ਅਮਰੀਕਾ ''ਚ ਡਾਕਟਰ 5000 ਵੈਂਟੀਲੇਟਰ ਭਾਰਤ ਭੇਜਣ ਲਈ ਕੈਨੇਡਾ ਨਾਲ ਕਰ ਰਿਹੈ ਗੱਲਬਾਤ

Thursday, May 06, 2021 - 01:13 PM (IST)

ਅਮਰੀਕਾ ''ਚ ਡਾਕਟਰ 5000 ਵੈਂਟੀਲੇਟਰ ਭਾਰਤ ਭੇਜਣ ਲਈ ਕੈਨੇਡਾ ਨਾਲ ਕਰ ਰਿਹੈ ਗੱਲਬਾਤ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰਾਂ ਦੇ ਇਕ ਪ੍ਰਭਾਵਸ਼ਾਲੀ ਸੰਗਠਨ ਨੇ 5000 ਵੈਂਟੀਲੇਟਰ ਤੁਰੰਤ ਭਾਰਤ ਨੂੰ ਮੁਹੱਈਆ ਕਰਾਉਣ ਲਈ ਕੈਨੇਡਾ ਦੀ ਸਰਕਾਰ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਕੋਵਿਡ-19 ਇਨਫੈਕਸ਼ਨ ਦੀ ਤੇਜ਼ ਲਹਿਰ ਦੌਰਾਨ ਵੈਂਟੀਲੇਟਰ ਦੀ ਖਰੀਦਾਰੀ ਕੀਤੀ ਗਈ ਸੀ ਪਰ ਇਸ ਦੀ ਵਰਤੋਂ ਨਹੀਂ ਹੋ ਪਾਈ ਸੀ। 

'ਅਮੇਰਿਕਨ ਐਸੋਸੀਏਸ਼ਨ ਆਫ ਫਿਜੀਸ਼ੀਅਨਸ ਆਫ ਇੰਡੀਅਨ ਓਰੀਜਿਨ' (API) ਦੇ ਪ੍ਰਧਾਨ ਡਾਕਟਰ ਸੁਧਾਕਰ ਜੋਨਾਲਗਡਾ ਨੇ ਦੱਸਿਆ,''ਅਸੀਂ ਕੈਨੇਡਾ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ। ਉਹਨਾਂ ਕੋਲ ਕਰੀਬ 5000 ਵੈਂਟੀਲੇਟਰ ਹਨ।'' ਜੋਨਾਲਗਡਾ ਨੇ ਪੀ.ਟੀ.ਆਈ. ਨੂੰ ਦੱਸਿਆ,''ਇਹ ਵੈਂਟੀਲੇਟਰ ਕੈਨੇਡਾ ਦੇ ਰੈੱਡ ਕ੍ਰਾਸ ਕੋਲ ਹਨ। ਅਸੀਂ ਕੈਨੇਡਾ ਸਰਕਾਰ ਤੋਂ ਰੈੱਡ ਕ੍ਰਾਸ ਜ਼ਰੀਏ ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਭਾਰਤ ਨੂੰ ਇਹ ਵੈਂਟੀਲੇਟਰ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਹੈ।'' ਜੋਨਾਲਗਡਾ ਨੇ ਕਿਹਾ ਕਿ ਸੰਗਠਨ ਦੇ ਡਾਕਟਰ ਇਸ ਲਈ ਕੰਮ ਕਰ ਰਰੇ ਹਨ ਅਤੇ ਆਸ ਹੈ ਕਿ ਕੈਨੇਡਾ ਸਰਕਾਰ ਸਿਹਤ ਸੰਕਟ ਨਾਲ ਜੂਝ ਰਹੇ ਭਾਰਤ ਨੂੰ ਇਸ ਨੂੰ ਦੇਣ ਲਈ ਰਾਜ਼ੀ ਹੋ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ - ਕੈਨੇਡਾ 'ਚ ਪੱਕੇ ਹੋਣ ਲਈ ਅੱਜ ਤੋਂ ਅਰਜ਼ੀ ਦੇਣੀ ਸੰਭਵ, 5 ਨਵੰਬਰ ਤੱਕ ਕੀਤਾ ਜਾ ਸਕਦੈ ਅਪਲਾਈ

'ਆਪੀ' ਦੀ ਚੁਣੀ ਹੋਈ ਪ੍ਰਧਾਨ ਡਾਕਟਰ ਅਨੁਪਮਾ ਗੋਟਿਮੁਕੁਲਾ ਨੇ ਦੱਸਿਆ ਕਿ ਸੰਗਠਨ ਨੇ ਮਾਮਲੇ 'ਤੇ ਬੁੱਧਵਾਰ ਨੂੰ ਕੈਨੇਡਾ ਸਰਕਾਰ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ,''ਆਪੀ ਦੇ ਡਾਕਟਰ ਭਾਰਤ ਸਰਕਾਰ ਦੇ ਨਾਲ ਇਕ ਮੰਚ ਵਿਕਸਿਤ ਕਰਨ ਲਈ ਕੰਮ ਕਰ ਰਹੇ ਹਨ, ਜਿਸ ਦੇ ਜ਼ਰੀਏ ਭਾਰਤੀ-ਅਮਰੀਕੀ ਡਾਕਟਰ ਭਾਰਤ ਦੇ ਮਰੀਜ਼ਾਂ ਨੂੰ ਮੁਫ਼ਤ ਟੇਲੀ-ਮੈਡੀਸਨ ਸੇਵਾ ਮੁਹੱਈਆ ਕਰਾਉਣਗੇ।

ਨੋਟ- ਅਮਰੀਕਾ 'ਚ ਡਾਕਟਰਾਂ ਦਾ ਸਮੂਹ 5000 ਵੈਂਟੀਲੇਟਰ ਭਾਰਤ ਭੇਜਣ ਲਈ ਕੈਨੇਡਾ ਨਾਲ ਕਰ ਰਿਹੈ ਗੱਲਬਾਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News