ਅਮਰੀਕੀ ਸੰਸਦ ਮੈਂਬਰਾਂ ਨੇ ਜੋਅ ਬਾਈਡੇਨ ਨੂੰ ਇਮੀਗ੍ਰੇਸ਼ਨ ਨੀਤੀ ਬਦਲਣ ਦੀ ਕੀਤੀ ਅਪੀਲ

Saturday, Dec 12, 2020 - 04:34 PM (IST)

ਅਮਰੀਕੀ ਸੰਸਦ ਮੈਂਬਰਾਂ ਨੇ ਜੋਅ ਬਾਈਡੇਨ ਨੂੰ ਇਮੀਗ੍ਰੇਸ਼ਨ ਨੀਤੀ ਬਦਲਣ ਦੀ ਕੀਤੀ ਅਪੀਲ

ਵਾਸ਼ਿੰਗਟਨ- ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਸਣੇ ਕਈ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਈਡੇਨ ਨਾਲ ਡੋਨਾਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲਣ ਦੀ ਅਪੀਲ ਕਰਦੇ ਹੋਏ ਇਕ ਪ੍ਰਸਤਾਵ ਪੇਸ਼ ਕੀਤਾ ਹੈ ਤੇ ਇਕ ਨਿਰਪੱਖ ਇਮੀਗ੍ਰੇਸ਼ਨ ਪ੍ਰਣਾਲੀ ਦੀ ਵਕਾਲਤ ਕੀਤੀ ਹੈ। 

ਪ੍ਰਮਿਲਾ ਜੈਪਾਲ ਅਤੇ ਕਾਂਗਰਸ ਵਿਚ ਉਨ੍ਹਾਂ ਦੇ ਕਈ ਸਾਥੀਆਂ ਨੇ ਸ਼ੁੱਕਰਵਾਰ ਨੂੰ ਇਕ ਪ੍ਰਸਤਾਵ ਵਿਚ ਕਾਂਗਰਸ ਨੂੰ ਅਪੀਲ ਕੀਤੀ ਕਿ ਮੌਜੂਦਾ ਪ੍ਰਣਾਲੀ ਵਿਚ ਸੁਧਾਰ ਲਈ ਮਨੁੱਖੀ ਤੇ ਭਾਈਚਾਰਕ ਮੈਂਬਰਾਂ ਦੇ ਬਦਲ ਤਿਆਰ ਕੀਤੇ ਜਾਣ, ਜਿਨ੍ਹਾਂ ਵਿਚ ਕਾਨੂੰਨੀ ਸਹਾਇਤਾ ਮਿਲਣ ਸਣੇ ਹੋਰ ਚੀਜ਼ਾਂ ਸ਼ਾਮਲ ਹੋਣ। 

ਪ੍ਰਮਿਲਾ ਨੇ ਕਾਂਗਰਸ ਮੈਂਬਰ ਜੀਸਸ ਗਾਰਸੀਆ, ਵੇਰੋਨੀਕਾ ਐਸਕੋਬਾਰ, ਅਲੈਕਜੈਂਡਰੀਆ ਓਕਾਸੀਓ ਕਾਰਟੇਜ, ਜੂਡੀ ਚੂ ਅਤੇ ਵੇਟੇ ਕਲਾਰਕ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਬਦਲਾਅ ਲਈ ਪ੍ਰਗਤੀਸ਼ੀਲ ਦ੍ਰਿਸ਼ਟੀਕੌਣ ਦੇ ਰੂਪ ਵਿਚ ਪ੍ਰਸਤਾਵ ਨੂੰ ਪੇਸ਼ ਕੀਤਾ। ਉਨ੍ਹਾਂ ਅਜਿਹੀ ਪ੍ਰਣਾਲੀ ਦੀ ਵਕਾਲਤ ਕੀਤੀ ਜੋ ਬਰਾਬਰੀ 'ਤੇ ਆਧਾਰਿਤ ਹੋਵੇ ਅਤੇ ਜਿਸ ਵਿਚ ਪ੍ਰਭਾਵਿਤ ਲੋਕਾਂ ਦੀ ਜ਼ਰੂਰਤ ਹਿੱਤ ਹੋਣ। 'ਰੋਡਮੈਪ ਟੂ ਫਰੀਡਮ ਰਿਜ਼ਾਲਿਊਸ਼ਨ' ਨੂੰ 117ਵੀਂ ਕਾਂਗਰਸ ਦੇ ਸ਼ੁਰੂ ਵਿਚ ਪ੍ਰਸਤੁਤ ਕੀਤਾ ਜਾਵੇਗਾ। 


author

Sanjeev

Content Editor

Related News