ਹਾਂਗਕਾਂਗ ਨੂੰ ਲੈ ਕੇ ਦੋ ਹਿੱਸਿਆਂ ਵਿਚ ਵੰਡੀ ਗਈ ਦੁਨੀਆ, UNSC ਵਿਚ ਰੂਸ ਨੇ ਚੀਨ ਦਾ ਦਿੱਤਾ ਸਾਥ

05/30/2020 11:23:30 AM

ਨਿਊਯਾਰਕ- ਚੀਨ ਵਲੋਂ ਬਣਾਏ ਗਏ ਵਿਵਾਦਤ ਹਾਂਗਕਾਂਗ ਸੁਰੱਖਿਆ ਕਾਨੂੰਨ ਦੀ ਗੂੰਜ ਸੰਯੁਕਤ ਰਾਸ਼ਟਰ ਪ੍ਰੀਸ਼ਦ (UNSC) ਵਿਚ ਸੁਣਾਈ ਦਿੱਤੀ। ਦੁਨੀਆ ਭਰ ਵਿਚ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੇ ਅਮਰੀਕਾ ਨੇ ਇਸ ਕਾਨੂੰਨ ਦਾ ਸਖਤ ਵਿਰੋਧ ਕੀਤਾ ਅਤੇ ਚੀਨ ਨੂੰ ਘੇਰਿਆ। ਉਸ ਦਾ ਸਾਥ ਬ੍ਰਿਟੇਨ, ਆਸਟਰੇਲੀਆ, ਕੈਨੇਡਾ ਸਣੇ ਕਈ ਪੱਛਮੀ ਦੇਸ਼ਾਂ ਨੇ ਦਿੱਤਾ। ਉੱਥੇ ਇਸ ਮਾਮਲੇ ਵਿਚ ਰੂਸ ਨੇ ਚੀਨ ਦੇ ਨਾਲ ਆਪਣੀ ਦੋਸਤੀ ਦਾ ਫਰਜ਼ ਨਿਭਾਇਆ। ਉਸ ਨੇ ਇਸ ਮੰਚ 'ਤੇ ਵੀ ਚੀਨ ਦਾ ਸਾਥ ਦਿੱਤਾ। ਜ਼ਿਕਰਯੋਗ ਹੈ ਕਿ ਚੀਨ ਦੀ ਸੰਸਦ ਨੇ ਵੀਰਵਾਰ ਨੂੰ ਹਾਂਗਕਾਂਗ ਵਿਚ ਇਕ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ। ਇਸ ਨੂੰ ਲੈ ਕੇ ਚੀਨ ਦਾ ਕੌਮਾਂਤਰੀ ਪੱਧਰ 'ਤੇ ਵਿਰੋਧ ਹੋ ਰਿਹਾ ਹੈ। ਅਜਿਹੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਸ ਕਾਨੂੰਨ ਨਾਲ ਹਾਂਗਕਾਂਗ ਵਿਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਵੇਗਾ।

ਚੀਨ ਦੀਆਂ ਕਈ ਕੋਸ਼ਿਸ਼ਾਂ ਦੇ ਵਿਰੋਧ ਦੇ ਬਾਵਜੂਦ ਇਹ ਮੁੱਦਾ ਸੁਰੱਖਿਆ ਪ੍ਰੀਸ਼ਦ ਵਿਚ ਚੁੱਕਿਆ ਗਿਆ। ਹਾਲਾਂਕਿ ਚੀਨ ਨੇ ਹਾਂਗਕਾਂਗ ਦੇ ਮਾਮਲੇ ਨੂੰ ਸੁਰੱਖਿਆ ਪ੍ਰੀਸ਼ਦ ਵਿਚ ਚੁੱਕੇ ਜਾਣ ਦਾ ਵਿਰੋਧ ਵੀ ਕੀਤਾ। 


Lalita Mam

Content Editor

Related News