ਅਮਰੀਕੀ ਨੇਵੀ ਦਾ ਹੈਲੀਕਾਪਟਰ ਹਾਦਸਾਗ੍ਰਸਤ, 5 ਲੋਕ ਲਾਪਤਾ

Wednesday, Sep 01, 2021 - 04:33 PM (IST)

ਅਮਰੀਕੀ ਨੇਵੀ ਦਾ ਹੈਲੀਕਾਪਟਰ ਹਾਦਸਾਗ੍ਰਸਤ, 5 ਲੋਕ ਲਾਪਤਾ

ਸਾਨ ਡਿਏਗੋ (ਅਮਰੀਕਾ) (ਏ. ਪੀ.)-ਅਮਰੀਕੀ ਨੇਵੀ ਦਾ ਇੱਕ ਹੈਲੀਕਾਪਟਰ ਨਿਯਮਿਤ ਉਡਾਣ ਦੌਰਾਨ ਮੰਗਲਵਾਰ ਨੂੰ ਦੱਖਣੀ ਕੈਲੀਫੋਰਨੀਆ ਨੇੜੇ ਸਮੁੰਦਰ ’ਚ ਹਾਦਸਾਗ੍ਰਸਤ ਹੋ ਗਿਆ। ਉਸ ’ਚ ਸਵਾਰ ਪੰਜ ਲੋਕ ਲਾਪਤਾ ਹਨ। ਹੈਲੀਕਾਪਟਰ ਨੇ ਏਅਰਕ੍ਰਾਫਟ ਕੈਰੀਅਰ ਤੋਂ ਉਡਾਣ ਭਰੀ ਸੀ। ਫੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨੇਵੀ ਦੇ ‘ਯੂ. ਐੱਸ. ਪੈਸੀਫਿਕ ਫਲੀਟ’ ਵੱਲੋਂ ਜਾਰੀ ਮੁੱਢਲੇ ਬਿਆਨ ’ਚ ਕਿਹਾ ਗਿਆ ਹੈ ਕਿ ਹੈਲੀਕਾਪਟਰ ਐੱਮ. ਐੱਚ -60 ਐੱਸ. ਸ਼ਾਮ ਤਕਰੀਬਨ 4.30 ਵਜੇ ਸਾਨ ਡਿਏਗੋ ਤੋਂ ਕੁਝ ਦੂਰੀ ’ਤੇ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਤੋਂ ਬਾਅਦ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਬਾਅਦ ’ਚ ਦੱਸਿਆ ਕਿ ਹੈਲੀਕਾਪਟਰ ਦੇ ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾਇਆ ਗਿਆ ਅਤੇ 5 ਹੋਰ ਲੋਕਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਇਮਰਾਨ ਸਰਕਾਰ ਨੇ 3 ਸਾਲਾਂ ’ਚ ਖੋਹ ਲਈਆਂ 1.5 ਲੱਖ ਨੌਕਰੀਆਂ, ਸਿੰਧ ਦੇ ਕਰਮਚਾਰੀ ਸਭ ਤੋਂ ਵੱਧ ਪ੍ਰਭਾਵਿਤ

ਨੇਵੀ ਦੇ ਅਨੁਸਾਰ ਹੈਲੀਕਾਪਟਰ ਨੇ ਏਅਰਕ੍ਰਾਫਟ ਕੈਰੀਅਰ ਯੂ. ਐੱਸ. ਐੱਸ. ਅਬ੍ਰਾਹਮ ਲਿੰਕਨ ਤੋਂ ਉਡਾਣ ਭਰੀ ਸੀ ਅਤੇ ਇਹ ਇੱਕ ਨਿਯਮਿਤ ਉਡਾਣ ਦੌਰਾਨ ਕ੍ਰੈਸ਼ ਹੋ ਗਿਆ। ਤੱਟ ਰੱਖਿਅਕ ਅਤੇ ਨੇਵੀ ਵੱਲੋਂ ਖੋਜ ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਐੱਮ. ਐੱਚ. 60 ਐੱਸ ਦੀ ਵਰਤੋਂ ਆਮ ਤੌਰ ’ਤੇ ਯੁੱਧ ਮੁਹਿੰਮਾਂ ’ਚ ਸਹਾਇਤਾ ਕਰਨ, ਮਨੁੱਖਤਾਵਾਦੀ ਆਫ਼ਤ ਰਾਹਤ ਅਤੇ ਖੋਜ ਤੇ ਬਚਾਅ ਮੁਹਿੰਮ ’ਚ ਕੀਤੀ ਜਾਂਦੀ ਹੈ।


author

Manoj

Content Editor

Related News