ਅਮਰੀਕਾ : ਮਨੁੱਖੀ ਤਸਕਰੀ ਦੇ ਦੋਸ਼ ''ਚ ਇਕ ਬੰਗਲਾਦੇਸ਼ੀ ਗ੍ਰਿਫਤਾਰ
Sunday, Dec 02, 2018 - 03:51 PM (IST)

ਵਾਸ਼ਿੰਗਟਨ (ਭਾਸ਼ਾ)— ਮੈਕਸੀਕੋ ਤੋਂ ਅਮਰੀਕਾ ਵਿਚ ਮਨੁੱਖੀ ਤਸਕਰੀ ਦੇ ਦੋਸ਼ ਵਿਚ ਬੰਗਲਾਦੇਸ਼ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ 30 ਸਾਲਾ ਮੁਖਤਾਰ ਹੁਸੈਨ ਮਾਰਚ 2017 ਤੋਂ ਅਗਸਤ 2018 ਦੀ ਮਿਆਦ ਵਿਚ 14 ਬੰਗਲਾਦੇਸ਼ੀ ਨਾਗਰਿਕਾਂ ਨੂੰ ਟੈਕਸਾਸ ਸੂਬੇ ਦੀ ਸਰਹੱਦ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਿਚ ਸ਼ਾਮਲ ਸੀ। ਉਸ ਨੇ ਇਨ੍ਹਾਂ ਲੋਕਾਂ ਤੋਂ ਇਸ ਕੰਮ ਦੇ ਬਦਲੇ ਵੱਡੀ ਰਾਸ਼ੀ ਵਸੂਲੀ ਸੀ।
ਮੁਖਤਾਰ ਮੈਕਸੀਕੋ ਦੇ ਮਾਂਟਰੇ ਵਿਚ ਇਕ ਹੋਟਲ ਵੀ ਚਲਾਉਂਦਾ ਹੈ, ਜਿੱਥੇ ਉਸ ਦੇ ਹੋਟਲ ਵਿਚ ਅਮਰੀਕਾ ਵਿਚ ਦਾਖਲ ਹੋਣ ਦੀ ਇੱਛਾ ਰੱਖਣ ਵਾਲੇ ਲੋਕ ਆ ਕੇ ਠਹਿਰਦੇ ਸਨ। ਮੁਖਤਾਰ ਇਨ੍ਹਾਂ ਲੋਕਾਂ ਨੂੰ ਅਮਰੀਕੀ ਸਰਹੱਦ ਵਿਚ ਗੱਡੀ ਚਲਾਉਣ ਵਾਲਿਆਂ ਦੀ ਮਦਦ ਨਾਲ ਦਾਖਲ ਕਰਵਾ ਦਿੰਦਾ ਸੀ।