ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀ ਦਿੱਤੀ ਵਧਾਈ, ਦੱਸਿਆ ''ਮਹਾਨ ਦੋਸਤ''

08/15/2021 11:50:35 AM

ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ ਅੱਜ ਮਤਲਬ 15 ਅਗਸਤ ਨੂੰ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਤਾਰੀਫ਼ ਕੀਤੀ ਹੈ। ਨਾਲ ਹੀ ਉਹਨਾਂ ਨੇ ਮਹਾਤਮਾ ਗਾਂਧੀ ਦਾ ਜ਼ਿਕਰ ਵੀ ਕੀਤਾ ਹੈ। 

ਜੋਅ ਬਾਈਡੇਨ ਨੇ ਕਿਹਾ,''ਸਾਨੂੰ ਦੁਨੀਆ ਨੂੰ ਦਿਖਾਉਣਾ ਚਾਹੀਦਾ ਹੈ ਕਿ ਸਾਡੇ ਦੋ ਮਹਾਨ ਅਤੇ ਵਿਭਿੰਨ ਲੋਕਤੰਤਰ ਹਰ ਜਗ੍ਹਾ ਲੋਕਾਂ ਲਈ ਇਕੱਠੇ ਕੰਮ ਕਰ ਸਕਦੇ ਹਨ। ਮੈਂ ਅੱਜ ਭਾਰਤ ਵਿਚ ਅਮਰੀਕਾ ਵਿਚ ਅਤੇ ਦੁਨੀਆ ਭਰ ਵਿਚ ਜਸ਼ਨ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਇਕ ਸੁਰੱਖਿਅਤ ਅਤੇ ਖੁਸ਼ਹਾਲ ਭਾਰਤੀ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਾ ਹਾਂ।'' ਬਾਈਡੇਨ ਨੇ ਅੱਗੇ ਕਿਹਾ,''15 ਅਗਸਤ, 1947 ਨੂੰ ਭਾਰਤ ਨੇ ਮਹਾਤਮਾ ਗਾਂਧੀ ਦੇ ਸੱਚ ਅਤੇ ਅਹਿੰਸਾ ਵੱਲੋਂ ਦਿਖਾਈ ਗਈ ਆਜ਼ਾਦੀ ਦੀ ਦਿਸ਼ਾ ਵਿਚ ਆਪਣੀ ਲੰਬੀ ਯਾਤਰਾ ਤੈਅ ਕੀਤੀ। ਦਹਾਕਿਆਂ ਤੋਂ 40 ਲੱਖ ਤੋਂ ਵੱਧ ਭਾਰਤੀ-ਅਮਰੀਕੀਆਂ ਦੇ ਜੀਵੰਤ ਭਾਈਚਾਰੇ ਸਮੇਤ ਸਾਡੇ ਲੋਕਾਂ ਵਿਚਕਾਰ ਸੰਬੰਧਾਂ ਨੇ ਸਾਡੀ ਹਿੱਸੇਦਾਰੀ ਨੂੰ ਮਜ਼ਬੂਤ ਕੀਤਾ ਹੈ।'' ਬਾਈਡੇਨ ਮੁਤਾਬਕ ਭਾਰਤ ਅਤੇ ਅਮਰੀਕਾ ਵਿਚਕਾਰ ਹਿੱਸੇਦਾਰੀ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ। 

ਪੜ੍ਹੋ ਇਹ ਅਹਿਮ ਖਬਰ-ਨਿਊਯਾਰਕ ਸਿਟੀ ਬੀਚ 'ਤੇ ਅਸਮਾਨੀ ਬਿਜਲੀ ਡਿੱਗਣ ਨਾਲ 13 ਸਾਲਾ ਬੱਚੇ ਦੀ ਮੌਤ

ਫਰਾਂਸ ਨੇ ਵੀ ਭਾਰਤ ਨੂੰ ਦਿੱਤੀ ਵਧਾਈ
ਭਾਰਤ ਦੇ ਇਕ ਹੋਰ ਖਾਸ ਦੋਸਤ ਫਰਾਂਸ ਨੇ ਵੀ ਆਜ਼ਾਦੀ ਦਿਹਾੜੇ 'ਤੇ ਵਧਾਈ ਦਿੱਤੀ ਹੈ। ਭਾਰਤ ਵਿਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨਿਨ ਨੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਨੂੰ ਇਕ ਸੱਚਾ ਦੋਸਤ ਦੱਸਿਆ ਹੈ। ਉਹਨਾਂ ਨੇ ਟਵੀਟ ਕਰ ਕੇ ਕਿਹਾ,''ਪਿਛਲੇ 70 ਸਾਲਾਂ ਵਿਚ ਭਾਰਤ ਕਦੇ ਵੀ ਵਿਪਰੀਤ ਹਾਲਾਤ ਦੇ ਅੱਗੇ ਨਹੀਂ ਝੁੱਕਿਆ ਹੈ ਅਤੇ ਹਮੇਸ਼ਾਂ ਤੋਂ ਸਮੂਹਿਕ ਰੂਪ ਵਿੱਚ ਅੱਗੇ ਵੱਧਦਾ ਰਿਹਾ ਹੈ। ਫਰਾਂਸ ਇਸ ਭਾਵਨਾ ਨੂੰ ਪੂਰੀ ਤਰ੍ਹਾਂ ਨਾਲ ਸਾਂਝਾ ਕਰਦਾ ਹੈ। ਭਾਰਤ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿਚ ਦਾਖਲ ਹੋ ਰਿਹਾ ਹੈ।ਇਸ ਮੌਕੇ ਮੈਂ ਆਪਣੇ ਸਾਰੇ ਭਾਰਤੀ ਦੋਸਤਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਵਸੂਧੈਵ ਕੁਟੰਬਕਮ।''

PunjabKesari


Vandana

Content Editor

Related News