ਅਮਰੀਕਾ ਨੇ ਮੱਧ-ਪੂਰਬੀ ਜਲ ਖੇਤਰ ''ਚ ਤਸਕਰੀ ''ਚ ਸ਼ਾਮਲ ਜਹਾਜ਼ ਫੜਿਆ
Monday, Jan 24, 2022 - 01:17 AM (IST)
ਦੁਬਈ-ਅਮਰੀਕੀ ਨੇਵੀ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਪਿਛਲੇ ਸਾਲ ਯਮਨ ਨੂੰ ਹਥਿਆਰਾਂ ਦੀ ਤਸਕਰੀ ਕਰਦੇ ਹੋਏ ਫੜੇ ਗਏ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਇਹ ਜਹਾਜ਼ ਓਮਾਨ ਦੀ ਖਾੜੀ 'ਚ ਵਿਸਫੋਟਕ ਬਣਾਉਣ 'ਚ ਇਸਤੇਮਾਲ ਹੋਣ ਵਾਲੀ ਸਮੱਗਰੀ ਲੈ ਕੇ ਜਾ ਰਿਹਾ ਸੀ। ਉਥੇ, ਬ੍ਰਿਟੇਨ ਦੀ ਨੇਵੀ ਨੇ ਕਿਹਾ ਕਿ ਉਸ ਨੇ ਇਸ ਜਲ ਖੇਤਰ 'ਚ 1,041 ਕਿਲੋਗ੍ਰਾਮ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜਬਜ਼ ਕੀਤੇ ਹਨ।
ਇਹ ਵੀ ਪੜ੍ਹੋ : ਨੇਪਾਲ ਦੇ ਸਾਬਕਾ PM ਕੇ.ਪੀ. ਸ਼ਰਮਾ ਓਲੀ ਹੋਏ ਕੋਰੋਨਾ ਪਾਜ਼ੇਟਿਵ
ਅਮਰੀਕੀ ਨੇਵੀ ਦੇ ਮੱਧ-ਪੂਰਬੀ ਸਥਿਤ ਬੇੜੇ ਨੇ ਕਿਹਾ ਕਿ ਉਸ ਦੇ ਗਾਈਡਡ ਮਿਜ਼ਾਈਲ ਵਿਨਾਸ਼ਕਾਰੀ ਯੂ.ਐੱਸ.ਐੱਸ. ਕੋਲ ਅਤੇ ਗਸ਼ਤੀ ਜਹਾਜ਼ਾਂ ਨੇ ਮੰਗਲਵਾਰ ਨੂੰ ਇਕ ਜਹਾਜ਼ ਨੂੰ ਰੋਕਿਆ, ਜੋ ਈਰਾਨ ਤੋਂ ਯਮਨ ਵੱਲ ਜਾ ਰਿਹਾ ਸੀ। ਇਸ ਦੌਰਾਨ ਅਮਰੀਕੀ ਫੌਜ ਨੂੰ ਉਸ 'ਚੋਂ 40 ਟਨ ਯੂਰੀਆ ਸਮੱਗਰੀ ਮਿਲੀ, ਜਿਸ ਦੀ ਵਰਤੋਂ ਆਈ.ਈ.ਡੀ. ਬਣਾਉਣ ਲਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਬੁਰਕੀਨਾ ਫਾਸੋ 'ਚ ਫੌਜੀ ਅੱਡੇ 'ਤੇ ਜ਼ਬਰਦਸਤ ਗੋਲੀਬਾਰੀ
ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਨੂੰ ਪਿਛਲੇ ਸਾਲ ਸੋਮਾਲੀਆ ਦੇ ਤੱਟ 'ਤੇ ਜ਼ਬਤ ਕਰ ਲਿਆ ਗਿਆ ਸੀ ਅਤੇ ਇਸ 'ਚੋਂ ਹਜ਼ਾਰਾਂ ਅਸਾਲਟ ਰਾਈਫਲਾਂ ਅਤੇ ਰਾਕੇਟ ਲਾਂਚਰਾਂ ਸਮੇਤ ਹੋਰ ਹਥਿਆਰ ਮਿਲੇ ਸਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਖੁਲਾਸਾ ਵੀ ਕੀਤਾ ਹੈ ਕਿ ਇਕ ਬ੍ਰਿਟਿਸ਼ ਨੇਵੀ ਦੇ ਜਹਾਜ਼ ਨੇ 15 ਜਨਵਰੀ ਨੂੰ ਓਮਾਨ ਦੀ ਖਾੜੀ 'ਚ ਇਕ ਕਿਸ਼ਤੀ ਤੋਂ ਲਗਭਗ 26 ਮਿਲੀਅਨ ਡਾਲਰ ਮੁੱਲ ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।
ਇਹ ਵੀ ਪੜ੍ਹੋ : ਕੈਮਰੂਨ ਦੀ ਰਾਜਧਾਨੀ 'ਚ ਨਾਈਟ ਕਲੱਬ 'ਚ ਅੱਗ ਲੱਗਣ ਕਾਰਨ 16 ਲੋਕਾਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।