ਅਮਰੀਕਾ : ਸੜਕ ਹਾਦਸੇ ''ਚ 3 ਵਿਦਿਆਰਥੀਆਂ ਦੀ ਮੌਤ
Sunday, Feb 23, 2020 - 10:38 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਜ ਅਰੀਜ਼ੋਨਾ ਵਿਚ ਇਕ ਸੜਕ ਹਾਦਸੇ ਵਿਚ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਰਾਜ ਦੇ ਲੋਕ ਸੁਰੱਖਿਆ ਵਿਭਾਗ ਨੇ ਇਕ ਬਿਆਨ ਵਿਚ ਦੱਸਿਆ ਕਿ ਸ਼ੁੱਕਰਵਾਰ ਰਾਤ ਫੀਨਿਕਸ ਦੇ ਪੂਰਬੀ ਹਿੱਸੇ ਵਿਚ ਹਾਈਵੇਅ 'ਤੇ ਇਕ ਗੱਡੀ ਹਾਦਸਾਗ੍ਰਸਤ ਹੋ ਗਈ, ਜਿਸ ਨਾਲ ਇਸ ਵਿਚ ਸਵਾਰ 3 ਵਿਦਿਆਰਥੀਆਂ ਦੀ ਮੌਤ ਹੋ ਗਈ।
ਹਾਦਸੇ ਵਿਚ ਗੱਡੀ ਦਾ ਡਰਾਈਵਰ ਅਤੇ 5 ਹੋਰ ਵਿਦਿਆਰਥੀ ਜ਼ਖਮੀ ਹੋ ਗਏ। ਹਾਦਸੇ ਦੀ ਚਪੇਟ ਵਿਚ ਆਏ ਵਿਦਿਆਰਥੀ ਗਾਇਲਾ ਇੰਸਟੀਚਿਊਟ ਫੌਰ ਤਕਨਾਲੋਜੀ ਨਾਲ ਸਬੰਧਤ ਸਨ ਜੋ ਫੀਨਿਕਸ ਵਿਚ ਆਯੋਜਿਤ ਇਕ ਪ੍ਰੋਗਰਾਮ ਤੋਂ ਪਰਤ ਰਹੇ ਸਨ।