ਅਮਰੀਕੀ ਹਵਾਈ ਹਮਲੇ ''ਚ ਗੱਡੀ ''ਚ ਬੈਠੇ ਆਤਮਘਾਤੀ ਹਮਲਾਵਰ ਨੂੰ ਬਣਾਇਆ ਗਿਆ ਨਿਸ਼ਾਨਾ : ਤਾਲਿਬਾਨ
Sunday, Aug 29, 2021 - 09:32 PM (IST)
ਕਾਬੁਲ-ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀ ਫੌਜ ਦੇ ਹਵਾਈ ਹਮਲੇ 'ਚ ਇਕ ਗੱਡੀ 'ਚ ਬੈਠੇ ਆਤਮਘਾਤੀ ਹਮਲਾਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਅਮਰੀਕਾ ਦੇ ਦੇਸ਼ ਤੋਂ ਜਾਣ ਦਰਮਿਆਨ ਹਵਾਈ ਅੱਡੇ 'ਤੇ ਹਮਲਾ ਕਰਨ ਦੀ ਫਿਰਾਕ 'ਚ ਸੀ। ਬੁਲਾਰੇ ਜ਼ਬਹੁੱਲਾ ਮੁਜਾਹਿਦ ਨੇ ਪੱਤਰਕਾਰਾਂ ਨੂੰ ਭੇਜੇ ਇਕ ਸੰਦੇਸ਼ 'ਚ ਕਿਹਾ ਕਿ ਇਹ ਹਮਲਾ ਐਤਵਾਰ ਨੂੰ ਹੋਇਆ। ਅਮਰੀਕੀ ਫੌਜ ਅਧਿਕਾਰੀਆਂ ਨਾਲ ਟਿੱਪਣੀ ਲਈ ਤੁਰੰਤ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਫਰਾਂਸ ਦੇ ਰਾਸ਼ਟਰਪਤੀ ਨੇ ਇਰਾਕੀ ਸ਼ਹਿਰ ਮੋਸੁਲ ਦੀ ਕੀਤੀ ਯਾਤਰਾ
ਪੁਲਸ ਨੇ ਕਿਹਾ ਕਿ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤਰ ਪੱਛਮ 'ਚ ਸਥਿਤ ਇਕ ਇਲਾਕੇ 'ਚ ਐਤਵਾਰ ਨੂੰ ਇਕ ਰਾਕੇਟ ਆ ਕੇ ਡਿੱਗਿਆ ਜਿਸ 'ਚ ਇਕ ਬੱਚੇ ਦੀ ਮੌਤ ਹੋ ਗਈ। ਉਥੇ, ਦੇਸ਼ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕਾ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਨੂੰ ਖਤਮ ਕਰਨ ਦੀ ਦਿਸ਼ਾ 'ਚ ਵਧ ਰਹੀ ਹੈ। ਦੋ ਹਮਲਿਆਂ ਦੌਰਾਨ ਸ਼ੁਰੂ 'ਚ ਵੱਖ-ਵੱਖ ਘਟਨਾਵਾਂ ਲੱਗੀਆਂ ਪਰ ਦੋਵਾਂ ਘਟਨਾਵਾਂ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।