ਓ.ਸੀ.ਆਈ. ਕਾਰਡ ਸਬੰਧੀ ਕਮੀਆਂ ਦੂਰ ਕਰੇ ਭਾਰਤ ਸਰਕਾਰ : ਭਾਰਤੀ-ਅਮਰੀਕੀ ਕਾਰਕੁੰਨ

12/26/2019 1:25:21 PM

ਵਾਸ਼ਿੰਗਟਨ (ਭਾਸ਼ਾ): ਭਾਰਤੀ-ਅਮਰੀਕੀ ਲੋਕਾਂ ਨੂੰ ਅਮਰੀਕਾ ਤੋਂ ਭਾਰਤ ਦੀ ਯਾਤਰਾ ਵਿਚ ਹਵਾਈ ਅੱਡਿਆਂ 'ਤੇ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਕ ਮਸ਼ੂਹਰ ਭਾਰਤੀ ਅਮਰੀਕੀ ਕਾਰਕੁੰਨ ਨੇ ਕਿਹਾ ਹੈ ਕਿ ਓ.ਸੀ.ਆਈ. ਕਾਰਡ (Overseas Citizenship of India) ਨੂੰ 'ਮਲਟੀਪਰਪਜ਼ ਲਾਈਫ ਟਾਈਮ ਵੀਜ਼ਾ' ਦੇ ਤੌਰ 'ਤੇ ਲੈਣਾ ਬੰਦ ਕਰਨਾ ਚਾਹੀਦਾ ਹੈ। ਉਹਨਾਂ ਨੇ ਭਾਰਤ ਸਰਕਾਰ ਨੂੰ ਓ.ਸੀ.ਆਈ. ਕਾਰਡ ਸਬੰਧੀ ਕਮੀਆਂ ਨੂੰ ਦੂਰ ਕਰਨ ਦੀ ਵੀ ਅਪੀਲ ਕੀਤੀ। ਅਸਲ ਵਿਚ ਓ.ਸੀ.ਆਈ. ਕਾਰਡ ਦੇ ਨਿਯਮਾਂ ਮੁਤਾਬਕ 20 ਸਾਲ ਤੋਂ ਘੱਟ ਉਮਰ ਅਤੇ 50 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਪਾਸਪੋਰਟ ਦਾ ਨਵੀਨੀਕਰਨ ਕਰਾਉਣ ਦੇ ਨਾਲ ਹੀ ਹਰ ਵਾਰ ਆਪਣੇ ਓ.ਸੀ.ਆਈ. ਕਾਰਡ ਦਾ ਨਵੀਨੀਕਰਨ ਵੀ ਕਰਵਾਉਣਾ ਹੁੰਦਾ ਹੈ। 

ਨਵੀਨੀਕਰਨ ਕਰਵਾਉਣ ਸਬੰਧੀ ਨਿਯਮ ਕਈ ਸਾਲ ਤੋਂ ਹਨ ਪਰ ਭਾਰਤੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਭਾਰਤ ਤੱਕ ਵਪਾਰਕ ਉਡਾਣਾਂ ਦਾ ਸੰਚਾਲਨ ਕਰਨ ਵਾਲੀਆਂ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਇਸ ਨੂੰ ਹੁਣ ਸਖਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸ ਨਿਯਮ ਵਿਚ 30 ਜੂਨ, 2020 ਤੱਕ ਦੀ ਢਿੱਲ ਦਿੱਤੀ ਗਈ ਸੀ ਪਰ ਸਬੰਧਤ ਓ.ਸੀ.ਆਈ. ਕਾਰਡ ਧਾਰਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਭਾਰਤ ਯਾਤਰਾ ਦੇ ਸਮੇਂ ਉਹ ਆਪਣੇ ਪੁਰਾਣੇ ਪਾਸਪੋਰਟ ਆਪਣੇ ਨਾਲ ਰੱਖਣ ਜਿਹਨਾਂ ਵਿਚ ਓ.ਸੀ.ਆਈ. ਕਾਰਡ ਦੀ ਗਿਣਤੀ ਲਿਖੀ ਹੋਵੇ। ਭਾਵੇਂਕਿ ਕਈ ਕਾਰਡ ਧਾਰਰਾਂ ਨੂੰ ਇਹਨਾਂ ਨਵੇਂ ਨਿਯਮਾਂ ਦੀ ਜਾਣਕਾਰੀ ਨਹੀਂ ਹੈ।

ਅਮਰੀਕਾ ਵਿਚ ਜੈਪੁਰ ਫੁੱਟ ਦੇ ਪ੍ਰਮੁੱਖ ਅਤੇ ਕਮਿਊਨਿਟੀ ਵਰਕਰ ਪ੍ਰੇਮ ਭੰਡਾਰੀ ਨੇ ਪੀ.ਟੀ.ਆਈ. ਭਾਸ਼ਾ ਨੂੰ ਦੱਸਿਆ,''ਓ.ਸੀ.ਆਈ. ਕਾਰਡ ਇਕ ਮਲਟੀਪਰਪਜ਼ ਲਾਈਫ ਟਾਈਮ ਵੀਜ਼ਾ ਨਹੀਂ ਹੈ ਜਿਵੇਂ ਕਿ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ। ਇਸ ਭਰਮ ਨੂੰ ਦੂਰ ਕਰਨ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਤੁਰੰਤ ਹੀ ਇਹ ਸਪੱਸ਼ਟ ਕਰੇ ਅਤੇ ਇਸ ਸਬੰਧ ਵਿਚ ਕਮੀਆਂ ਨੂੰ ਦੂਰ ਕਰੇ।'' ਉਹਨਾਂ ਨੇ ਕਿਹਾ,''ਸਰਕਾਰ ਨੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਓ.ਸੀ.ਆਈ. ਕਾਰਡ ਦੀ ਵੈਧਤਾ ਦੇ ਸੰਬੰਧ ਵਿਚ ਨਿਯਮਾਂ ਦਾ ਵਿਆਪਕ ਪ੍ਰਚਾਰ ਕੀਤਾ ਹੈ।'' ਭੰਡਾਰੀ ਬੀਤੇ ਕਈ ਸਾਲਾਂ ਤੋਂ ਓ.ਸੀ.ਆਈ. ਕਾਰਡ ਦੇ ਮੁੱਦੇ 'ਤੇ ਕੰਮ ਕਰ ਰਹੇ ਹਨ। ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਓ.ਸੀ.ਆਈ. ਕਾਰਡ ਵਿਚ ਤਬਦੀਲੀ ਕਰੇ ਤਾਂ ਜੋ ਸੋਚ ਅਤੇ ਸੱਚਾਈ ਵਿਚ ਕੋਈ ਫਰਕ ਨਾ ਰਹੇ।


Vandana

Content Editor

Related News