ਚੱਲ ਰਹੇ ਅਧਿਐਨਾਂ ਦੇ ਹਿੱਸੇ ਵਜੋਂ ਜਨਵਰੀ ਤੋਂ ਮਾਰਚ ਤੱਕ ਓਹੀਓ 'ਚ ਸੰਕਰਮਿਤ ਹਿਰਨ ਦੇ ਨਮੂਨੇ ਇਕੱਠੇ ਕੀਤੇ ਸਨ। ਇਹ ਨਮੂਨੇ ਯੂਨੀਵਰਸਿਟੀ ਦੇ ਟੈਸਟਾਂ 'ਚ ਕੋਵਿਡ -19 ਲਈ ਪਾਜ਼ੇਟਿਵ ਮੰਨੇ ਗਏ ਸਨ ਅਤੇ ਯੂ.ਐੱਸ.ਡੀ.ਏ. ਦੀ ਰਾਸ਼ਟਰੀ ਵੈਟਰਨਰੀ ਸੇਵਾਵਾਂ ਪ੍ਰਯੋਗਸ਼ਾਲਾਵਾਂ 'ਚ ਕੇਸ ਦੀ ਪੁਸ਼ਟੀ ਕੀਤੀ ਗਈ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News