ਅਮਰੀਕੀ ਸਾਂਸਦ ਨੇ ਬਾਈਡੇਨ ਨੂੰ ਤਿੱਬਤ ਨੂੰ ''ਸੁਤੰਤਰ ਦੇਸ਼'' ਘੋਸ਼ਿਤ ਕਰਨ ਦੀ ਕੀਤੀ ਅਪੀਲ

Tuesday, Jul 06, 2021 - 02:06 PM (IST)

ਵਾਸ਼ਿੰਗਟਨ (ਬਿਊਰੋ): ਪੈੱਨਸਿਲਵੇਨੀਆ ਦੇ ਇਕ ਅਮਰੀਕੀ ਸਾਂਸਦ ਨੇ ਕਾਂਗਰਸ ਵਿਚ ਪ੍ਰਸਤਾਵ ਪੇਸ਼ ਕੀਤਾ, ਜਿਸ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਤਿੱਬਤ ਨੂੰ ਸੁਤੰਤਰ ਦੇਸ਼ ਘੋਸ਼ਿਤ ਕਰਨ ਦੀ ਅਪੀਲ ਕੀਤੀ ਗਈ ਹੈ। ਅਮਰੀਕੀ ਸੰਸਦ ਦੇ ਪ੍ਰਤੀਨਿਧੀ ਸਕੌਟ ਪੇਰੀ ਨੇ ਤਿੱਬਤ ਨੂੰ ਇਕ ਵੱਖਰੇ ਅਤੇ ਸੁਤੰਤਰ ਦੇਸ਼ ਦੀ ਮਾਨਤਾ ਦੇਣ ਲਈ ਕਾਂਗਰਸ (ਅਮਰੀਕੀ ਸੰਸਦ) ਵਿਚ ਇਕ ਬਿੱਲ ਪੇਸ਼ ਕੀਤਾ ਸੀ।

ਮੀਡੀਆ ਰਿਪੋਰਟ ਮੁਤਾਬਕ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਚੀਨੀ ਕਮਿਊਨਿਸਟ ਪਾਰਟੀ ਦੀਆਂ ਤਾਕਤਾਂ ਵੱਲੋਂ ਤਿੱਬਤ 'ਤੇ ਸੱਤ ਦਹਾਕੇ ਲੰਬੇ ਗੈਰ ਕਾਨੂੰਨੀ ਕਬਜ਼ੇ ਨੂੰ ਅਸਵੀਕਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਲੰਬੇ ਸਮੇਂ ਤੋਂ ਪੀੜਤ ਲੋਕਾਂ ਨੂੰ ਰਾਹਤ ਪ੍ਰਦਾਨ ਕਰੇਗਾ ਅਤੇ ਗਲੋਬਲ ਮਨੁੱਖੀ ਅਧਿਕਾਰਾਂ ਦੇ ਸਖ਼ਤ ਰੱਖਿਅਕ ਦੇ ਤੌਰ 'ਤੇ ਆਪਣੇ ਮਾਣ ਨੂੰ ਮਜ਼ਬੂਤ ਕਰੇਗਾ।''

ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਸੈਨਾ ਦੇ ਹੱਟਦੇ ਹੀ ਅਫਗਾਨਿਸਤਾਨ 'ਤੇ ਚੀਨ ਦੀ ਨਜ਼ਰ, ਪੇਸ਼ਾਵਰ ਤੋਂ ਕਾਬੁਲ ਤੱਕ ਬਣਾਏਗਾ ਮੋਟਰ-ਵੇਅ

ਰੀਪਬਲਿਕਨ ਸਾਂਸਦ ਸਕੌਟ ਪੇਰੀ ਨੇ ਪਿਛਲੇ ਹਫ਼ਤੇ ਟਵੀਟ ਕੀਤਾ ਸੀ ਕਿ ਬੇਰਹਿਮ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਤਿੱਬਤ 'ਤੇ 70 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਪਰ ਹੁਣ ਅਮਰੀਕਾ ਲਈ ਕਾਰਵਾਈ ਕਰਨ ਦਾ ਸਮਾਂ ਆ ਚੁੱਕਾ ਹੈ। ਮੈਨੂੰ ਮਾਣ ਹੈ ਕਿ ਮੈਂ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਤਿੱਬਤ ਨੂੰ ਇਕ ਸੁਤੰਤਰ ਦੇਸ਼ ਘੋਸ਼ਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ।  ਪੈੱਨਸਿਲਵੇਨੀਆ ਦੇ ਸੈਨੇਟਰ ਸਕੌਟ ਪੇਰੀ ਕਾਂਗਰਸ ਦੇ ਉਹਨਾਂ 32 ਮੈਂਬਰਾਂ ਵਿਚ ਸ਼ਾਮਲ ਰਹੇ ਹਨ ਜਿਹਨਾਂ ਨੇ ਟੌਮ ਲੈਂਟੋਸ ਦੇ ਅਮਰੀਕੀ ਵਿਦੇਸ਼ ਮੰਤਰੀ ਨੂੰ ਲਿਖੇ ਉਸ ਪੱਤਰ 'ਤੇ ਦਸਤਖ਼ਤ ਕੀਤੇ ਹਨ ਜਿਸ ਵਿਚ ਤਿੱਬਤ ਨਾਲ ਸਬੰਧਤ ਦੋ ਕਾਨੂੰਨਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ। ਪੇਰੀ ਨੇ ਆਪਣੇ ਬਿੱਲ ਵਿਚ ਤਿੱਬਤ ਦੇ ਮਾਮਲੇ 'ਤੇ ਬੀਜਿੰਗ 'ਤੇ ਦਬਾਅ ਵਧਾਉਣ ਦੀ ਮੰਗ ਕੀਤੀ ਹੈ।

ਕੋਰੋਨਾ ਨੂੰ ਲੈ ਕੇ ਇਸ ਸਮੇਂ ਅਮਰੀਕਾ ਅਤੇ ਚੀਨ ਦੇ ਸੰਬੰਧ ਪਹਿਲਾਂ ਨਾਲੋਂ ਤਣਾਅਪੂਰਨ ਹਨ। ਪੇਰੀ ਨੇ 22 ਮਈ ਨੂੰ ਹਾਂਗਕਾਂਗ ਦੇ ਲੋਕਾਂ ਦੇ ਪੱਖ ਵਿਚ ਵੀ ਇਸੇ ਤਰ੍ਹਾਂ ਦਾ ਇਕ ਬਿੱਲ ਪੇਸ਼ ਕੀਤਾ ਸੀ। ਇਸ ਬਿੱਲ ਵਿਚ ਹਾਂਗਕਾਂਗ ਵਿਚ ਸੁਤੰਤਰ ਲੋਕਤੰਤਰ ਲਈ ਉੱਥੋਂ ਦੇ ਲੋਕਾਂ ਦੇ ਸਮਰਥਨ ਵਿਚ ਖੜ੍ਹੇ ਹੋਣ ਦੀ ਗੱਲ ਕਹੀ ਗਈ ਹੈ। ਇਸ ਬਿੱਲ ਵਿਚ ਉਹਨਾਂ ਵਿਅਕਤੀਆਂ 'ਤੇ ਵੀ ਪਾਬੰਦੀ ਲਗਾਈ ਗਈ ਹੈ ਜੋ ਤਿੱਬਤ 'ਤੇ ਕਬਜ਼ੇ ਲਈ ਸਿੱਧੇ ਜਾਂ ਅਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ ਜਾਂ ਇਸ ਵਿਚ ਸ਼ਾਮਲ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਅਮਰੀਕੀ ਸੈਨੇਟ ਨੇ ਲਹਾਸਾ ਵਿਚ ਇਕ ਵਪਾਰਕ ਦੂਤਾਵਾਸ ਖੋਲ੍ਹਣ ਦੀ ਅਪੀਲ 'ਤੇ ਧਿਆਨ ਦੇਣ ਲਈ ਦੋ ਦਲੀ ਬਿੱਲ ਪਾਸ ਕੀਤਾ ਸੀ ਅਤੇ ਦਲਾਈ ਲਾਮਾ ਦੇ ਪੁਨਰਜਨਮ ਦੀ ਨੀਤੀ 'ਤੇ ਗਲੋਬਲ ਜੁੜਾਵ ਨੂੰ ਮਜਬੂਰ ਕਰਨ ਦੀ ਅਪੀਲ ਕੀਤੀ ਸੀ।
 


Vandana

Content Editor

Related News