ਅਮਰੀਕਾ ਦੇ FAA ਮੁਖੀ ਨੇ ਅਸਤੀਫਾ ਦੇਣ ਦਾ ਕੀਤਾ ਐਲਾਨ

Thursday, Feb 17, 2022 - 11:12 AM (IST)

ਅਮਰੀਕਾ ਦੇ FAA ਮੁਖੀ ਨੇ ਅਸਤੀਫਾ ਦੇਣ ਦਾ ਕੀਤਾ ਐਲਾਨ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਸੰਘੀ ਹਵਾਬਾਜ਼ੀ ਪ੍ਰਸ਼ਾਸਨ (FAA) ਦੇ ਮੁਖੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ 31 ਮਾਰਚ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਐਫਏਏ ਨੂੰ ਹਾਲ ਹੀ ਵਿੱਚ ਬੋਇੰਗ ਦੀ ਨਿਗਰਾਨੀ ਅਤੇ 5G ਕਾਰਨ ਹਵਾਈ ਜਹਾਜ਼ਾਂ ਦੇ ਉਪਕਰਣਾਂ ਵਿੱਚ ਕਥਿਤ ਦਖਲਅੰਦਾਜ਼ੀ ਨਾਲ ਜੁੜੇ ਸਵਾਲਾਂ ਨਾਲ ਨਜਿੱਠਣ ਦੇ ਢੰਗ ਬਾਰੇ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ। ਇੱਕ ਸਾਬਕਾ ਏਵੀਏਟਰ ਅਤੇ ਅਟਲਾਂਟਾ-ਅਧਾਰਤ ਡੈਲਟਾ ਏਅਰ ਲਾਈਨਜ਼ ਦਾ ਕਾਰਜਕਾਰੀ ਸਟੀਫਨ ਡਿਕਸਨ ਅਗਸਤ 2019 ਤੋਂ ਐਫਏਏ ਦੀ ਅਗਵਾਈ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- 2 ਸਾਲ ਤੋਂ ਲਾਪਤਾ ਬੱਚੀ ਘਰ 'ਚ ਹੀ ਪੌੜ੍ਹੀਆਂ ਹੇਠੋਂ ਮਿਲੀ, ਜਾਣੋ ਪੂਰਾ ਮਾਮਲਾ

ਉਹਨਾਂ ਨੇ ਗਲੋਬਲ ਮਹਾਮਾਰੀ ਦੌਰਾਨ ਆਪਣੇ ਪਰਿਵਾਰ ਤੋਂ ਵੱਖ ਰਹਿਣ ਦਾ ਹਵਾਲਾ ਦਿੰਦੇ ਹੋਏ ਦੇਸ਼ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਕਿਹਾ ਕਿ ਹੁਣ ਘਰ ਜਾਣ ਦਾ ਸਮਾਂ ਆ ਗਿਆ ਹੈ। ਡਿਕਸਨ ਨੇ ਐਫਏਏ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਉਹਨਾਂ ਨੂੰ ਆਪਣੇ ਕਾਰਜਕਾਲ 'ਤੇ ਮਾਣ ਹੈ। ਉਹਨਾਂ ਨੇ ਕਿਹਾ ਕਿ ਏਜੰਸੀ ਦੋ ਸਾਲ ਪਹਿਲਾਂ ਜਿਹੜੇ ਸਥਾਨ 'ਤੇ ਸੀ ਹੁਣ ਉਸ ਨਾਲੋਂ ਬਿਹਤਰ ਸਥਿਤੀ ਵਿੱਚ ਹੈ, ਅਤੇ ਅਸੀਂ ਇੱਕ ਵੱਡੀ ਸਫਲਤਾ ਲਈ ਤਿਆਰ ਹਾਂ। ਡਿਕਸਨ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਬੋਇੰਗ 737 ਨੂੰ ਮਨਜ਼ੂਰੀ ਦੇਣ ਅਤੇ ਫਿਰ 2018 ਅਤੇ 2019 ਵਿਚ ਹੋਏ ਦੋ ਜਾਨਲੇਵਾ ਹਾਦਸਿਆਂ ਦੇ ਬਾਅਦ ਉਸ ਦਾ ਪਰਿਚਾਲਨ ਜਾਰੀ ਰੱਖਣ ਕਾਰਨ ਏਜੰਸੀ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਸੀ। ਹਾਲ ਹੀ ਵਿੱਚ ਐਫਏਏ ਨਵੀਂ ਹਾਈ-ਸਪੀਡ ਵਾਇਰਲੈੱਸ ਸੇਵਾ ਦੇ ਏਅਰਕ੍ਰਾਫਟ ਉਪਕਰਣਾਂ ਵਿੱਚ ਦਖਲ ਦੇਣ ਬਾਰੇ ਸਵਾਲਾਂ ਦੇ ਜਵਾਬ ਦੇਣ ਵਿੱਚ ਦੇਰੀ ਕਾਰਨ ਵਿਵਾਦ ਵਿੱਚ ਉਲਝਿਆ ਹੋਇਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦਾ ਦਾਅਵਾ, ਰੂਸ ਨੇ ਯੂਕਰੇਨ ਦੀ ਸਰਹੱਦ ਨੇੜੇ 7,000 ਤੋਂ ਵੱਧ ਹੋਰ ਸੈਨਿਕ ਕੀਤੇ ਤਾਇਨਾਤ


author

Vandana

Content Editor

Related News