ਅਮਰੀਕੀ ਰਾਸ਼ਟਰਪਤੀ ਬਾਈਡੇਨ ਦੀ ਚਮੜੀ ਤੋਂ ਹਟਾਏ ਗਏ ਕੈਂਸਰ ਦੇ ਜ਼ਖ਼ਮ

Sunday, Mar 05, 2023 - 12:04 AM (IST)

ਵਾਸ਼ਿੰਗਟਨ (ਯੂ. ਐੱਨ. ਆਈ.) : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਛਾਤੀ ’ਤੇ ਕੈਂਸਰ ਦੇ ਜ਼ਖ਼ਮਾਂ ਨੂੰ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਸਾਫ਼ ਦਿੱਤਾ ਹੈ ਅਤੇ ਰਾਸ਼ਟਰਪਤੀ ਹੁਣ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਕੰਮ ਲਈ ਤਿਆਰ ਹਨ। ਬਾਈਡੇਨ ਦਾ ਪਰਿਵਾਰ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਿਹਾ ਹੈ। ਉਨ੍ਹਾਂ ਦੇ ਬੇਟੇ ਬਿਊ ਦੀ ਸਾਲ 2015 'ਚ ਬ੍ਰੇਨ ਕੈਂਸਰ ਨਾਲ ਮੌਤ ਹੋ ਗਈ ਸੀ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਫਰਾਂਸ 'ਚ ਵੱਡਾ ਸੜਕ ਹਾਦਸਾ, 40 ਬੱਚਿਆਂ ਨੂੰ ਲਿਜਾ ਰਹੀ ਬੱਸ ਖੱਡ 'ਚ ਡਿੱਗੀ

ਡਾ. ਕੇਵਿਨ ਓ'ਕੌਨਰ (Dr. Kevin O'Connor) ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਿਛਲੇ ਮਹੀਨੇ ਬਾਈਡੇਨ ਦੇ ਰੁਟੀਨ ਹੈਲਥ ਚੈੱਕਅਪ ਦੌਰਾਨ ਕੈਂਸਰ ਵਾਲੇ ਚਮੜੀ ਦੇ ਜ਼ਖ਼ਮਾਂ ਨੂੰ ਹਟਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਚਮੜੀ ਦੇ ਕੈਂਸਰ ਦੇ ਟਿਸ਼ੂ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਹੋਰ ਇਲਾਜ ਦੀ ਜ਼ਰੂਰਤ ਨਹੀਂ ਹੈ। ਡਾਕਟਰ ਲਗਾਤਾਰ ਰਾਸ਼ਟਰਪਤੀ ਦੀ ਸਿਹਤ ਦੀ ਨਿਗਰਾਨੀ ਕਰਦੇ ਰਹਿਣਗੇ।

ਇਹ ਵੀ ਪੜ੍ਹੋ : ਅਜਬ-ਗਜ਼ਬ : ਇਸ ਦੇਸ਼ 'ਚ ਗੰਜਿਆਂ ਵਿਚਾਲੇ ਹੁੰਦੀ ਹੈ ਰੱਸਾਕਸ਼ੀ, ਹੱਥ ਨਹੀਂ, ਸਿਰ ਨਾਲ ਖਿੱਚਦੇ ਹਨ ਰੱਸੀ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News