ਅਮਰੀਕੀ ਮੱਧ ਕਮਾਂਡ ਨੇ ਹੂਤੀ ਦੇ ਮਿਜ਼ਾਈਲ ਲਾਂਚਰ, ਡ੍ਰੋਨ ਨਸ਼ਟ ਕੀਤੇ
Saturday, Aug 10, 2024 - 01:01 PM (IST)

ਸਨਾ- ਅਮਰੀਕੀ ਮੱਧ ਕਮਾਨ (ਸੇਂਟਕਾਮ) ਨੇ ਉੱਤਰੀ ਯਮਨ ਵਿਚ ਸ਼ਾਸਨ ਕਰਨ ਵਾਲੇ ਅੰਸਾਰ ਅੱਲਾਹ (ਹੂਤੀ) ਅੰਦੋਲਨ ਦੇ ਇਕ ਮਿਜ਼ਾਈਲ ਲਾਂਚਰ, ਇਕ ਮਨੁੱਖ ਰਹਿਤ ਸਤਹ ਬੇੜੇ (ਯੂ.ਐੱਸ.ਵੀ.) ਅਤੇ ਲਾਲ ਸਾਗਰ ਦੇ ਉਪਰ ਦੋ ਡ੍ਰੋਨ ਨੂੰ ਨਸ਼ਟ ਕਰ ਦਿੱਤਾ ਹੈ।ਸੇਂਟਕਾਮ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਉਸ ਦੇ ਬਲਾਂ ਨੇ ਯਮਨ ਦੇ ਹੂਤੀ-ਕੰਟ੍ਰੋਲ ਖੇਤਰਾਂ ਵਿਚ ਇਕ ਈਰਾਨ ਸਮਰਥਿਤ ਮਿਜ਼ਾਈਲ ਲਾਂਚਰ ਅਤੇ ਇਕ ਯੂ.ਐੱਸ.ਵੀ. ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ। ਇਸ ਦੇ ਇਲਾਵਾ ਲਾਲ ਸਾਗਰ ਦੇ ਉਪਰ ਦੋ ਹੂਤੀ ਡ੍ਰੋਨ ਵੀ ਨਸ਼ਟ ਕਰ ਦਿੱਤਾ।
ਬਿਆਨ ਵਿਚ ਕਿਹਾ ਗਿਆ ਹੈ ਕਿ ਹਥਿਆਰ ਅਮਰੀਕਾ ਅਤੇ ਗੱਠਜੋੜ ਬਲਾਂ ਅਤੇ ਖੇਤਰ ਵਿਚ ਕਾਰੋਬਾਰ ਕਰਨ ਵਾਲੇ ਜਹਾਜਾਂ ਲਈ ਸਪੱਸ਼ਟ ਅਤੇ ਆਸੰਨ ਖਤਰੇ ਹਨ। ਗਾਜ਼ਾ ਸੰਘਰਸ਼ ਦੇ ਬਾਅਦ ਹੂਤੀ ਬਾਗੀਆਂ ਨੇ ਆਪਣੇ ਹਮਲਿਆਂ ਨੂੰ ਵਧਾ ਦਿੱਤਾ ਹੈ। ਹੂਤੀ ਲੜਾਕਿਆਂ ਨੇ ਨਵੰਬਰ 2023 ਵਿਚ ਇਜ਼ਰਾਈਲ ਨਾਲ ਜੁੜੇ ਕਿਸੇ ਵੀ ਜਹਾਜ਼ 'ਤੇ ਉਦੋਂ ਤੱਕ ਹਮਲਾ ਕਰਨ ਦੀ ਕਸਮ ਖਾਦੀ ਹੈ ਜਦੋਂ ਤੱਕ ਕਿ ਉਹ ਗਾਜ਼ਾ ਪੱਟੀ ਵਿਚ ਫੌਜੀ ਕਾਰਵਾਈ ਰੋਕ ਨਹੀਂ ਦਿੰਦਾ। ਹੂਤੀ ਹਮਲਿਆਂ ਦੌਰਾਨ ਕੁਝ ਕੰਪਨੀਆਂ ਨੇ ਲਾਲ ਸਾਗਰ ਦੇ ਵਿਚਾਲਿਓਂ ਸ਼ਿਪਮੈਂਟ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਹਮਲਿਆਂ ਨੇ ਅਮਰੀਕਾ ਨੂੰ ਇਕ ਬਹੁ-ਰਾਸ਼ਟਰੀ ਗੱਠਜੋੜ ਬਣਾਉਣ ਲਈ ਪ੍ਰੇਰਿਤ ਕੀਤਾ,ਜਿਸ ਵਿਚ ਬ੍ਰਿਟੇਨ ਅਤੇ ਹੋਰ ਦੇਸ਼ ਸ਼ਾਮਲ ਹਨ।ਗੱਠਜੋੜ ਦਾ ਮਕਸਦ ਲਾਲ ਸਾਗਰ ਦੇ ਖੇਤਰ ਵਿਚ ਨੌਵਹਨ ਦੀ ਰੱਖਿਆ ਕਰਨ ਦੇ ਨਾਲ-ਨਾਲ ਜ਼ਮੀਨ 'ਤੇ ਹੂਤੀ ਟੀਚਿਆਂ 'ਤੇ ਹਮਲਾ ਕਰਨਾ ਸ਼ਾਮਲ ਹੈ।