ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਬੱਚੇ ਤੇ ਸਵਾਰੀਆਂ ਨਾਲ ਭਰੀ ਸਕੂਲ ਬੱਸ ਪਲਟੀ
Thursday, Nov 21, 2024 - 05:26 PM (IST)
ਨਵਾਂਸ਼ਹਿਰ (ਵੈੱਬ ਡੈਸਕ, ਮਨੋਰੰਜਨ)- ਨਵਾਂਸ਼ਹਿਰ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਨਵਾਂਸ਼ਹਿਰ ਕੋਲ ਮਹਿੰਦੀਪੁਰ ਨੇੜੇ ਨੈਸ਼ਨਲ ਹਾਈਵੇਅ 'ਤੇ ਬੱਸ ਪਲਟਣ ਕਾਰਨ ਹਾਦਸਾ ਵਾਪਰ ਗਿਆ। ਦਰਅਸਲ ਇਕ ਸਕੂਲ ਬੱਸ ਨੂੰ ਪਿੱਛੇ ਤੋਂ ਦੂਜੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਰਕੇ ਟਰੱਕ ਅੱਗੇ ਜਾ ਰਹੀ ਉਕਤ ਸਕੂਲ ਦੀ ਬੱਸ ਸੜਕ ਵਿਚਕਾਰ ਪਲਟ ਗਈ।
ਦੱਸ ਦੇਈਏ ਕਿ ਹਾਦਸੇ ਦਾ ਸ਼ਿਕਾਰ ਹੋਈ ਸਕੂਲੀ ਬੱਸ ਵਿਚ ਸਕੂਲ ਦੇ ਬੱਚੇ ਨਹੀਂ ਸਨ, ਜਦਕਿ ਕਈ ਅਧਿਆਪਕ ਸਵਾਰ ਸਨ। ਬੱਸ ਵਿਚ ਕਰੀਬ 30 ਸਵਾਰੀਆਂ ਸ਼ਾਮਲ, ਜਿਨ੍ਹਾਂ ਵਿਚ ਕਈ ਬੱਚੇ ਵੀ ਮੌਜੂਦ ਸਨ। ਬੱਸ ਵਿਚ ਸਵਾਰ ਹੋ ਕੇ ਸਵਾਰੀਆਂ ਤਰਨਤਾਰਨ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਿਸੇ ਸਮਾਗਮ ਵਿਚ ਜਾ ਰਹੀਆਂ ਸਨ। ਡਰਾਈਵਰ ਸਮੇਤ ਕੁੱਲ 14 ਅਧਿਆਪਕ ਜ਼ਖ਼ਮੀ ਹੋਏ ਸਨ। 13 ਅਧਿਆਪਕਾਂ ਨੂੰ ਮੁੱਢਲੀ ਸਹਾਇਤਾ ਦੇਣ ਤੋ ਬਾਅਦ ਛੁੱਟੀ ਦੇ ਦਿੱਤੀ ਗਈ। ਜਦਕਿ ਇਕ ਅਧਿਆਪਕ ਦੀ ਬਾਂਹ ਟੁੱਟ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਬੱਸ ਸੜਕ 'ਤੇ ਹੀ ਪਲਟ ਕੇ ਚਕਨਾਚੂਰ ਹੋ ਗਈ। ਪੁਲਸ ਨੇ ਦੋਵੇਂ ਬੱਸਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ! ਮਰਨ ਤੋਂ ਬਾਅਦ ਵੀ ਨਹੀਂ ਮਿੱਟਦੇ ਸਮੋਕਿੰਗ ਦੇ ਨਿਸ਼ਾਨ, ਹੈਰਾਨ ਕਰੇਗੀ ਪੂਰੀ ਰਿਪੋਰਟ
ਜਾਣਕਾਰੀ ਦੇ ਅਨੁਸਾਰ ਵੀਰਵਾਰ ਸਵੇਰ 11 ਵਜੇ ਦੇ ਕਰੀਬ ਬੰਗਾ ਸਾਈਡ ਤੋਂ ਤਰਤਾਰਨ ਤੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਸਲ ਉਤਾੜ ਦੀ ਦੋ ਬੱਸਾਂ ਅਧਿਆਪਕਾਂ ਨੂੰ ਲੈ ਕੇ ਕਾਨਫ਼ਰੰਸ ਲਈ ਸ਼੍ਰੀ ਆਨੰਦਪੁਰ ਸਾਹਿਬ ਜਾ ਰਹੀ ਸੀ। ਜਿਵੇ ਹੀ ਨਵਾਂਸ਼ਹਿਰ ਦੇ ਮਹਿੰਦੀਪੁਰ ਬਾਈਪਾਸ ਕੋਲ ਪਹੁੰਚੀ ਤਾਂ ਅੱਗੇ ਜਾਂਦੀ ਬੱਸ ਨੇ ਬ੍ਰੇਕ ਲਗਾ ਕੇ ਗੜ੍ਹਸ਼ੰਕਰ ਵੱਲ ਮੁੜਨਾ ਚਾਹਿਆ ਤਾਂ ਪਿੱਛੇ ਤੋਂ ਆਉਂਦੀ ਦੂਜੀ ਬੱਸ ਦੀ ਉਸ ਨਾਲ ਭਿਆਨਕ ਟੱਕਰ ਹੋ ਗਈ। ਟਕਰਾਉਣ ਦੇ ਬਾਅਦ ਬਸ ਸੜਕ 'ਤੇ ਪਲਟ ਗਈ। ਜਿਸ ਨਾਲ ਬੱਸ ਵਿੱਚ ਸਵਾਰ 14ਦੇ ਕਰੀਬ ਅਧਿਆਪਕ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਭਰਤੀ ਕਰਵਾਇਆ ਗਿਆ।
ਦੱਸਿਆ ਜਾਦਾ ਹੈ ਕਿ ਇਸ ਬੱਸ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਪਰ ਜ਼ਖ਼ਮੀ ਹੁੰਦੇ ਹੋਏ ਵੀ ਉਸ ਨੇ ਸਟੇਰਿੰਗ ਨਹੀਂ ਛੱਡਿਆ। ਜੇਕਰ ਉਸ ਦੇ ਹੱਥ ਵਿੱਚੋ ਸਟੇਰਿੰਗ ਛੁੱਟ ਜਾਂਦਾ ਤਾਂ ਬੱਸ ਪੁੱਲ ਦੇ ਥੱਲੇ ਡਿੱਗ ਸਕਦੀ ਸੀ। ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨਵਾਂਸ਼ਹਿਰ ਰਾਜ ਕੁਮਾਰ, ਐੱਸ. ਐੱਚ. ਓ. ਮਹਿੰਦਰ ਸਿੰਘ ਭਾਰੀ ਪੁਲਸ ਬੱਲ ਦੇ ਨਾਲ ਮੌਕੇ 'ਤੇ ਪਹੁੰਚ ਗਏ, ਜਿੰਨਾ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਪਹੁੰਚਾਇਆ। ਜ਼ਖ਼ਮੀਆਂ ਵਿਚ ਅਧਿਆਪਕ ਅਮਨਦੀਪ ਕੌਰ, ਸਰਬਜੀਤ ਕੌਰ, ਦਿਵਿਆ, ਮੰਜੂ, ਡਰਾਈਵਰ, ਬਲਦੇਵ ਸਿੰਘ, ਵਿਕਾਸਦੀਪ, ਅਰਸ਼ਪ੍ਰੀਤ ਕੌਰ, ਰਮਨਦੀਪ ਕੌਰ, ਜਸਵਿੰਦਰ ਕੌਰ, ਸ਼ੁਭਪ੍ਰੀਤ ਕੌਰ, ਰਮਨਦੀਪ ਕੌਰ, ਰਮਨਦੀਪ ਕੌਰ, ਸੁਮਨ ਸੋਨੀ ਸ਼ਾਮਲ ਹਨ।
ਇਹ ਵੀ ਪੜ੍ਹੋ- ਘਰੇਲੂ ਝਗੜੇ ਨੇ ਤਬਾਹ ਕਰ 'ਤਾ ਹੱਸਦਾ-ਵੱਸਦਾ ਪਰਿਵਾਰ, ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8