ਅਮਰੀਕਾ : ਭਾਰਤੀ ਮੂਲ ਦੇ ਪ੍ਰੋਫੈਸਰ ਨੂੰ ਕਾਲਜ ਆਫ ਇੰਜੀਨੀਅਰਿੰਗ ਦੇ ਡੀਨ ਦੇ ਰੂਪ ’ਚ ਕੀਤਾ ਗਿਆ ਨਾਮਜ਼ਦ
Saturday, Feb 11, 2023 - 09:17 AM (IST)
ਨਿਊਯਾਰਕ (ਭਾਸ਼ਾ)- ਭਾਰਤੀ ਮੂਲ ਦੇ ਪ੍ਰੋਫੈਸਰ ਅਰਵਿੰਦ ਰਮਨ ਨੂੰ ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਸਥਿਤ ਪਰਡਿਊ ਯੂਨੀਵਰਸਿਟੀ ਦੇ ਵੱਕਾਰੀ ਕਾਲਜ ਆਫ ਇੰਜੀਨੀਅਰਿੰਗ ਦਾ ਡੀਨ ਨਿਯੁਕਤ ਕੀਤਾ ਗਿਆ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ਤੋਂ ਗ੍ਰੈਜੂਏਟ ਰਮਨ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੇ ਕਾਰਜਕਾਰੀ ਉਪ ਪ੍ਰਧਾਨ ਪੈਟਰਿਕ ਵੌਲਫ ਨੇ ਸੋਮਵਾਰ ਨੂੰ ਡੀਨ ਦਾ ਨਿਯੁਕਤੀ ਪੱਤਰ ਸੌਂਪਿਆ।
ਇਹ ਵੀ ਪੜ੍ਹੋ: NDRF ਟੀਮ ਨੇ ਤੁਰਕੀ ’ਚ 6 ਸਾਲਾ ਬੱਚੀ ਨੂੰ ਮਲਬੇ ’ਚੋਂ ਜ਼ਿੰਦਾ ਕੱਢਿਆ ਬਾਹਰ (ਵੀਡੀਓ)
ਇਕ ਬਿਆਨ ਵਿਚ ਵੌਲਫ ਨੇ ਕਿਹਾ ਕਿ ਪ੍ਰੋਫੈਸਰ ਰਮਨ ਲੋਕਾਂ ਅਤੇ ਸਮਾਜ ਲਈ ਤਾਜ਼ਾ ਹੱਲ ਤਿਆਰ ਕਰਨ ਵਿਚ ਇੰਜੀਨੀਅਰਿੰਗ ਦੀ ਭੂਮਿਕਾ ਸਬੰਧੀ ਜਨੂਨੀ ਹਨ। ਸਾਨੂੰ ਭਰੋਸਾ ਹੈ ਕਿ ਸਾਡੇ ਅਗਲੇ ਇੰਜਨੀਅਰਿੰਗ ਡੀਨ ਵਜੋਂ ਉਹ ਕਾਲਜ ਨੂੰ ਉੱਤਮਤਾ ਅਤੇ ਪ੍ਰਭਾਵ ਦੇ ਨਵੇਂ ਪੱਧਰਾਂ ’ਤੇ ਲੈ ਜਾਣਗੇ। ਰਮਨ ਦਾ ਕਾਰਜਕਾਲ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਉਹ ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜਨੀਅਰਿੰਗ ਦੇ ਪ੍ਰੋਫੈਸਰ ਮਾਰਕ ਲੁੰਡਸਟ੍ਰੋਮ ਦੀ ਥਾਂ ਲੈਣਗੇ। ਰਮਨ ਨੇ ਕਿਹਾ ਕਿ ਇੱਕ ਸ਼ਾਨਦਾਰ ਵਿਰਾਸਤ ਅਤੇ ਵਿਸ਼ਵ ਪੱਧਰ 'ਤੇ ਨਵੀਨਤਾ ਅਤੇ ਪ੍ਰਭਾਵ ਦੇ ਰਿਕਾਰਡ ਦੇ ਨਾਲ ਦੇਸ਼ ਦੇ ਸਭ ਤੋਂ ਵੱਡੇ ਉੱਚ ਦਰਜੇ ਦੇ ਇੰਜੀਨੀਅਰਿੰਗ ਕਾਲਜ ਦੀ ਅਗਵਾਈ ਕਰਨ ਲਈ ਚੁਣਿਆ ਜਾਣਾ ਸੱਚਮੁੱਚ ਇੱਕ ਸਨਮਾਨ ਦੀ ਗੱਲ ਹੈ।
ਇਹ ਵੀ ਪੜ੍ਹੋ: ਬੰਦ ਮਕਾਨ ’ਚੋਂ ਮਿਲਿਆ ਮਨੁੱਖੀ ਪਿੰਜਰ, ਇਲਾਕੇ 'ਚ ਫੈਲੀ ਸਨਸਨੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।