ਅਮਰੀਕੀ ਫੌਜੀ ਪੁਲਾੜ ਜਹਾਜ਼ ਐਕਸ-37ਬੀ ਗੁਪਤ ਮਿਸ਼ਨ ’ਤੇ ਰਵਾਨਾ

Saturday, Dec 30, 2023 - 10:39 AM (IST)

ਵਾਸ਼ਿੰਗਟਨ - ਅਮਰੀਕੀ ਫੌਜ ਦਾ ਐਕਸ-37ਬੀ ਪੁਲਾੜ ਜਹਾਜ਼ ਵੀਰਵਾਰ ਨੂੰ ਇਕ ਹੋਰ ਗੁਪਤ ਮਿਸ਼ਨ ਲਈ ਰਵਾਨਾ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਹ ਮਿਸ਼ਨ ਘੱਟੋ-ਘੱਟ ਦੋ ਸਾਲਾਂ ਤੱਕ ਜਾਰੀ ਰਹੇਗਾ। ਪਿਛਲੇ ਕੁਝ ਮਿਸ਼ਨਾਂ ਦੀ ਤਰ੍ਹਾਂ, ਇਹ ਜਹਾਜ਼, ਜੋ ਕਿ ਇੱਕ ਛੋਟੇ ਸਪੇਸ ਸ਼ਟਲ ਦੀ ਤਰ੍ਹਾਂ ਦਿਖਾਈ ਦਿੰਦਾ ਹੈ, ਕਈ ਖੁਫੀਆ ਮਿਸ਼ਨਾਂ ਨੂੰ ਪੂਰਾ ਕਰੇਗਾ। ਜਹਾਜ਼ ਨੇ ਤਕਨੀਕੀ ਖਰਾਬੀ ਕਾਰਨ ਤੈਅ ਸਮੇਂ ਤੋਂ ਦੋ ਹਫਤਿਆਂ ਤੋਂ ਵੱਧ ਦੀ ਦੇਰੀ ਤੋਂ ਬਾਅਦ ਉਡਾਣ ਭਰੀ। ਇਸ ’ਤੇ ਕੋਈ ਪੁਲਾੜ ਯਾਤਰੀ ਨਹੀਂ ਸਵਾਰ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ

ਸਪੇਸ ਐਕਸ ਦੇ ਫਾਲਕਨ ਹੈਵੀ ਰਾਕੇਟ ਨੇ ਵੀਰਵਾਰ ਰਾਤ ਨੂੰ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਇਸ ਜਹਾਜ਼ ਨਾਲ ਉਡਾਣ ਭਰੀ। ਇਹ ਅਮਰੀਕੀ ਜਹਾਜ਼ 2010 ਤੋਂ ਉਡਾਣ ਭਰ ਰਿਹਾ ਹੈ ਅਤੇ ਇਹ ਇਸਦੀ ਸੱਤਵੀਂ ਉਡਾਣ ਹੈ। ਇਸ ਤੋਂ ਪਹਿਲਾਂ ਐਕਸ-37ਬੀ ਲਗਭਗ ਢਾਈ ਸਾਲ ਤੱਕ ਪੁਲਾੜ ’ਚ ਰਿਹਾ ਸੀ ਅਤੇ ਇਹ ਹੁਣ ਤੱਕ ਦਾ ਇਸ ਦਾ ਸਭ ਤੋਂ ਲੰਬੇ ਸਮੇਂ ਦਾ ਮਿਸ਼ਨ ਸੀ। 

ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੇ ਕਬਾੜ ਵੇਚ ਕੇ ਹੀ ਕਮਾ ਲਏ 1163 ਕਰੋੜ, ਇੰਨੇ ’ਚ ਤਾਂ 2 ਵਾਰ ਚੰਨ ’ਤੇ ਜਾ ਸਕਦਾ ਸੀ ਚੰਦਰਯਾਨ-3!

ਹਾਲਾਂਕਿ ‘ਸਪੇਸ ਫੋਰਸ’ ਦੇ ਅਧਿਕਾਰੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਸ ਵਾਰ ਜਹਾਜ਼ ਕਿੰਨਾ ਸਮਾਂ ਪੁਲਾੜ ’ਚ ਰਹੇਗਾ। ਬੋਇੰਗ ਦੁਆਰਾ ਬਣਾਇਆ ਗਿਆ ਐਕਸ-37ਬੀ ਨਾਸਾ ਦੇ ਰਿਟਾਇਰਡ ਸਪੇਸ ਸ਼ਟਲ ਵਰਗਾ ਹੈ। ਇਸ ਲਈ ਕਿਸੇ ਪੁਲਾੜ ਯਾਤਰੀ ਦੀ ਲੋੜ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News