ਅਮਰੀਕਾ ਨੇ ਯੂਕ੍ਰੇਨ ਲਈ ਫੌਜੀ ਸਹਾਇਤਾ ਦਾ ਕੀਤਾ ਐਲਾਨ

Friday, Jun 24, 2022 - 04:45 PM (IST)

ਅਮਰੀਕਾ ਨੇ ਯੂਕ੍ਰੇਨ ਲਈ ਫੌਜੀ ਸਹਾਇਤਾ ਦਾ ਕੀਤਾ ਐਲਾਨ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਯੂਕ੍ਰੇਨ ਲਈ 45 ਕਰੋੜ ਡਾਲਰ ਦੇ ਹੋਰ ਫੌਜੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ। ਇਸ ਵਿੱਚ ਚਾਰ ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ (HMARS) ਸ਼ਾਮਲ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦੇ ਇਸ ਫੈਸਲੇ ਲਈ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਥੋਂ ਦੇ ਲੋਕਾਂ ਦਾ ਧੰਨਵਾਦ ਕਰਦਾ ਹੈ।

ਇਹ ਵੀ ਪੜ੍ਹੋ: ਅਧਿਐਨ 'ਚ ਖ਼ੁਲਾਸਾ: ਭਾਰਤ 'ਚ ਕੋਰੋਨਾ ਵੈਕਸੀਨ ਕਾਰਨ ਬਚੀਆਂ 42 ਲੱਖ ਜਾਨਾਂ, WHO ਨੇ ਕੀਤਾ ਸੀ ਇਹ ਦਾਅਵਾ

ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਅਮਰੀਕਾ ਤੋਂ ਵਾਧੂ ਐੱਚ.ਐੱਮ.ਆਰ.ਐੱਸ. ਸਮੇਤ ਹੋਰ ਤਰ੍ਹਾਂ ਦਾ ਸਮਰਥਨ ਮਿਲਣਾ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਹੈ ਅਤੇ ਇਨ੍ਹਾਂ ਸਾਂਝੇ ਯਤਨਾਂ ਰਾਹੀਂ ਅਸੀਂ ਯੂਕ੍ਰੇਨ ਦੀ ਜ਼ਮੀਨ ਨੂੰ ਰੂਸੀ ਹਮਲਾਵਰਾਂ ਤੋਂ ਮੁਕਤ ਕਰਾਵਾਂਗੇ। ਅਮਰੀਕੀ ਰੱਖਿਆ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਯੂਕ੍ਰੇਨ ਦੀ ਲੜਾਈ ਲਈ ਮਹੱਤਵਪੂਰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਸ਼ਟਰਪਤੀ ਦੁਆਰਾ 45 ਕਰੋੜ ਡਾਲਰ ਤੱਕ ਦੀ ਸੁਰੱਖਿਆ ਸਹਾਇਤਾ ਦੇ ਅਧਿਕਾਰ ਦੀ ਘੋਸ਼ਣਾ ਕੀਤੀ ਹੈ।

ਇਹ ਵੀ ਪੜ੍ਹੋ: ਮੰਕੀਪਾਕਸ ਨੂੰ ਗਲੋਬਲ ਐਮਰਜੈਂਸੀ ਐਲਾਨੇ ਜਾਣ 'ਤੇ ਵਿਚਾਰ, WHO ਨੇ ਸੱਦੀ ਹੰਗਾਮੀ ਮੀਟਿੰਗ

ਉਨ੍ਹਾਂ ਕਿਹਾ ਕਿ ਇਹ ਅਧਿਕਾਰ ਅਗਸਤ 2021 ਤੋਂ ਬਾਅਦ ਯੂਕ੍ਰੇਨ ਲਈ ਰੱਖਿਆ ਵਿਭਾਗ ਦੀ ਵਸਤੂ ਸੂਚੀ ਤੋਂ ਸਾਜ਼ੋ-ਸਾਮਾਨ ਦੀ 13ਵੀਂ ਖੇਪ ਹੈ। ਪੈਕੇਜ ਵਿੱਚ ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ , 105 ਐੱਮ.ਐੱਮ. ਦੇ ਗੋਲਾ ਬਾਰੂਦ ਦੇ 36,000 ਰਾਉਂਡ, 155 ਐੱਮ.ਐੱਮ. ਤੋਪਖਾਨੇ ਨੂੰ ਖਿੱਚ ਕੇ ਲਿਜਾਣ ਵਾਲੇ 18 ਵਾਹਨ, 1,200 ਗ੍ਰਨੇਡ ਲਾਂਚਰ, 2,000 ਮਸ਼ੀਨ ਗਨ, 18 ਤੱਟਵਰਤੀ ਅਤੇ ਨਦੀ ਦੇ ਕਿਨਾਰੇ ਗਸ਼ਤੀ ਲਈ ਕਿਸ਼ਤੀਆਂ, ਸਪੇਅਰ ਪਾਰਟਸ ਅਤੇ ਹੋਰ ਸਾਜ਼ੋ-ਸਾਮਾਨ ਸ਼ਾਮਲ ਹੈ। ਵਿਭਾਗ ਨੇ ਕਿਹਾ ਕਿ ਉਸ ਨੇ ਬਾਈਡੇਨ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕ੍ਰੇਨ ਨੂੰ ਲਗਭਗ 6.8 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ, ਜਿਸ ਵਿੱਚ 24 ਫਰਵਰੀ ਨੂੰ ਰੂਸ ਦੇ ਬਿਨਾਂ ਕਾਰਨ ਦੇ ਹਮਲੇ ਦੀ ਸ਼ੁਰੂਆਤ ਦੇ ਬਾਅਦ ਤੋਂ ਲਗਭਗ 6.1 ਅਰਬ ਡਾਲਰ ਸ਼ਾਮਲ ਹੈ।

ਇਹ ਵੀ ਪੜ੍ਹੋ: ਕਦੇ ਤੇਜ਼ ਦਰਦ ਨਾਲ ਕਰਾਹ ਉੱਠਦੇ ਸੀ ਡੈਨੀਅਲ, ਹੁਣ 3182 ਪੁਸ਼ਅਪਸ ਮਾਰ ਬਣਾਇਆ ਗਿਨੀਜ਼ ਵਰਲਡ ਰਿਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News