ਰੈਫਰੈਂਡਮ 2020 : SFJ ਨੇ ਮੰਗੀ ਪਾਕਿ ਕੋਲੋਂ ਸਿਆਸੀ ਮਦਦ

Tuesday, Dec 18, 2018 - 02:00 PM (IST)

ਰੈਫਰੈਂਡਮ 2020 : SFJ ਨੇ ਮੰਗੀ ਪਾਕਿ ਕੋਲੋਂ ਸਿਆਸੀ ਮਦਦ

ਵਾਸ਼ਿੰਗਟਨ (ਏਜੰਸੀ)—  ਅਮਰੀਕਾ ਆਧਾਰਿਤ ਪ੍ਰੋ-ਖਾਲਿਸਤਾਨ ਸੰਗਠਨ ਸਿੱਖ ਫੌਰ ਜਸਟਿਸ (ਐੱਸ.ਐੱਫ.ਜੇ.) ਨੇ ਆਪਣੀ ਵੱਖਵਾਦੀ ਮੁਹਿੰਮ ਦੇ ਤਹਿਤ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਤੋਂ 'ਰੈਫਰੈਂਡਮ 2020' ਲਈ ਸਿਆਸੀ ਸਮਰਥਨ ਮੰਗਿਆ ਹੈ। ਐੱਸ.ਐੱਫ.ਜੇ. ਨਾਲ ਜੁੜੇ ਗੁਰਪਤੰਵਤ ਸਿੰਘ ਪਨੂੰ ਨੇ ਸੋਮਵਾਰ ਨੂੰ ਇਕ ਅੰਗਰੇਜ਼ੀ ਅਖਬਾਰ ਨੂੰ ਦੱਸਿਆ ਕਿ ਪਾਰਟੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਆਪਣੀ ਵੱਖਵਾਦੀ ਲਹਿਰ ਲਈ ਸਿਆਸੀ ਸਮਰਥਨ ਮੰਗਿਆ ਹੈ। 

ਐੱਸ.ਐੱਫ.ਜੇ. ਨੇ ਅਪੀਲ ਕਰਨ ਲਈ ਦਸੰਬਰ ਮਹੀਨੇ ਨੂੰ ਚੁਣਿਆ ਕਿਉਂਕਿ ਇਸ ਮਹੀਨੇ ਨਾਲ ਪਾਕਿਸਤਾਨ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਸਾਲ 1971 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਇਸ ਮਹੀਨੇ 16 ਦਸੰਬਰ ਨੂੰ ਪੂਰਬੀ ਪਾਕਿਸਤਾਨ ਆਜ਼ਾਦ ਹੋਇਆ ਸੀ। ਖੁਫੀਆ ਸੂਤਰਾਂ ਮੁਤਾਬਕ ਪਨੂੰ ਦੀ ਇਸ ਜਨਤਕ ਅਪੀਲ ਨੇ ਐੱਸ.ਐੱਫ.ਜੇ. ਅਤੇ ਪਾਕਿਸਤਾਨ ਦੋਹਾਂ ਨੂੰ ਸ਼ਰਮਿੰਦਗੀ ਤੋਂ ਬਚਾਇਆ ਹੈ। ਪਨੂੰ ਨੇ ਦੱਸਿਆ ਕਿ ਐੱਸ.ਐੱਫ.ਜੇ. ਨੇ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਸਾਹਿਬ ਜਾਣ ਲਈ ਵੋਟਰ ਰਜਿਸਟ੍ਰੇਸ਼ਨ ਖੋਲ੍ਹਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ। ਇੱਥੇ 30 ਤੋਂ ਵੱਧ ਦੇਸ਼ਾਂ ਵਿਚ ਰਹਿਣ ਵਾਲੇ ਸਿੱਖ ਵੱਡੀ ਗਿਣਤੀ ਵਿਚ ਪਹੁੰਚਣਗੇ।


author

Vandana

Content Editor

Related News