ਅਮਰੀਕਾ ਨੇ ਅਫਗਾਨਿਸਤਾਨ ਲਈ 30.8 ਕਰੋੜ ਡਾਲਰ ਦੀ ਸਹਾਇਤਾ ਦਾ ਕੀਤਾ ਐਲਾਨ
Tuesday, Jan 11, 2022 - 10:31 PM (IST)
ਵਾਸ਼ਿੰਗਟਨ-ਅਮਰੀਕਾ ਨੇ ਅਫਗਾਨਿਸਤਾਨ ਲਈ 30.8 ਕਰੋੜ ਡਾਲਰ ਦੀ ਵਾਧੂ ਮਨੁੱਖੀ ਸਹਾਇਤਾ ਦਾ ਐਲਾਨ ਕੀਤਾ ਹੈ। ਇਹ ਨਵੀਂ ਸਹਾਇਤਾ ਅਜਿਹੇ ਸਮੇਂ ਐਲਾਨ ਕੀਤੀ ਗਈ ਹੈ ਜਦ ਤਾਲਿਬਾਨ ਦੇ ਕਬਜ਼ੇ ਦੇ ਕਰੀਬ ਪੰਜ ਮਹੀਨੇ ਬਾਅਦ ਦੇਸ਼ ਗੰਭੀਰ ਮਨੁੱਖੀ ਸੰਕਟ ਵੱਲ ਵਧ ਰਿਹਾ ਹੈ। ਵ੍ਹਾਈਟ ਹਾਊਸ ਦੀ ਬੁਲਾਰਨ ਐਮਿਲੀ ਹਾਰਨੇ ਨੇ ਮੰਗਲਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਅੰਤਰਰਾਸ਼ਟਰੀ ਵਿਕਾਸ ਲਈ ਅਮਰੀਕੀ ਏਜੰਸੀ (ਯੂ.ਐੱਸ.ਏ.ਡੀ.) ਤੋਂ ਨਵੀਂ ਮਦਦ ਸੁਤੰਤਰ ਮਨੁੱਖੀ ਸੰਗਠਨਾਂ ਰਾਹੀਂ ਦਿੱਤੀ ਜਾਵੇਗੀ, ਜਿਸ ਨੂੰ ਸਿਹਤ, ਸਰਦੀਆਂ ਤੋਂ ਬਚਣ 'ਚ ਸਹਾਇਤਾ, ਐਮਰਜੈਂਸੀ ਭੋਜਨ ਸਹਾਇਤਾ, ਪਾਣੀ ਅਤੇ ਸਵੱਛਤਾ ਸੇਵਾ 'ਤੇ ਖਰਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : BSF ਦੀ ਵੱਡੀ ਕਾਰਵਾਈ, ਕਰੀਬ 108 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਦੱਸਣਯੋਗ ਹੈ ਕਿ ਯੂ.ਐੱਸ.ਏ.ਡੀ. ਨੇ ਤਾਲਿਬਾਨ ਤੋਂ 'ਸਹਾਇਤਾ ਕਰਮਚਾਰੀਆਂ, ਖਾਸ ਤੌਰ 'ਤੇ ਮਹਿਲਾਵਾਂ ਨੂੰ ਸੁਤੰਤਰ ਅਤੇ ਸੁਰੱਖਿਅਤ ਤਰੀਕੇ ਨਾਲ ਕੰਮ ਕਰਨ ਦੇਣ ਦਾ ਸੱਦਾ ਦਿੱਤਾ ਹੈ ਤਾਂ ਕਿ ਮਨੁੱਖੀ ਸਮੂਹ ਪੀੜਤਾਂ ਦੀ ਸਹਾਇਤਾ ਕਰ ਸਕਣ। ਏਜੰਸੀ ਨੇ ਬਿਆਨ 'ਚ ਕਿਹਾ ਕਿ ਅਮਰੀਕਾ ਤਾਲਿਬਾਨ ਨਾਲ ਨਿਰਵਿਘਨ ਮਨੁੱਖੀ ਸਹਾਇਤਾ ਨੂੰ ਬਣਾਏ ਰੱਖਣ ਅਤੇ ਮਨੁੱਖੀ ਕਾਰਜਾਂ ਲਈ ਸੁਰੱਖਿਅਤ ਮਾਹੌਲ ਬਣਾਉਣ, ਸਾਰੇ ਅਸੁਰੱਖਿਅਤ ਲੋਕਾਂ ਤੱਕ ਸੁਤੰਤਰ ਰੂਪ ਨਾਲ ਸਹਾਇਤਾ ਪਹੁੰਚਾਉਣ ਦੇ ਪ੍ਰਬੰਧਾਂ ਅਤੇ ਸਾਰੇ ਲਿੰਗ ਦੇ ਸਹਾਇਤਾ ਕਰਮਚਾਰੀਆਂ ਦੀ ਆਵਾਜਾਈ ਯਕੀਨੀ ਕਰਨ ਦੀ ਮੰਗ ਕਰਨਾ ਜਾਰੀ ਰੱਖੇਗਾ।
ਇਹ ਵੀ ਪੜ੍ਹੋ : ਭਾਰਤ ਅਪ੍ਰੈਲ ਤੋਂ ਅਨਾਰ ਬਰਾਮਦ ਕਰੇਗਾ, ਕੇਂਦਰ ਵੱਲੋਂ ਇਸ ਸੀਜ਼ਨ ’ਚ ਅਮਰੀਕਾ ਨੂੰ ਅੰਬਾਂ ਦੇ ਨਿਰਯਾਤ ਲਈ ਵੀ ਮਨਜ਼ੂਰੀ
ਇਸ ਨਵੀਂ ਮਦਦ ਨਾਲ ਹੀ ਅਗਸਤ ਤੋਂ ਬਾਅਦ ਹੁਣ ਤੱਕ ਅਮਰੀਕਾ ਵੱਲੋਂ 78 ਕਰੋੜ ਡਾਲਰ ਦੀ ਸਹਾਇਤਾ ਅਫਗਾਨਿਸਤਾਨ ਲਈ ਐਲਾਨ ਕੀਤੀ ਜਾ ਚੁੱਕੀ ਹੈ। ਸੰਯੁਕਤ ਰਾਸ਼ਟਰ ਮੁਤਾਬਕ ਅਫਗਾਨਿਸਤਾਨ ਦੀ 3.8 ਕਰੋੜ ਆਬਾਦੀ 'ਚੋਂ 22 ਫੀਸਦੀ ਅਕਾਲ ਦੀ ਸਥਿਤੀ ਦਾ ਅਤੇ ਹੋਰ 36 ਫੀਸਦੀ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੀ ਹੈ।
ਇਹ ਵੀ ਪੜ੍ਹੋ : CM ਚੰਨੀ 'ਤੇ ਗ੍ਰਹਿ ਮੰਤਰੀ ਰੰਧਾਵਾ ਨੂੰ ਪਤਾ ਸੀ ਕਿ ਮਜੀਠੀਆ ਕਿੱਥੇ ਹੈ, ਜਾਣ ਬੁੱਝ ਕੇ ਨਹੀਂ ਕੀਤਾ ਗ੍ਰਿਫ਼ਤਾਰ : ਰਾਘਵ ਚੱਢਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।