UNGA ਲਈ ਅਮਰੀਕਾ ਜਾਣਗੇ ਪਾਕਿਸਤਾਨੀ PM ਤੇ ਫ਼ੌਜ ਮੁਖੀ, ਟਰੰਪ ਨਾਲ ਕਰਨਗੇ ਮੁਲਾਕਾਤ
Tuesday, Sep 16, 2025 - 03:51 PM (IST)

ਇੰਟਰਨੈਸ਼ਨਲ ਡੈਸਕ- ਇਸ ਸਾਲ ਦੇ ਅੰਤ ਤੱਕ ਅਮਰੀਕਾ 'ਚ ਸੰਯੁਕਤ ਰਾਜ ਮਹਾਸਭਾ (ਯੂ.ਐੱਨ.ਜੀ.ਏ.) ਦੀ ਬੈਠਕ ਹੋਣ ਜਾ ਰਹੀ ਹੈ, ਜਿਸ 'ਚ ਦੁਨੀਆਭਰ ਦੇ ਕਈ ਨੇਤਾ ਹਾਜ਼ਰ ਹੋਣਗੇ। ਇਸੇ ਦੌਰਾਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੀ ਇਸ ਮੀਟਿੰਗ 'ਚ ਸ਼ਾਮਲ ਹੋਣਗੇ ਤੇ ਉਨ੍ਹਾਂ ਦੇ ਨਾਲ ਫ਼ੌਜ ਮੁਖੀ ਆਸਿਮ ਮੁਨੀਰ ਵੀ ਇਸ ਬੈਠਕ 'ਚ ਸ਼ਾਮਲ ਹੋਣ ਲਈ ਅਮਰੀਕਾ ਜਾਣਗੇ।
ਜਾਣਕਾਰੀ ਅਨੁਸਾਰ ਪਾਕਿਸਤਾਨੀ ਪ੍ਰਧਾਨ ਮੰਤਰੀ 25 ਸਤੰਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰਨਗੇ। ਇਸ ਬੈਠਕ ਦੌਰਾਨ ਪਾਕਿਸਤਾਨ 'ਚ ਆਏ ਹੜ੍ਹਾਂ ਤੋਂ ਇਲਾਵਾ ਕਤਰ 'ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ 'ਤੇ ਵੀ ਚਰਚਾ ਹੋ ਸਕਦੀ ਹੈ।
ਇਹ ਵੀ ਪੜ੍ਹੋ- ਪੈਰ ਪਸਾਰਨ ਲੱਗੀ ਇਕ ਹੋਰ ਬਿਮਾਰੀ ! ਮਿੰਟਾਂ 'ਚ ਹੁੰਦੀ ਹੈ ਟਰਾਂਸਫਰ, ਹਸਪਤਾਲਾਂ 'ਚ...
ਹਾਲਾਂਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੀ ਜਗ੍ਹਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਇਸ ਮੀਟਿੰਗ 'ਚ ਸ਼ਾਮਲ ਹੋਣ ਅਮਰੀਕਾ ਜਾਣਗੇ।
ਜ਼ਿਕਰਯੋਗ ਹੈ ਕਿ ਇਹ ਯੂ.ਐੱਨ.ਜੀ.ਏ. ਦੀ 80ਵੀਂ ਬੈਠਕ ਹੋਵੇਗੀ, ਜੋ ਕਿ 23 ਤੋਂ 29 ਸਤੰਬਰ ਤੱਕ ਚੱਲੇਗੀ। ਇਸ ਬੈਠਕ 'ਚ ਬ੍ਰਾਜ਼ੀਲ ਪਹਿਲਾਂ, ਜਦਕਿ ਉਸ ਤੋਂ ਬਾਅਦ ਅਮਰੀਕਾ ਦਾ ਭਾਸ਼ਣ ਹੋਵੇਗਾ। ਭਾਰਤੀ ਵਿਦੇਸ਼ ਮੰਤਰੀ 27 ਸਤੰਬਰ ਨੂੰ ਸੰਬੋਧਨ ਕਰਨਗੇ, ਜਦਕਿ ਚੀਨ, ਪਾਕਿਸਤਾਨ, ਬੰਗਲਾਦੇਸ਼ ਤੇ ਇਜ਼ਰਾਈਲ 26 ਸਤੰਬਰ ਨੂੰ ਆਪਣੇ ਵਿਚਾਰ ਪੇਸ਼ ਕਰਨਗੇ।
ਇਹ ਵੀ ਪੜ੍ਹੋ- ਓ ਤੇਰੀ..! ਸਾਲੀ ਨੂੰ ਲੈ ਕੇ ਫ਼ਰਾਰ ਹੋ ਗਿਆ ਜੀਜਾ, ਅਗਲੇ ਦਿਨ ਉਸੇ ਦੀ ਭੈਣ ਨੂੰ ਲੈ ਗਿਆ ਸਾਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e