ਅਮਰੀਕੀ ਕਾਂਗਰਸ ਨੇ ਭਾਰਤ ਪ੍ਰਤੀ ਇਕਜੁੱਟਤਾ ਜਤਾਉਣ ਵਾਲੇ ਪ੍ਰਸਤਾਵ ਨੂੰ ਕੀਤਾ ਪਾਸ

Thursday, May 20, 2021 - 09:57 AM (IST)

ਅਮਰੀਕੀ ਕਾਂਗਰਸ ਨੇ ਭਾਰਤ ਪ੍ਰਤੀ ਇਕਜੁੱਟਤਾ ਜਤਾਉਣ ਵਾਲੇ ਪ੍ਰਸਤਾਵ ਨੂੰ ਕੀਤਾ ਪਾਸ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਕਾਂਗਰਸ ਦੀ ਇਕ ਅਹਿਮ ਕਮੇਟੀ ਨੇ ਕੋਵਿਡ-19 ਸੰਕਟ ਦੌਰਾਨ ਭਾਰਤ ਪ੍ਰਤੀ ਇਕਜੁੱਟਤਾ ਪ੍ਰਗਟ ਕਰਨ ਵਾਲਾ ਇਕ ਪ੍ਰਸਤਾਵ ਬੁੱਧਵਾਰ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਦੇ ਨਾਲ ਹੀ ਬਾਈਡੇਨ ਪ੍ਰਸ਼ਾਸਨ ਤੋਂ ਭਾਰਤ ਨੂੰ ਪਹਿਲਾਂ ਵਾਂਗ ਮੈਡੀਕਲ ਸਾਮਾਨ ਦੀ ਸਪਲਾਈ ਕਰਨ ਦੀ ਅਪੀਲ ਕੀਤੀ। ਸਦਨ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਸਰਬਸੰਮਤੀ ਨੇ ਇਹ ਪ੍ਰਸਤਾਵ ਪਾਸ ਕੀਤਾ।

ਕਾਂਗਰਸ ਵਿਚ ਇੰਡੀਆ ਕੌਕਸ ਦੇ ਸਹਿ-ਪ੍ਰਧਾਨ ਬ੍ਰੈਡ ਸ਼ਰਮਨ ਅਤੇ ਸਟੀਵ ਚਾਬੋਟ ਵੱਲੋਂ ਪੇਸ਼ ਇਸ ਪ੍ਰਸਤਾਵ ਕੋਲ 24 ਸਹਿ-ਪ੍ਰਾਯੋਜਕ ਸਨ। ਪ੍ਰਸਤਾਵ ਵਿਚ ਮਹਾਮਾਰੀ ਦੀ ਸ਼ੁਰੂਆਤ ਵਿਚ ਭਾਰਤ ਵੱਲੋਂ ਅਮਰੀਕਾ ਨੂੰ ਦਿੱਤੀ ਗਈ ਮਦਦ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਟੀਕਿਆਂ ਦੇ ਉਤਪਾਦਨ ਵਿਚ ਭਾਰਤ ਦੀ ਮਹੱਤਵਪੂਰਨ ਗਲਬੋਲ ਭੂਮਿਕਾ ਹੈ ਅਤੇ ਉਸ ਨੇ ਹੁਣ ਤੱਕ ਕੋਵਿਡ-19 ਟੀਕਿਆਂ ਦੇ ਸੰਬੰਧ ਵਿਚ ਹੋਰ ਦੇਸ਼ਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਜੈਕਸਨ ਅਤੇ ਕ੍ਰਿਸ਼ਨਾਮੂਰਤੀ ਨੇ ਬਾਈਡੇਨ ਨੂੰ 6 ਕਰੋੜ ਵੈਕਸੀਨ ਭਾਰਤ ਨੂੰ ਭੇਜਣ ਦੀ ਕੀਤੀ ਅਪੀਲ

ਭਾਰਤ ਵਿਚ ਕੋਵਿਡ-19 ਸਥਿਤੀ ਨਾਲ ਨਜਿੱਠਣ ਲਈ ਅਮਰੀਕੀ ਪ੍ਰਸ਼ਾਸਨ, ਨਿੱਜੀ ਖੇਤਰ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕਰਦਿਆਂ ਪ੍ਰਸਤਾਵ ਵਿਚ ਬਾਈਡੇਨ ਪ੍ਰਸ਼ਾਸਨ ਤੋਂ ਭਾਰਤ ਨੂੰ ਪਹਿਲਾਂ ਵਾਂਗ ਮੈਡੀਕਲ ਸਾਮਾਨ ਦੀ ਸਪਲਾਈ ਕਰਨ ਅਤੇ ਆਕਸੀਜਨ ਉਤਪਾਦਨ ਪਲਾਂਟ ਅਤੇ ਕ੍ਰਾਯੋਜੇਨਿਕ ਆਕਸੀਜਨ ਟੈਂਕਰ ਅਤੇ ਕੰਟੇਨਰ ਸਮੇਤ ਉਹਨਾਂ ਮੈਡੀਕਲ ਸਾਮਾਨ ਦੀ ਵਧੀਕ ਸਪਲਾਈ ਕਰਨ ਦੀ ਅਪੀਲ ਕੀਤੀ ਗਈ ਹੈ ਜਿਹਨਾਂ ਦੀ ਤੁਰੰਤ ਲੋੜ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News