ਅਮਰੀਕਾ ਨੇ ਬੱਚਿਆਂ ਤੋਂ ਵੱਖ ਕੀਤੇ ਗਏ ਪਰਿਵਾਰਾਂ ਦੀ ਹਿਰਾਸਤ ਵਧਾਉਣ ਦੀ ਕੀਤੀ ਮੰਗ

06/21/2018 8:58:55 AM

ਵਾਸ਼ਿੰਗਟਨ— ਅਮਰੀਕਾ ਦਾ ਨਿਆਂ ਮੰਤਰਾਲੇ ਫੈਡਰਲ ਜੱਜ ਤੋਂ ਗੈਰ-ਕਾਨੂੰਨੀ ਰੂਪ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲੇ ਪਰਿਵਾਰਾਂ ਦੀ ਹਿਰਾਸਤ ਵਿਚ ਰੱਖਣ ਦੀ ਮਿਆਦ ਵਧਾਉਣ ਦੀ ਮੰਗ ਕਰੇਗਾ। ਮੰਤਰਾਲੇ ਦੇ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਫਿਲਹਾਲ ਇਨ੍ਹਾਂ ਪਰਿਵਾਰਾਂ ਨੂੰ 20 ਦਿਨ ਤੱਕ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ, ਜਦੋਂ ਕਿ ਨਿਆਂ ਮੰਤਰਾਲੇ ਇਨ੍ਹਾਂ ਪਰਿਵਾਰਾਂ ਨੂੰ 20 ਤੋਂ ਜ਼ਿਆਦਾ ਦਿਨਾਂ ਤੱਕ ਇਕੱਠੇ ਹਿਰਾਸਤ ਵਿਚ ਰੱਖਣ ਦੀ ਮੰਗ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਟਰੰਪ ਦੀ ਇਸ ਸਖਤ ਨੀਤੀ ਕਾਰਨ 2000 ਦੇ ਕਰੀਬ ਪ੍ਰਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰ ਦਿੱਤਾ ਗਿਆ ਹੈ। ਇਸ ਨੀਤੀ ਲਈ ਟਰੰਪ ਪ੍ਰਸ਼ਾਸਨ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਅਟਾਰਨੀ ਜਨਰਲ ਜੈਫ ਸੇਸ਼ਨ ਦੇ ਸਲਾਹਕਾਰ ਜੇਨੇ ਹੈਮਿਲਟਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ, 'ਮੌਜੂਦਾ ਸਮੇਂ ਵਿਚ ਗੈਰ-ਕਾਨੂੰਨੀ ਰੂਪ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲੇ ਪਰਿਵਾਰਾਂ ਨੂੰ 20 ਦਿਨ ਤੱਕ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ। ਅਸੀਂ ਜੱਜ ਡਾਲੀ ਗੀ ਤੋਂ ਇਸ ਵਿਚ ਬਦਲਾਅ ਕਰਨ ਦੀ ਮੰਗ ਕਰਾਂਗੇ ਤਾਂ ਕਿ ਇਨ੍ਹਾਂ ਪਰਿਵਾਰਾਂ ਨੂੰ 20 ਤੋਂ ਜ਼ਿਆਦਾ ਦਿਨਾਂ ਤੱਕ ਇਕੱਠੇ ਹਿਰਾਸਤ ਵਿਚ ਰੱਖਿਆ ਜਾ ਸਕੇ।' ਜੱਜ ਡਾਲੀ ਗੀ ਅਮਰੀਕਾ ਦੇ ਕੈਲੀਫੋਰਨੀਆ ਦੀ ਸੈਂਟਰਲ ਡਿਸਟਰਿਕ ਦੀ ਜ਼ਿਲਾ ਅਦਾਲਤ ਵਿਚ ਬਤੌਰ ਜੱਜ ਕੰਮ ਕਰ ਰਹੇ ਹਨ।


Related News