ਸਭਰੰਗ ਸਾਹਿਤ ਸਭਾ ਸਰੀ ਵੱਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
Monday, Jul 29, 2019 - 11:29 AM (IST)

ਨਿਊਯਾਰਕ/ਸਰੀ (ਰਾਜ ਗੋਗਨਾ)— ਬੀਤੇ ਦਿਨ ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਭਰੰਗ ਸਾਹਿਤ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਡਾ: ਮਨਜੀਤ ਸਿੰਘ ਬੱਲ ਵੱਲੋਂ ਕੈਂਸਰ ਦੀ ਬੀਮਾਰੀ, ਰੋਕਥਾਮ ਤੇ ਇਲਾਜ ਬਾਰੇ ਵਿਸ਼ੇਸ਼ ਲੈਕਚਰ ਹੋਏ।
ਡਾ: ਪ੍ਰਿਥੀਪਾਲ ਸਿੰਘ ਸੋਹੀ ਵੱਲੋਂ ਸ਼ਹੀਦ ਊਧਮ ਸਿੰਘ ਦੇ ਜੀਵਨ, ਕੁਰਬਾਨੀ ਤੇ ਆਜ਼ਾਦੀ ਦੀ ਲੜਾਈ ਵਿਚ ਯੋਗਦਾਨ ਬਾਰੇ ਅਰਥ ਭਰਪੂਰ ਚਰਚਾ ਕੀਤੀ ਗਈ।
ਪੰਜਾਬ ਭਵਨ ਵੱਲੋ ਦੋਹਾਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਡਾ: ਮਨਜੀਤ ਸਿੰਘ ਬੱਲ ਵੱਲੋਂ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਲਈ ਡਾਕਟਰੀ ਭਾਸ਼ਾ ਨੂੰ ਲੋਕਾਂ ਦੀ ਸਮਝ ਮੁਤਾਬਿਕ ਬਣਾਉਣ ਅਤੇ ਉਸ ਦੇ ਸਰਲੀਕਰਣ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।