ਅਮਰੀਕਾ ਨੇ ISIS-K ਦੇ ਨੇਤਾ ਸਨਾਉੱਲਾ ਗਫਾਰੀ ''ਤੇ 1 ਕਰੋੜ ਡਾਲਰ ਦਾ ਇਨਾਮ ਕੀਤਾ ਘੋਸ਼ਿਤ

Tuesday, Feb 08, 2022 - 01:42 PM (IST)

ਅਮਰੀਕਾ ਨੇ ISIS-K ਦੇ ਨੇਤਾ ਸਨਾਉੱਲਾ ਗਫਾਰੀ ''ਤੇ 1 ਕਰੋੜ ਡਾਲਰ ਦਾ ਇਨਾਮ ਕੀਤਾ ਘੋਸ਼ਿਤ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਆਈਐਸਆਈਐਸ-ਖੋਰਾਸਾਨ (ISIS-K) ਦੇ ਸਰਗਨਾ ਸਨਾਉੱਲਾ ਗੱਫਾਰੀ ਅਤੇ ਕਾਬੁਲ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਬੀਤੇ ਸਾਲ ਹੋਏ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਨਾਲ ਸਬੰਧਤ ਸੂਚਨਾ ਦੇਣ 'ਤੇ ਇਕ ਕਰੋੜ ਡਾਲਰ ਤੱਕ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ। ਅਮਰੀਕਾ ਦੇ ਰਿਵਾਰਡਸ ਫਾਰ ਜਿਸਟਿਸ (RFJ) ਵਿਭਾਗ ਨੇ ਸੋਮਵਾਰ ਨੂੰ ਇਸ ਬਾਬਤ ਨੋਟੀਫਿਕੇਸ਼ਨ ਜਾਰੀ ਕੀਤੀ। ਨੋਟੀਫਿਕੇਸ਼ਨ ਮੁਤਾਬਕ 'ਰਿਵਾਰਡਸ ਜਸਟਿਸ ਆਈਐਸਆਈਐਸ-ਕੇ ਦੇ ਸਰਗਨਾ ਸ਼ਾਹਬ ਅਲ-ਮੁਹਾਜਿਰ, ਜਿਸ ਨੂੰ ਸਨਾਉੱਲਾ ਗੱਫਾਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੀ ਜਾਣਕਾਰੀ ਦੇਣ 'ਤੇ ਇਕ ਕਰੋੜ ਅਮਰੀਕੀ ਡਾਲਰ ਤੱਕ ਦੇ ਇਨਾਮ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਸੰਸਦ ਮੈਂਬਰ ਵੱਲੋਂ ਭਾਰਤੀ-ਅਮਰੀਕੀ ਹਿਮਾਂਸ਼ੁ ਕ੍ਰਿਪਟੋ ਸਬੰਧੀ ਮਾਮਲਿਆਂ ਦਾ ਸਲਾਹਕਾਰ ਨਿਯੁਕਤ

ਇਹ ਵਿਚ ਕਿਹਾ ਗਿਆ ਹੈ ਕਿ ਇਨਾਮ '26 ਅਗਸਤ 2021 ਨੂੰ ਅਫਗਾਨਿਸਤਾਨ ਦੇ ਹਵਾਈ ਅੰਤਰਰਾਸ਼ਟਰੀ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਜਾਣਕਾਰੀ ਦੇਣ ਲਈ ਵੀ ਹੈ। ਆਰਐਫਜੇ ਦੇ ਅਨੁਸਾਰ 1994 ਵਿੱਚ ਅਫਗਾਨਿਸਤਾਨ ਵਿੱਚ ਪੈਦਾ ਹੋਇਆ ਸਨਾਉੱਲਾ ਗੱਫਾਰੀ ਅੱਤਵਾਦੀ ਸੰਗਠਨ ਆਈਐਸਆਈਐਸ-ਕੇ ਦਾ ਮੌਜੂਦਾ ਨੇਤਾ ਹੈ। ਵਿਭਾਗ ਨੇ ਦੱਸਿਆ ਕਿ ਉਹ ਪੂਰੇ ਅਫਗਾਨਿਸਤਾਨ ਵਿੱਚ ਆਈਐਸਆਈਐਸ-ਕੇ ਦੀਆਂ ਸਾਰੀਆਂ ਮੁਹਿੰਮਾਂ ਨੂੰ ਮਨਜ਼ੂਰੀ ਦੇਣ ਅਤੇ ਉਹਨਾਂ 'ਤੇ ਅਮਲ ਲਈ ਫੰਡਿੰਗ ਦੀ ਵਿਵਸਥਾ ਕਰਨ ਲਈ ਜ਼ਿੰਮੇਵਾਰ ਹੈ। ਆਰਐਫਜੇ ਨੇ ਕਿਹਾ ਕਿ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਆਈਐਸਆਈਐਸ-ਕੇ ਨੇ ਕਾਬੁਲ ਹਵਾਈ ਅੱਡੇ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਹਮਲੇ ਵਿਚ ਘੱਟੋ-ਘੱਟ 185 ਲੋਕ ਮਾਰੇ ਗਏ ਸਨ, ਜਿਹਨਾਂ ਵਿਚ 13 ਅਮਰੀਕੀ ਸੈਨਿਕ ਸ਼ਾਮਲ ਸਨ ਜੋ ਨਾਗਰਿਕਾਂ ਦੀ ਦੇਸ਼ ਛੱਡਣ ਦੀ ਮੁਹਿੰਮ ਵਿਚ ਸਹਿਯੋਗ ਕਰ ਰਹੇ ਸਨ।

PunjabKesari

ਆਈਐਸਆਈਐਸ-ਕੇ ਦੀ ਕੇਂਦਰੀ ਅਗਵਾਈ ਨੇ ਜੂਨ 2020 ਵਿੱਚ ਗੱਫਾਰੀ ਨੂੰ ਸੰਗਠਨ ਦਾ ਨੇਤਾ ਨਿਯੁਕਤ ਕੀਤਾ ਸੀ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਆਈਐਸਆਈਐਸ ਨੇ ਗੱਫਾਰੀ ਦੀ ਨਿਯੁਕਤੀ ਨਾਲ ਸਬੰਧਤ ਘੋਸ਼ਣਾ ਵਿਚ ਉਸ ਨੂੰ ਇਕ ਇੱਕ ਤਜਰਬੇਕਾਰ ਮਿਲਟਰੀ ਆਗੂ ਅਤੇ ਕਾਬੁਲ ਵਿਚ ਆਈਐਸਆਈਐਸ-ਕੇ ਦੇ 'ਸ਼ਹਿਰੀ ਸ਼ੇਰਾਂ' ਵਿਚੋਂ ਇਕ ਦੇ ਰੂਪ ਵਿਚ ਦੱਸਿਆ ਸੀ, ਜੋ ਗੁਰੀਲਾ ਮੁਹਿੰਮਾਂ ਦੇ ਇਲਾਵਾ ਕਈ ਜਟਿਲ ਆਤਮਘਾਤੀ ਹਮਲਿਆਂ ਦੀ ਸਾਜਿਸ਼ ਵਿਚ ਸ਼ਾਮਲ ਰਿਹਾ ਹੈ। ਆਰਐਫਜੇ ਨੇ ਸੋਮਵਾਰ ਨੂੰ ਇੱਕ ਟਵੀਟ ਕਰਕੇ ਕਿਹਾ ਕਿ ਇਕ ਕਰੋੜ ਡਾਲਰ ਤੱਕ ਦਾ ਇਨਾਮ! ਸਨਾਉੱਲਾ ਗੱਫਾਰੀ ਅੱਤਵਾਦੀ ਸੰਗਠਨ ਆਈਐਸਆਈਐਸ-ਕੇ ਦਾ ਮੌਜੂਦਾ ਨੇਤਾ ਹੈ। ਆਰਐਫਜੇ ਨੂੰ ਸਿਗਲਨ, ਟੈਲੀਗ੍ਰਾਮ, ਵਟਸਐਪ ਜਾਂ ਸਾਡੀ ਟਾਰ-ਆਧਾਰਿਤ ਟਿਪਸ ਲਾਈਨ ਦੇ ਮਾਧਿਅਮ ਤੋਂ ਸੂਚਨਾ ਭੇਜੋ। ਇਸ ਅੱਤਵਾਦੀ ਨੂੰ ਇਨਸਾਫ ਦੇ ਦਾਇਰੇ ਵਿਚ ਲਿਆਉਣ ਵਿੱਚ ਮਦਦ ਕਰੋ।' 

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਦੀ ਚਿਤਾਵਨੀ, ਜੇਕਰ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਤਾਂ ਰੋਕ ਦਿੱਤੀ ਜਾਵੇਗੀ ਗੈਸ ਪਾਈਪਲਾਈਨ

ਆਰਐੱਫਜੇ ਨੇ ਕਿਹਾ ਕਿ ਇੱਕ ਆਤਮਘਾਤੀ ਹਮਲਾਵਰ ਅਤੇ ਕੁਝ ਬੰਦੂਕਧਾਰੀਆਂ ਨੇ ਕਾਬੁਲ ਹਵਾਈ ਅੱਡੇ 'ਤੇ ਹਮਲਾ ਕੀਤਾ ਕਿਉਂਕਿ ਅਮਰੀਕਾ ਅਤੇ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਅਤੇ ਕਮਜ਼ੋਰ ਅਫਗਾਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਹੋਈ ਸੀ। ਇਸ ਹਮਲੇ ਵਿੱਚ 18 ਅਮਰੀਕੀ ਸੈਨਿਕਾਂ ਸਮੇਤ 150 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਅਫਗਾਨਿਸਤਾਨ ਵਿੱਚ ਸਰਕਾਰ ਡੇਗਣ ਅਤੇ 14 ਅਗਸਤ ਨੂੰ ਕਾਬੁਲ 'ਤੇ ਤਾਲਿਬਾਨ ਦਾ ਕਬਜਾ ਹੋਣ ਦੇ ਬਾਅਦ ਪੂਰੇ ਦੇਸ਼ ਵਿੱਚ ਅਰਾਜਕਤਾ ਫੈਲ ਗਈ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News