US ਜਾ ਰਹੇ ਜਹਾਜ਼ ''ਚ ਯਾਤਰੀ ਨੇ ਕੈਬਿਨ ਅਟੈਂਡੈਂਟ ਨੂੰ ਵੱਢੀ ਦੰਦੀ, ਹਵਾਈ ਅੱਡੇ ''ਤੇ ਵਾਪਸ ਪਰਤੀ ਫਲਾਈਟ
Wednesday, Jan 17, 2024 - 12:54 PM (IST)
ਟੋਕੀਓ (ਏਜੰਸੀ)- ਟੋਕੀਓ ਤੋਂ ਅਮਰੀਕਾ ਦੇ ਸ਼ਹਿਰ ਸੀਏਟਲ ਜਾ ਰਹੀ ਜਾਪਾਨ ਦੀ ਆਲ ਨਿਪੋਨ ਏਅਰਵੇਜ਼ ਦੁਆਰਾ ਸੰਚਾਲਿਤ ਉਡਾਣ ਨੂੰ ਬੁੱਧਵਾਰ ਨੂੰ ਟੋਕੀਓ ਦੇ ਹਨੇਡਾ ਹਵਾਈ ਅੱਡੇ 'ਤੇ ਵਾਪਸ ਪਰਤਣਾ ਪਿਆ, ਕਿਉਂਕਿ ਇਕ ਯਾਤਰੀ ਨੇ ਕਥਿਤ ਤੌਰ 'ਤੇ ਕੈਬਿਨ ਅਟੈਂਡੈਂਟ ਦੀ ਬਾਂਹ 'ਤੇ ਦੰਦੀ ਵੱਢ ਦਿੱਤੀ ਸੀ।
ਰਾਸ਼ਟਰੀ ਸਮਾਚਾਰ ਏਜੰਸੀ ਕਯੋਡੋ ਦੇ ਅਨੁਸਾਰ, 55 ਸਾਲਾ ਵਿਅਕਤੀ, ਜਿਸਨੂੰ ਅਮਰੀਕੀ ਨਾਗਰਿਕ ਮੰਨਿਆ ਜਾਂਦਾ ਹੈ, ਨੂੰ ਟੋਕੀਓ ਪੁਲਸ ਨੇ ਕੈਬਿਨ ਅਟੈਂਡੈਂਟ ਨੂੰ ਦੰਦੀ ਵੱਢਣ ਦੇ ਸ਼ੱਕ ਵਿੱਚ ਜਹਾਜ਼ ਤੋਂ ਉਤਰਦੇ ਹੀ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਮੰਗਲਵਾਰ ਰਾਤ ਨੂੰ ਉਦੋਂ ਵਾਪਰੀ, ਜਦੋਂ ਯਾਤਰੀ ਜਹਾਜ਼, ਉਡਾਣ ਸੰਖਿਆ 118, ਪ੍ਰਸ਼ਾਂਤ ਮਹਾਸਾਗਰ ਦੇ ਉੱਪਰੋਂ ਉਡਾਣ ਭਰ ਰਿਹਾ ਸੀ। ਉਸ ਵਿਅਕਤੀ ਦੇ ਵਿਵਹਾਰ ਦੇ ਪਿੱਛੇ ਦਾ ਉਦੇਸ਼ ਅਜੇ ਵੀ ਅਸਪਸ਼ਟ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।