ਭਾਰਤ ਨਾਲ ਮਿਲ ਕੇ ਅਮਰੀਕਾ ਅਤੇ ਇੰਗਲੈਂਡ ਦੀਆਂ ਕੰਪਨੀਆਂ ਕੋਰੋਨਾ ਵੈਕਸੀਨ ਬਣਾਉਣ ਲਈ ਤਿਆਰ
Thursday, Feb 25, 2021 - 06:06 PM (IST)
ਵਾਸ਼ਿੰਗਟਨ (ਭਾਸ਼ਾ): ਬ੍ਰਿਟੇਨ-ਸਵੀਡਨ ਦਵਾਈ ਕੰਪਨੀ 'ਐਸਟ੍ਰਾਜ਼ੇਨੇਕਾ' ਅਤੇ ਅਮਰੀਕਾ ਦੀ ਦਵਾਈ ਕੰਪਨੀ 'ਨੋਵਾਵੈਕਸ' ਨੇ ਸਾਂਸਦਾਂ ਨੂੰ ਕਿਹਾ ਹੈ ਕਿ ਉਹ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨਾਲ ਹਿੱਸੇਦਾਰੀ ਕਰਕੇ ਕੋਵਿਡ-19 ਟੀਕੇ ਦਾ ਉਤਪਾਦਨ ਵਧਾਉਣ ਲਈ ਤਿਆਰ ਹਨ। ਮਹਾਰਾਸ਼ਟਰ ਦੇ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਟੀਕੇ ਸਮੇਤ ਐਂਟੀਬਾਇਓਟਿਕ ਦਵਾਈਆਂ ਦਾ ਇਕ ਪ੍ਰਮੁੱਖ ਨਿਰਮਾਤਾ ਹੈ। ਇਹ ਐਸਟ੍ਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਟੀਕੇ ਦਾ ਉਤਪਾਦਨ ਕਰ ਰਿਹਾ ਹੈ। ਇਸ ਨੂੰ ਸਥਾਨਕ ਤੌਰ 'ਤੇ 'ਕੋਵਿਸ਼ੀਲਡ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਨੇ ਇਸ ਮਹੀਨੇ ਕੋਵਿਸ਼ੀਲਡ ਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿੱਤੀ ਸੀ, ਨਾਲ ਹੀ ਵਿਸ਼ਵ ਦੇ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਨੂੰ ਇਸ ਦੀ ਸਪਲਾਈ ਨੂੰ ਵੀ ਮਨਜ਼ੂਰੀ ਦਿੱਤੀ ਸੀ।
ਐਸਟ੍ਰਾਜ਼ੇਨੇਕਾ ਦੇ ਬਾਇਓਫਾਰਮਾਸੂਟੀਕਲ ਕਾਰੋਬਾਰ ਦੇ ਪ੍ਰਧਾਨ ਰੂਡ ਡੋਬਰ ਨੇ ਕਿਹਾ,''ਸਾਡੇ ਹਿੱਸੇਦਾਰਾਂ ਨੇ 'ਸੀਰਮ ਇੰਸਟੀਚਿਊਟ ਆਫ ਇੰਡੀਆ' ਨਾਲ ਮਿਲ ਕੇ ਟੀਕੇ ਦੀ ਗਲੋਬਲ ਅਤੇ ਨਿਆਂਸੰਗਤ ਪਹੁੰਚ ਦੇ ਵਚਨ ਦੇ ਤਹਿਤ 2021 ਦੀ ਪਹਿਲੀ ਛਿਮਾਹੀ ਵਿਚ ਕੋਵੈਕਸ ਦੇ ਜ਼ਰੀਏ 145 ਦੇਸ਼ਾਂ ਨੂੰ 30 ਕਰੋੜ ਖੁਰਾਕਾਂ ਦੇਣ ਦੀ ਯੋਜਨਾ ਬਣਾਈ ਹੈ।'' ਯੂ.ਐੱਸ. ਹਾਊਸ ਐਨਰਜੀ ਐਂਡ ਕਾਮਰਸ ਕਮੇਟੀ ਦੀ ਨਿਗਰਾਨੀ ਅਤੇ ਜਾਂਚ ਉਪ ਕਮੇਟੀ ਵਿਚ 'ਪਾਥਵੇਅ ਟੂ ਪ੍ਰੋਟੈਕਸ਼ਨ : ਐਕਸਪੈਂਡਿੰਗ ਅਵੇਲੇਬਿਲਿਟੀ ਆਫ ਕੋਵਿਡ-19 ਵੈਕਸੀਨ' ਤੇ ਹੋ ਰਹੀ ਸੁਣਵਾਈ ਵਿਚ ਡੋਬਰ ਨੇ ਕਿਹਾ,''ਜ਼ਿਆਦਾਤਰ ਸਪਲਾਈ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਨੂੰ ਕੀਤੀ ਜਾਵੇਗੀ।'' ਸੁਣਵਾਈ ਦਾ ਉਦੇਸ਼ ਟੀਕਾ ਬਣਾਉਣ ਵਾਲਿਆਂ ਦੇ ਅਮਰੀਕਾ ਵਿਚ ਕੋਵਿਡ-19 ਟੀਕਿਆਂ ਨੂੰ ਵਿਕਸਿਤ ਕਰਨ ਅਤੇ ਉਸ ਦਾ ਉਤਪਦਨ ਵਧਾਉਣ ਨੂੰ ਲੈ ਕੇ ਚੱਲ ਰਹੀਆਂ ਕੋਸ਼ਿਸ਼ਾਂ 'ਤੇ ਵਿਚਾਰ ਕਰਨਾ ਸੀ।
ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਨੇ ਮਿਆਂਮਾਰ ਸੈਨਾ ਨਾਲ ਜੁੜੇ ਸਾਰੇ ਖਾਤਿਆਂ ਤੇ ਇਸ਼ਤਿਹਾਰਾਂ 'ਤੇ ਲਾਈ ਪਾਬੰਦੀ
ਯੂਰਪੀ ਸੰਘ ਦੇ ਪ੍ਰੋਗਰਾਮ ਅਤੇ ਡਬਲਊ.ਐੱਚ.ਓ. ਸਮਰਥਿਤ 'ਕੋਵੈਕਸ' ਪਹਿਲ ਦੇ ਜ਼ਰੀਏ ਸਾਰੇ ਲੋੜਵੰਦ ਦੇਸ਼ਾਂ ਦੇ ਲੋਕਾਂ ਨੂੰ ਟੀਕਾ ਉਪਲਬਧ ਕਰਾਏ ਜਾ ਰਹੇ ਹਨ। ਨੋਵਾਵੈਕਸ ਦੇ ਕਾਰਜਕਾਰੀ ਉਪ ਪ੍ਰਧਾਨ ਜੌਨ ਟ੍ਰੀਜਿਨੋ ਨੇ ਵੀ ਉਪ ਕਮੇਟੀ ਦੇ ਮੈਂਬਰਾਂ ਨੂੰ ਇਹੀ ਭਰੋਸਾ ਦਿੱਤਾ। ਟ੍ਰੀਜਿਨੋ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਉਤਪਾਦਨ ਹਾਲੇ ਉਸ ਪੱਧਰ ਤੱਕ ਨਹੀਂ ਵਧਾਇਆ ਗਿਆ ਹੈ ਪਰ ਅਮਰੀਕਾ ਵਿਚ ਸਾਡੇ ਨੋਵਾਵੈਕਸ ਅਦਾਰੇ ਵਿਚ ਅਤੇ ਸਾਡੇ ਸਹਿਯੋਗੀ ਭਾਰਤ ਦੇ ਸੀਰਮ ਇੰਸਟੀਚਿਊਟ, ਦੋਹਾਂ ਵਿਚ ਗਲੋਬਲ ਸਪਲਾਈ ਸਮਰੱਥਾਵਾਂ ਹਨ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਨੂੰ ਜਲਦ ਹੋਰ ਵਧਾ ਸਕਦੇ ਹਾਂ।''
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।