ਸ਼ਿਕਾਗੋ ਖੇਤਰ ’ਚ ਹਮਲਾਵਰਾਂ ਨੇ ਵੱਖ-ਵੱਖ ਇਲਾਕਿਆਂ ’ਚ ਜਾ ਕੇ 7 ਲੋਕਾਂ ਨੂੰ ਮਾਰੀ ਗੋਲੀ

Monday, Jan 11, 2021 - 01:58 AM (IST)

ਸ਼ਿਕਾਗੋ ਖੇਤਰ ’ਚ ਹਮਲਾਵਰਾਂ ਨੇ ਵੱਖ-ਵੱਖ ਇਲਾਕਿਆਂ ’ਚ ਜਾ ਕੇ 7 ਲੋਕਾਂ ਨੂੰ ਮਾਰੀ ਗੋਲੀ

ਸ਼ਿਕਾਗੋ-ਸ਼ਿਕਾਗੋ ਦੇ ਸਾਊਥ ਸਾਈਡ ਤੋਂ ਗੋਲੀਬਾਰੀ ਸ਼ੁਰੂ ਕਰਨ ਵਾਲੇ ਇਕ ਵਿਅਕਤੀ ਨੇ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਚਾਰ ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਦੇ ਨਾਲ ਸ਼ਹਿਰ ਦੇ ਉੱਤਰੀ ਹਿੱਸੇ ’ਚ ਇਕ ਪਾਰਕਿੰਗ ਵਾਲੀ ਥਾਂ ’ਤੇ ਮੁਠਭੇੜ ’ਚ ਵਿਅਕਤੀ ਮਾਰਿਆ ਗਿਆ। ਜਾਂਚਕਰਤਾ ਹੱਤਿਆ ਦੇ ਪਿੱਛੇ ਇਰਾਦੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਿਕਾਗੋ ਦੇ ਪੁਲਸ ਸੁਪਰਡੈਂਟ ਡੈਵਿਡ ਬ੍ਰਾਊਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਗੋਲੀਬਾਰੀ ਸ਼ਨੀਵਾਰ ਦੁਪਹਿਰ ’ਚ ਸ਼ੁਰੂ ਹੋਈ।

ਇਹ ਵੀ ਪੜ੍ਹੋ -ਟਰੰਪ ਦਾ ਅਪਰਾਧ ਮਹਾਦੋਸ਼ ਚਲਾਉਣ ਯੋਗ - ਰਿਪਬਲਿਕਨ ਨੇਤਾ

ਬੰਦੂਕਧਾਰੀ ਨੇ ਸ਼ਿਕਾਗੋ ਯੂਨੀਵਰਸਿਟੀ ਦੇ 30 ਸਾਲਾਂ ਇਕ ਵਿਦਿਆਰਥੀ ਦੇ ਸਿਰ ’ਚ ਗੋਲੀ ਮਾਰ ਦਿੱਤੀ, ਘਟਨਾ ਦੇ ਸਮੇਂ ਉਹ ਹਾਈਡ ਪਾਰਕ ਖੇਤਰ ’ਚ ਇਕ ਪਾਰਕਿੰਗ ਗੈਰਾਜ ’ਚ ਆਪਣੀ ਕਾਰ ’ਚ ਬੈਠਾ ਸੀ। ਇਸ ਤੋਂ ਬਾਅਦ 32 ਸਾਲਾਂ ਬੰਦੂਕਧਾਰੀ ਜੈਨਸ ਨਾਈਟੈਂਗਲ ਇਕ ਅਪਰਾਟਮੈਂਟ ’ਚ ਗਿਆ ਅਤੇ ਉੱਥੇ 46 ਸਾਲਾਂ ਇਕ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਦਿੱਤੀ ਜੋ ਆਪਣੇ ਡੈਸਕ ’ਤੇ ਬੈਠਾ ਸੀ। ਇਸ ਤੋਂ ਬਾਅਦ ਉਸ ਨੇ ਉੱਥੇ 77 ਸਾਲਾਂ ਇਕ ਬੀਬੀ ਨੂੰ ਵੀ ਗੋਲੀ ਮਾਰੀ। ਗਾਰਡ ਨੂੰ ਹਸਪਤਾਲ ’ਚ ਮਿ੍ਰਤਕ ਐਲਾਨ ਕਰ ਦਿੱਤਾ ਗਿਆ ਜਦ ਕਿ ਇਕ ਬੀਬੀ ਦੀ ਹਾਲਤ ਗੰਭੀਰ ਹੈ। ਇਸ ਤੋਂ ਬਾਅਦ ਉਸ ਨੇ ਇਕ ਵਿਅਕਤੀ ਤੋਂ ਬੰਦੂਕ ਦੇ ਸਿਰ ’ਤੇ ਕਾਰ ਖੋਹ ਲਈ ਅਤੇ ਇਕ ਦੁਕਾਨ ’ਚ ਗਿਆ ਅਤੇ ਉਥੇ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ -ਰਾਜਕੁਮਾਰ ਹੈਰੀ ਤੇ ਮੇਗਨ ਮਾਰਕੇਲ ਸੋਸ਼ਲ ਮੀਡੀਆ ਨੂੰ ਕਹਿਣਗੇ ਅਲਵਿਦਾ

ਇਸ ’ਚ 20 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 81 ਸਾਲਾਂ ਦੀ ਇਕ ਬੀਬੀ ਜ਼ਖਮੀ ਹੋ ਗਈ। ਬੀਬੀ ਦੀ ਹਾਲਤ ਗੰਭੀਰ ਹੈ। ਦੁਕਾਨ ਤੋਂ ਬਾਹਰ ਬੰਦੂਕਧਾਰੀ ਨੇ ਕਾਰ ’ਚ ਬੈਠੀ 15 ਸਾਲ ਦੀ ਇਕ ਲੜਕੀ ’ਤੇ ਗੋਲੀ ਚਲਾ ਦਿੱਤੀ। ਲੜਕੀ ਦੀ ਮਾਂ ਵੀ ਉਸ ਦੇ ਨਾਲ ਸੀ ਅਤੇ ਉਸ ਦੀ ਹਾਲਤ ਵੀ ਗੰਭੀਰ ਹੈ। ਇਸ ਤੋਂ ਬਾਅਦ ਹਮਲਾਵਾਰ ਫਿਰ ਆਈ.ਐੱਚ.ਓ.ਪੀ. ਰੈਸਟੋਰੈਂਟ ’ਚ ਗਿਆ, ਜਿਥੇ ਉਸ ਨੇ ਇਕ ਬੀਬੀ ਦੇ ਸਿਰ ’ਚ ਗੋਲੀ ਮਾਰ ਦਿੱਤੀ। ਉਸ ਦੀ ਹਾਲਤ ਨਾਜ਼ੁਕ ਹੈ। ਰੈਸਟੋਰੈਂਟ ਤੋਂ ਨਿਕਲਣ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਪਾਰਕਿੰਗ ਖੇਤਰ ’ਚ ਘੇਰ ਲਿਆ, ਜਿਥੇ ਪੁਲਸ ਨਾਲ ਮੁਠਭੇੜ ’ਚ ਉਹ ਮਾਰਿਆ ਗਿਆ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News