ਅਮਰੀਕਾ ਨੇ ਕਤਰ ਨੂੰ ਗਾਈਡਡ ਮਿਜ਼ਾਈਲਾਂ ਵੇਚਣ ਦੀ ਦਿੱਤੀ ਮਨਜ਼ੂਰੀ

04/10/2018 10:29:05 AM

ਵਾਸ਼ਿੰਗਟਨ— ਅਮਰੀਕਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ 'ਚ ਕਤਰ ਦੇ ਅਮੀਰ ਤਮੀਮ ਬਿਨ ਹਮਦ ਅਲ ਥਾਨੀ ਨਾਲ ਮੁਲਾਕਾਤ ਤੋਂ ਪਹਿਲੀ ਸ਼ਾਮ ਅਰਬ ਦੇਸ਼ ਨੂੰ 30 ਕਰੋੜ ਡਾਲਰ ਦੀਆਂ ਗਾਈਡੇਡ ਮਿਜ਼ਾਈਲਾਂ ਵੇਚਣ ਦੇ ਸੌਦੇ 'ਤੇ ਮਨਜ਼ੂਰੀ ਦੇ ਦਿੱਤੀ। ਕਤਰ ਲੰਬੇ ਸਮੇਂ ਤੋਂ ਅਮਰੀਕਾ ਨਾਲ ਫੌਜੀ ਸਹਿਯੋਗੀ ਰਿਹਾ ਹੈ ਪਰ ਅਰਬ ਦੇ ਗੁਆਂਢੀ ਦੇਸ਼ਾਂ ਨਾਲ ਸੰਕਟ ਦੇ ਚਲਦਿਆਂ ਦੋਹਾਂ ਦੇਸ਼ਾਂ ਦੇ ਸੰਬੰਧਾਂ 'ਚ ਖਟਾਸ ਪੈਦਾ ਹੋ ਗਈ ਸੀ। ਕਤਰ ਦੇ ਖੇਤਰੀ ਵਿਰੋਧੀ ਦੇਸ਼ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਪਿਛਲੇ ਸਾਲ ਕਤਰ 'ਤੇ ਰਾਜਨੀਤਕ ਅਤੇ ਵਪਾਰਿਕ ਰੋਕਾਂ ਲਗਾਈਆਂ ਸਨ ਅਤੇ ਟਰੰਪ ਵੀ ਸ਼ੁਰੂਆਤ 'ਚ ਸਾਊਦੀ ਅਰਬ ਦਾ ਪੱਖ ਲੈਂਦੇ ਦਿਖੇ ਸਨ। 
ਕਤਰ ਦੇ ਅਮੀਰ ਨੇ ਕੱਲ ਅਮਰੀਕਾ ਦੇ ਰੱਖਿਆ ਸਕੱਤਰ ਜਿਮ ਮੈਟਿਸ ਨਾਲ ਮੁਲਾਕਾਤ ਕੀਤੀ ਅਤੇ ਅੱਜ ਉਨ੍ਹਾਂ ਦਾ ਟਰੰਪ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਅਮਰੀਕਾ ਦੀ ਤਿੰਨ ਹਫਤਿਆਂ ਦੀ ਸਫਲ ਯਾਤਰਾ ਕੀਤੀ ਸੀ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਤਰ ਨੂੰ 5000 ਉੱਚ ਵਿਸਫੋਟਕ ਹਥਿਆਰਾਂ ਸਮੇਤ 5000 ਅਡਵਾਂਸ ਪ੍ਰਿਜ਼ੀਨਲ ਕਿਲ ਵੈਪਨ ਸਿਸਟਮ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਏਜੰਸੀ ਨੇ ਕਿਹਾ,''ਫਾਰਸ ਦੀ ਖਾੜੀ 'ਚ ਰਾਜਨੀਤਕ ਸਥਿਰਤਾ ਅਤੇ ਆਰਥਿਕ ਪ੍ਰਗਤੀ ਲਈ ਮਹੱਤਵਪੂਰਣ ਤਾਕਤ ਹੈ। ਸਾਡੇ ਆਪਸੀ ਰੱਖਿਆ ਹਿੱਤ ਸਾਡੇ ਸੰਬੰਧਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਕਤਰ ਅਮੀਰੀ ਏਅਰਫੋਰਸ ਕਤਰ ਦੀ ਰੱਖਿਆ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ।' ਸਾਊਦੀ ਅਰਬ ਦੇ ਸ਼ਹਿਜ਼ਾਦੇ ਦੀ ਯਾਤਰਾ ਦੌਰਾਨ ਅਮਰੀਕੀ ਸਰਕਾਰ ਨੇ ਉਸ ਨੂੰ ਦੋ ਅਰਬ ਡਾਲਰ ਤੋਂ ਵਧੇਰੇ ਦੇ ਹਥਿਆਰ ਵੇਚਣ ਦੀ ਪੁਸ਼ਟੀ ਕੀਤੀ ਸੀ।


Related News