ਅਮਰੀਕਾ : ਜੋਅ ਬਿਡੇਨ ਤੇ ਟਰੰਪ ਨੇ ਇੰਡੀਆਨਾ ਤੋਂ ਪ੍ਰਾਇਮਰੀ ਚੋਣ ਜਿੱਤੀ

06/03/2020 1:31:37 PM

ਮੋਂਟਕਲੇਅਰ- ਡੈਮੋਕ੍ਰੇਟਿਕ ਜੋਅ ਬਿਡੇਨ ਅਤੇ ਰੀਪਬਲਿਕਨ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਇੰਡੀਆਨਾ ਤੋਂ ਪ੍ਰਾਇਮਰੀ ਵਿਚ ਜਿੱਤ ਹਾਸਲ ਕੀਤੀ ਹੈ। 

ਇੰਡੀਆਨਾ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਲਈ ਚੋਣ ਨਤੀਜੇ ਪਹਿਲਾਂ ਤੋਂ ਹੀ ਪਤਾ ਸਨ ਕਿਉਂਕਿ ਬਿਡੇਨ ਨੇ ਵਿਰੋਧੀ ਉਮੀਦਵਾਰਾਂ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਇੰਡੀਆਨਾ ਤੋਂ ਜਿੱਤ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ 1,911 ਪ੍ਰਤੀਨਿਧੀਆਂ ਦਾ ਅੰਕੜੇ ਨੇੜੇ ਪੁੱਜ ਚੁੱਕੇ ਹਨ ਜੋ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਹਾਸਲ ਕਰਨ ਲਈ ਜ਼ਰੂਰੀ ਹਨ। ਬਿਡੇਨ ਨੇ ਸੱਤ ਸੂਬਿਆਂ ਵਿਚ ਪ੍ਰਾਇਮਰੀ ਚੋਣ ਵਿਚ ਜਿੱਤ ਦਰਜ ਕੀਤੀ। ਉਨ੍ਹਾਂ ਨੂੰ ਮੰਗਲਵਾਰ ਨੂੰ ਹੋਈਆਂ ਚੋਣਾਂ ਵਿਚ ਸਭ ਤੋਂ ਵੱਧ ਪ੍ਰਤੀਨਿਧੀ ਪੈਨਸਲਿਵੇਨੀਆ ਤੋਂ ਮਿਲੇ।

ਉਹ ਮੈਰੀਲੈਂਡ, ਇੰਡੀਆਨਾ ਰਹੋਡੇ ਆਈਲੈਂਡ, ਨਿਊ ਮੈਕਸੀਕੋ, ਮੋਨਟਾਨਾ ਅਤੇ ਦੱਖਣੀ ਡਕੋਟਾ ਤੋਂ ਚੋਣ ਜਿੱਤੇ। ਕੋਰੋਨਾ ਵਾਇਰਸ ਵਿਸ਼ਵ ਮਹਾਮਾਰੀ ਕਾਰਨ ਇੰਡੀਆਨਾ ਵਿਚ ਪ੍ਰਾਇਮਰੀ ਚੋਣਾਂ ਵਿਚ ਚਾਰ ਹਫਤਿਆਂ ਦੀ ਦੇਰੀ ਹੋਈ। 9 ਸੂਬਿਆਂ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਵੋਟਰਾਂ ਨੇ ਮੰਗਲਵਾਰ ਨੂੰ ਹੋਈਆਂ ਚੋਣਾਂ ਵਿਚ ਹਿੱਸਾ ਲਿਆ। ਜਿਨ੍ਹਾਂ ਸੂਬਿਆਂ ਵਿਚ ਵੋਟਾਂ ਹੋਈਆਂ, ਉਨ੍ਹਾਂ ਵਿਚ ਇਡਾਹੋ, ਇੰਡੀਆਨਾ, ਆਯੋਬਾ, ਮੈਰੀਲੈਂਡ, ਮੋਨਟਾਨਾ, ਨਿਊ ਮੈਕਸੀਕੋ, ਪੈਨਸਿਲਵੇਨੀਆ, ਰਹੋਡੇ ਆਈਲੈਂਡ ਅਤੇ ਦੱਖਣੀ ਡਕੋਟਾ ਸ਼ਾਮਲ ਹਨ। 


Lalita Mam

Content Editor

Related News