ਅਮਰੀਕਾ-ਆਸਟ੍ਰੇਲੀਆ ਦੀ ਫੌਜੀ ਰਣਨੀਤੀ, ਨਿਸ਼ਾਨੇ 'ਤੇ ਚੀਨ

Thursday, Jul 30, 2020 - 02:01 AM (IST)

ਵਾਸ਼ਿੰਗਟਨ - ਦੱਖਣੀ ਚੀਨ ਸਾਗਰ ਵਿਚ ਚੀਨ ਨਾਲ ਜਾਰੀ ਤਣਾਅ ਵਿਚਾਲੇ ਅਮਰੀਕਾ ਅਤੇ ਆਸਟ੍ਰੇਲੀਆ ਨੇ 2-ਪੱਖੀ ਵਾਰਤਾ ਕੀਤੀ ਹੈ। ਇਸ ਉੱਚ ਪੱਧਰੀ ਵਾਰਤਾ ਵਿਚ ਦੋਵੇ ਦੇਸ਼ਾਂ ਨੇ ਆਜ਼ਾਦ ਸਮੁੰਦਰੀ ਪਰਿਵਹਨ ਨੂੰ ਲੈ ਕੇ ਸਹਿਮਤੀ ਜਤਾਈ। ਦੋਹਾਂ ਦੇਸ਼ਾਂ ਨੇ ਪ੍ਰਸ਼ਾਂਤ ਮਹਾਸਾਗਰ ਅਤੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਇਕ ਸਾਂਝੀ ਫੌਜੀ ਰਣਨੀਤੀ ਦਾ ਵੀ ਐਲਾਨ ਕੀਤਾ ਹੈ।

ਦੋਹਾਂ ਦੇਸ਼ਾਂ ਦੇ ਰੱਖਿਆ ਅਤੇ ਵਿਦੇਸ਼ ਮੰਤਰੀ ਹੋਏ ਸ਼ਾਮਲ
ਇਸ ਬੈਠਕ ਵਿਚ ਅਮਰੀਕਾ ਵੱਲੋਂ ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਤੇ ਰੱਖਿਆ ਮੰਤਰੀ ਮਾਇਕ ਐਸਪਰ ਸ਼ਾਮਲ ਹੋਏ। ਜਦਕਿ ਆਸਟ੍ਰੇਲੀਆ ਵੱਲੋਂ ਵਿਦੇਸ਼ ਮੰਤਰੀ ਮੈਰੀਜ਼ ਪੇਨ ਅਤੇ ਰੱਖਿਆ ਮੰਤਰੀ ਲਿੰਡਾ ਰੇਨਾਡਸ ਸ਼ਾਮਲ ਹੋਏ। ਬੈਠਕ ਤੋਂ ਬਾਅਦ ਅਮਰੀਕਾ ਅਤੇ ਆਸਟ੍ਰੇਲੀਆ ਨੇ ਰੂਲ ਆਫ ਲਾਅ ਨੂੰ ਲੈ ਕੇ ਵਚਨਬੱਧਤਾ ਜਤਾਈ।

ਚੀਨ ਨੂੰ ਲੈ ਕੇ ਆਸਟ੍ਰੇਲੀਆ ਨੇ ਦਿਖਾਈ ਉਦਾਰਤਾ
ਗੱਲਬਾਤ ਦੌਰਾਨ ਆਸਟ੍ਰੇਲੀਆਈ ਵਿਦੇਸ਼ ਮੰਤਰੀ ਮੈਰੀਜ਼ ਪੇਨ ਨੇ ਕਿਹਾ ਕਿ ਚੀਨ ਦੇ ਨਾਲ ਉਨ੍ਹਾਂ ਦੇ ਦੇਸ਼ ਦੇ ਰਿਸ਼ਤੇ ਅਹਿਮ ਹਨ ਅਤੇ ਉਹ ਇਨਾਂ ਸਬੰਧਾਂ ਨੂੰ ਹੋਰ ਚੰਗਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਵੱਲੋਂ ਕੋਈ ਵੀ ਮੰਸ਼ਾ ਨਹੀਂ ਹੈ ਜਿਸ ਕਾਰਨ ਦੋਵੇਂ ਦੇਸ਼ ਦੇ ਹਿੱਤ ਪ੍ਰਭਾਵਿਤ ਹੁੰਦੇ ਹਨ।

ਅਮਰੀਕੀ ਰੱਖਿਆ ਮੰਤਰੀ ਦਾ ਚੀਨ ਨੂੰ ਸਾਫ ਸੰਦੇਸ਼
ਅਮਰੀਕੀ ਰੱਖਿਆ ਮੰਤਰੀ ਮਾਇਕ ਐਸਪਰ ਨੇ ਕਿਹਾ ਕਿ ਪਿਛਲੇ ਹਫਤੇ ਫਿਲੀਪਨ ਸਾਗਰ ਵਿਚ ਆਸਟ੍ਰੇਲੀਆ ਦੇ 5 ਜੰਗੀ ਬੇੜੇ ਨੇ ਯੂ. ਐਸ. ਦੇ ਕੈਰੀਅਰ ਸਟ੍ਰਾਈਕ ਗਰੁੱਪ ਦੇ ਨਾਲ ਮਿਲ ਕੇ ਜੰਗੀ ਅਭਿਆਸ ਕੀਤਾ ਸੀ। ਇਸ ਨਾਲ ਨਾ ਸਿਰਫ ਚੀਨ ਨੂੰ ਸਪੱਸ਼ਟ ਸੰਦੇਸ਼ ਗਿਆ ਕਿ ਜਿਥੇ ਵੀ ਅੰਤਰਰਾਸ਼ਟਰੀ ਕਾਨੂੰਨ ਇਜਾਜ਼ਤ ਦੇਵੇਗਾ ਉਥੋਂ ਅਸੀਂ ਉਡਾਣ ਭਰਾਂਗੇ, ਸਮੁੰਦਰ ਵਿਚ ਗਸ਼ਤ ਲਾਵਾਂਗੇ ਅਤੇ ਆਪਣੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇਵਾਂਗੇ।

ਆਸਟ੍ਰੇਲੀਆ ਅਤੇ ਚੀਨ ਵਿਚ ਤਣਾਅ ਜਾਰੀ
ਅਮਰੀਕਾ ਨੇ ਸਪੱਸ਼ਟ ਸ਼ਬਦਾਂ ਵਿਚ ਆਪਣੇ ਸਹਿਯੋਗੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਵੀ ਗੱਲ ਕਹੀ ਹੈ। ਅਜਿਹੇ ਵਿਚ ਆਸਟ੍ਰੇਲੀਆ ਨੂੰ ਲੈ ਕੇ ਅਮਰੀਕਾ ਦਾ ਨਜ਼ਰੀਆ ਇਕ ਦਮ ਸਾਫ ਹੈ। ਹਾਲ ਹੀ ਦੇ ਦਿਨਾਂ ਵਿਚ ਕੋਰੋਨਾਵਾਇਰਸ ਅਤੇ ਵਪਾਰ ਨੂੰ ਲੈ ਕੇ ਚੀਨ ਅਤੇ ਆਸਟ੍ਰੇਲੀਆ ਵਿਚਾਲੇ ਸਬੰਧ ਤਣਾਅਪੂਰਣ ਹਨ। ਦੋਹਾਂ ਦੇਸ਼ਾਂ ਨੇ ਇਕ ਦੂਜੇ ਖਿਲਾਫ ਕਈ ਮੋਰਚਿਆਂ 'ਤੇ ਸਖਤੀ ਵੀ ਦਿਖਾਈ ਹੈ।


Khushdeep Jassi

Content Editor

Related News