ਉੱਤਰ ਕੋਰੀਆ ਨਾਲ ਤਣਾਅ ਵਿਚਾਲੇ ਦੱਖਣੀ ਕੋਰੀਆ ਪਹੁੰਚੇ ਅਮਰੀਕੀ ਦੂਤ

Sunday, Dec 15, 2019 - 07:40 PM (IST)

ਉੱਤਰ ਕੋਰੀਆ ਨਾਲ ਤਣਾਅ ਵਿਚਾਲੇ ਦੱਖਣੀ ਕੋਰੀਆ ਪਹੁੰਚੇ ਅਮਰੀਕੀ ਦੂਤ

ਸਿਓਲ- ਉੱਤਰ ਕੋਰੀਆ ਦੇ ਲਗਾਤਾਰ ਮਿਜ਼ਾਇਲ ਪਰੀਖਣਾਂ ਨਾਲ ਕੋਰੀਆਈ ਟਾਪੂ ਵਿਚ ਤਣਾਅ ਦੇ ਵਿਚਾਲੇ ਅਮਰੀਕੀ ਵਿਸ਼ੇਸ਼ ਦੂਤ ਸਟਿਫਨ ਬੀਗਨ ਐਤਵਾਰ ਨੂੰ ਦੱਖਣੀ ਕੋਰੀਆ ਪਹੁੰਚੇ। ਟਰੰਪ ਪ੍ਰਸ਼ਾਸਨ ਨੇ ਬੀਗਮ ਨੂੰ ਖਾਸ ਕਰਕੇ ਉੱਤਰ ਕੋਰੀਆ ਨਾਲ ਜੁੜੀ ਜ਼ਿੰਮੇਦਾਰੀ ਦਿੱਤੀ ਹੈ। ਬੀਗਨ ਆਪਣੇ ਇਸ ਤਿੰਨ ਦਿਨਾਂ ਦੱਖਣ ਕੋਰੀਆ ਦੌਰੇ ਵਿਚ ਸੋਮਵਾਰ ਨੂੰ ਰਾਸ਼ਟਰਪਤੀ ਮੂਨ ਜੇ-ਇਨ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਅਧਿਕਾਰਿਤ ਦੌਰੇ 'ਤੇ ਜਾਪਾਨ ਜਾਣਗੇ।

ਉੱਤਰ ਕੋਰੀਆ ਕਰ ਰਿਹਾ ਹੈ ਮਿਜ਼ਾਇਲ ਪਰੀਖਣ
ਅਮਰੀਕੀ ਦੂਤ ਦੀ ਇਹ ਯਾਤਰਾ ਅਜਿਹੇ ਵੇਲੇ ਵਿਚ ਸ਼ੁਰੂ ਹੋਈ ਹੈ ਜਦੋਂ ਉੱਤਰ ਕੋਰੀਆ ਨੇ ਇਕ ਦਿਨ ਪਹਿਲਾਂ ਹੀ ਮਹੱਤਵਪੂਰਨ ਮਿਜ਼ਾਇਲ ਪੀਰਖਣ ਕੀਤਾ ਸੀ। ਜਾਣਕਾਰੀ ਮੁਤਾਬਕ ਇਹ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਇਲ ਦਾ ਪਰੀਖਣ ਸੀ। ਉੱਤਰ ਕੋਰੀਆ ਲਗਾਤਾਰ ਮਿਜ਼ਾਇਲ ਪਰੀਖਣਾਂ ਨਾਲ ਅਮਰੀਕਾ 'ਤੇ ਆਰਥਿਕ ਪਾਬੰਦੀਆਂ ਵਿਚ ਢਿੱਲ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਵਿਚ ਹੈ।


author

Baljit Singh

Content Editor

Related News