ਅਮਰੀਕਾ ਰਹਿਣ ਵਾਲੀ ਭਾਰਤੀ ਮੂਲ ਦੇ ਲੇਖਿਕਾ ਨੇ ''ਹੋਲੀ'' ''ਤੇ ਨਵੀਂ ਪੁਸਤਕ ਕੀਤੀ ਰਿਲੀਜ਼

Saturday, Mar 18, 2023 - 12:07 PM (IST)

ਅਮਰੀਕਾ ਰਹਿਣ ਵਾਲੀ ਭਾਰਤੀ ਮੂਲ ਦੇ ਲੇਖਿਕਾ ਨੇ ''ਹੋਲੀ'' ''ਤੇ ਨਵੀਂ ਪੁਸਤਕ ਕੀਤੀ ਰਿਲੀਜ਼

ਨਿਊਯਾਰਕ (ਭਾਸ਼ਾ)- ਨਿਊਯਾਰਕ ਦੀ ਮਸ਼ਹੂਰ ਭਾਰਤੀ ਮੂਲ ਦੀ ਲੇਖਿਕਾ ਅਨੂ ਸਹਿਗਲ ਨੇ ਬੱਚਿਆਂ ਨੂੰ ਭਾਰਤ ਦੇ ਤਿਉਹਾਰ ਅਤੇ ਉਸ ਦੇ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਉਣ ਲਈ ਹੋਲੀ 'ਤੇ ਆਧਾਰਿਤ ਨਵੀਂ ਕਿਤਾਬ ਰਿਲੀਜ਼ ਕੀਤੀ ਹੈ। 'ਦਿ ਕਲਚਰ ਟ੍ਰੀ' ਦੀ ਸੰਸਥਾਪਕ ਅਤੇ ਪ੍ਰਧਾਨ ਅਨੁ ਸਹਿਗਲ ਨੇ ਪਰਿਧੀ ਕਪੂਰ ਨਾਲ ਮਿਲ ਕੇ ਹਿੰਦੂ ਤਿਉਹਾਰ 'ਹੋਲੀ' 'ਤੇ ਆਧਾਰਿਤ ਕਿਤਾਬ 'ਕਹਾਣੀ ਰੰਗੀਲੀ' ਲਿਖੀ ਹੈ।

ਸਹਿਗਲ ਨੇ ਪੀ.ਟੀ.ਆਈ. ਨੂੰ ਦੱਸਿਆ, "ਇਹ ਕਿਤਾਬ ਮੇਰੇ ਦੋ ਜਨੂੰਨ - ਭਾਸ਼ਾ ਅਤੇ ਸੱਭਿਆਚਾਰ ਨੂੰ ਜੋੜਦੀ ਹੈ। ਇਹ ਹਿੰਦੀ ਭਾਸ਼ਾ ਵਿੱਚ ਲਿਖੀ ਗਈ ਹੈ ਅਤੇ ਸਭ ਤੋਂ ਪਿਆਰੇ ਹਿੰਦੂ ਦੇਵਤਿਆਂ ਵਿੱਚੋਂ ਇੱਕ ਕ੍ਰਿਸ਼ਨ ਅਤੇ ਉਨ੍ਹਾਂ ਦੇ ਦੋਸਤਾਂ ਦੀ ਇੱਕ ਸੁੰਦਰ ਕਹਾਣੀ 'ਤੇ ਅਧਾਰਤ ਹੈ।' ਉਨ੍ਹਾਂ ਅੱਗੇ ਕਿਹਾ, "ਇਹ ਪ੍ਰਾਚੀਨ ਕਹਾਣੀ ਇਹ ਵੀ ਦੱਸਦੀ ਹੈ ਕਿ ਅਸੀਂ ਹੋਲੀ ਕਿਵੇਂ ਮਨਾ ਸਕਦੇ ਹਾਂ। ਇਸ ਪੁਸਤਕ ਰਾਹੀਂ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਦੋਸਤੀ ਅਤੇ ਪਿਆਰ ਦੀ ਮਹੱਤਤਾ ਨੂੰ ਸਮਝਣਗੇ। ਇਸ ਪੁਸਤਕ ਰਾਹੀਂ, ਉਹ ਇਹ ਵੀ ਸਿੱਖਣਗੇ ਕਿ ਦੋਸਤੀ ਕੋਈ ਸੀਮਾਵਾਂ ਨਹੀਂ ਜਾਣਦੀ ਅਤੇ ਇਸਨੂੰ ਬਚਾਉਣ ਦੀ ਲੋੜ ਹੈ।'' ਪੁਸਤਕ 'ਕਹਾਣੀ ਰੰਗੀਲੀ' ਟੀ4 ਟੇਲਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।


author

cherry

Content Editor

Related News