ਰੂਸ ਦੀ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਭਾਰਤ ਨੂੰ ਸਪਲਾਈ ''ਤੇ ਅਮਰੀਕਾ ਨੇ ਜਤਾਈ ਚਿੰਤਾ

Tuesday, Nov 16, 2021 - 09:51 PM (IST)

ਰੂਸ ਦੀ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਭਾਰਤ ਨੂੰ ਸਪਲਾਈ ''ਤੇ ਅਮਰੀਕਾ ਨੇ ਜਤਾਈ ਚਿੰਤਾ

ਵਾਸ਼ਿੰਗਟਨ-ਅਮਰੀਕਾ ਨੇ ਰੂਸ ਵੱਲੋਂ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ ਐੱਸ-400 ਟ੍ਰਾਇੰਕ ਮਿਜ਼ਾਈਲ ਪ੍ਰਣਾਲੀ ਦੀ ਭਾਰਤ ਨੂੰ ਸਪਲਾਈ ਕੀਤੇ ਜਾਣ 'ਤੇ ਚਿੰਤਾ ਜ਼ਾਹਿਹ ਕੀਤੀ ਪਰ ਇਸ ਦੇ ਬਾਰੇ 'ਚ ਕੋਈ ਫੈਸਲਾ ਨਹੀਂ ਲਿਆ ਹੈ ਕਿ ਇਸ ਸੌਦੇ ਨਾਲ ਕਿਵੇਂ ਨਜਿੱਠਿਆ ਜਾਵੇ। ਪੈਂਟਾਗਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ। ਐੱਸ-400 ਨੂੰ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ ਰੂਸ ਦੀ ਸਭ ਤੋਂ ਆਧੁਨਿਕ ਹਥਿਆਰ ਪ੍ਰਣਾਲੀ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਅਕਾਸਾ ਏਅਰ ਨੇ ਦਿੱਤੇ 72 ਬੋਇੰਗ 737 ਮੈਕਸ ਜਹਾਜ਼ਾਂ ਦੇ ਆਰਡਰ, ਭਾਰਤ 'ਚ ਜਲਦ ਸ਼ੁਰੂ ਕਰੇਗੀ ਸੇਵਾਵਾਂ

ਇਸ ਸਪਲਾਈ 'ਤੇ ਭਾਰਤ ਹਵਾਈ ਫੌਜ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ ਪਰ ਰੂਸ ਦੀ ਫੌਜੀ-ਤਕਨੀਕ ਸਹਿਯੋਗ ਲਈ ਸੰਘੀ ਸੇਵਾ (ਐੱਫ.ਐੱਸ.ਐੱਮ.ਟੀ.ਸੀ.) ਦੇ ਨਿਰਦੇਸ਼ਕ ਦਮਿਤਰੀ ਸ਼ੁਗਾਏਵ ਨੇ ਸਪੂਤਨਿਕ ਸਮਾਚਾਰ ਏਜੰਸੀ ਨੂੰ ਪਿਛਲੇ ਹਫ਼ਤੇ ਦੱਸਿਆ ਸੀ ਕਿ ਇਨ੍ਹਾਂ ਮਿਜ਼ਾਈਲ ਦੀ ਸਪਲਾਈ ਯੋਜਨਾਬੱਧ ਤਰੀਕੇ ਨਾਲ ਕੀਤੀ ਜਾ ਰਹੀ ਹੈ। ਪੈਂਟਾਗਨ ਦੇ ਬੁਲਾਰੇ ਜਾਨ ਕਿਰਬੀ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਅਸੀਂ ਇਸ ਪ੍ਰਣਾਲੀ ਨੂੰ ਲੈ ਕੇ ਆਪਣੀ ਚਿੰਤਾ ਆਪਣੀ ਭਾਰਤੀ ਸਾਂਝੇਦਾਰਾਂ ਨਾਲ ਬਹੁਤ ਸਪੱਸ਼ਟ ਤਰੀਕੇ ਨਾਲ ਜਤਾ ਚੁੱਕੇ ਹਾਂ। ਉਨ੍ਹਾਂ ਤੋ ਪੁੱਛਿਆ ਗਿਆ ਸੀ ਕਿ ਰੱਖਿਆ ਵਿਭਾਗ ਭਾਰਤ ਨੂੰ ਐੱਸ-400 ਦੀ ਪਹਿਲੀ ਖੇਪ ਮਿਲਣ ਨੂੰ ਲੈ ਕੇ ਕਿੰਨਾ ਚਿੰਤਤ ਹੈ।

ਇਹ ਵੀ ਪੜ੍ਹੋ : ਨਾਈਜੀਰੀਆ 'ਚ ਬੰਦੂਕਧਾਰੀਆਂ ਨੇ 15 ਲੋਕਾਂ ਦਾ ਕੀਤਾ ਕਤਲ

ਸਮਝਿਆ ਜਾਂਦਾ ਹੈ ਕਿ ਮਿਜ਼ਾਈਲ ਪ੍ਰਣਾਲੀ ਦੇ ਕੁਝ ਪਾਰਟਸ ਦੀ ਸਪਲਾਈ ਸ਼ੁਰੂ ਹੋ ਗਈ ਹੈ ਅਤੇ ਸਾਰੇ ਮਹੱਤਵਪੂਰਨ ਪਾਰਟਸ ਭਾਰਤ ਪਹੁੰਚਣੇ ਬਾਕੀ ਹਨ। ਹਾਲਾਂਕਿ ਕਿਰਬੀ ਨੇ ਸੰਕੇਤ ਦਿੱਤਾ ਹੈ ਕਿ ਅਮਰੀਕਾ ਨੇ ਅਜੇ ਇਸ ਦੇ ਬਾਰੇ 'ਚ ਫੈਸਲਾ ਨਹੀਂ ਕੀਤਾ ਹੈ ਕਿ ਭਾਰਤ ਅਤੇ ਰੂਸ ਦਰਮਿਆਨ ਲੈਣ-ਦੇਣ ਨਾਲ ਕਿਵੇਂ ਨਜਿੱਠਿਆ ਜਾਵੇ। ਉਨ੍ਹਾਂ ਨੇ ਕਿਹਾ ਕਿ 'ਸਾਨੂੰ ਉਸ ਪ੍ਰਣਾਲੀ ਨੂੰ ਲੈ ਕੇ ਨਿਸ਼ਚਿਤ ਰੂਪ ਨਾਲ ਚਿੰਤਾ ਹੈ ਪਰ ਮੇਰੇ ਕੋਲ ਤੁਹਾਡੇ ਲਈ ਕੋਈ ਤਾਜ਼ਾ ਜਾਣਕਾਰੀ ਨਹੀਂ ਹੈ। ਅਮਰੀਕਾ ਦੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਨੇ ਪਿਛਲੇ ਮਹੀਨੇ ਭਾਰਤ ਯਾਤਰਾ ਦੌਰਾਨ ਕਿਹਾ ਸੀ ਕਿ ਕੋਈ ਵੀ ਦੇਸ਼ ਐੱਸ-400 ਮਿਜ਼ਾਈਲਾਂ ਦੀ ਵਰਤੋਂ ਦਾ ਫੈਸਲਾ ਕਰਦਾ ਹੈ ਤਾਂ ਇਹ 'ਖਤਰਨਾਕ' ਹੈ ਅਤੇ ਕਿਸੇ ਦੇ ਸੁਰੱਖਿਆ ਦੇ ਹਿੱਤ 'ਚ ਨਹੀਂ ਹੈ।

ਇਹ ਵੀ ਪੜ੍ਹੋ : ਭਾਰਤ ਨੇ COP26 ਸ਼ਿਖਰ ਸੰਮੇਲਨ ਨੂੰ ਦੱਸਿਆ 'ਸਫ਼ਲ'

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News