ਕੋਲੋਰਾਡੋ ਦੇ ਗਵਰਨਰ ਵੀ ਪਤਨੀ ਸਮੇਤ ਹੋਏ ਕੋਰੋਨਾ ਪੀੜਤ

Monday, Nov 30, 2020 - 02:13 PM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕੀ ਸੂਬੇ ਕੋਲੋਰਾਡੋ 'ਚ ਰਾਜਪਾਲ ਦੇ ਦਫ਼ਤਰੀ ਬਿਆਨ ਮੁਤਾਬਕ, ਕੋਲੋਰਾਡੋ ਦੇ ਡੈਮੋਕ੍ਰੇਟ ਗਵਰਨਰ ਜੇਰੇਡ ਪੋਲਿਸ ਅਤੇ ਉਹਨਾਂ ਦੀ ਪਤਨੀ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਹੈ। ਰਾਜਪਾਲ ਪੋਲਿਸ ਅਤੇ ਮਾਰਲਨ ਰੀਸ ਨੂੰ ਕੋਰੋਨਾ ਦੇ ਸਕਾਰਾਤਮਕ ਟੈਸਟ ਬਾਰੇ ਪਤਾ ਲੱਗਣ ਤੋਂ ਬਾਅਦ ਉਹ ਆਪਣੇ ਘਰ ਵਿੱਚ ਇਕਾਂਤਵਾਸ ਹੋਣਗੇ ਜਦਕਿ ਬਿਆਨ ਦੇ ਮੁਤਾਬਕ ਦੋਹਾਂ ਦੀ ਸਿਹਤ ਵਧੀਆ ਹੈ ਅਤੇ ਦੋਵੇਂ ਚੰਗਾ ਮਹਿਸੂਸ ਕਰ ਰਹੇ ਹਨ।

ਇਕਾਂਤਵਾਸ ਦੇ ਸਮੇਂ ਰਾਜਪਾਲ ਨਿਗਰਾਨੀ ਅਧੀਨ ਰਹਿਣਗੇ ਅਤੇ ਜ਼ਿੰਮੇਵਾਰੀਆਂ ਨੂੰ ਅਲੱਗ ਰਹਿ ਕੇ ਨਿਭਾਉਣਗੇ। ਇਸ ਤੋਂ ਇਲਾਵਾ ਨੇਵਾਡਾ, ਵਰਜੀਨੀਆ ਅਤੇ ਮਿਸੂਰੀ ਦੇ ਰਾਜਪਾਲਾਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਵਾਇਰਸ ਲਈ ਸਕਾਰਾਤਮਕ ਟੈਸਟ ਕੀਤੇ ਹਨ। ਨੇਵਾਡਾ ਦੇ ਗਵਰਨਰ ਸਟੀਵ ਸਿਸੋਲਕ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਸੀ ਅਤੇ ਵਰਜੀਨੀਆ ਦੇ ਗਵਰਨਰ ਰਾਲਫ਼ ਨੌਰਥਮ ਸਤੰਬਰ 'ਚ ਕੋਰੋਨਾ ਪੀੜਤ ਹੋਏ ਸਨ।ਅਮਰੀਕਾ 'ਚ ਮੌਤਾਂ ਦੀ ਗਿਣਤੀ ਸ਼ਨੀਵਾਰ ਤੱਕ 266,000 ਤੋਂ ਵੱਧ ਹੋ ਗਈ ਹੈ, ਜਦੋਂ ਕਿ ਦੇਸ਼ ਭਰ ਵਿੱਚ ਕੇਸਾਂ ਦਾ ਵਾਧਾ ਜਾਰੀ ਹੈ।


Vandana

Content Editor

Related News