ਅਮਰੀਕਾ: ਓਰੇਗਨ ''ਚ 1500 ਨੈਸ਼ਨਲ ਗਾਰਡ ਫੌਜਾਂ ਨੂੰ ਕੀਤਾ ਜਾਵੇਗਾ ਹਸਪਤਾਲਾਂ ''ਚ ਤਾਇਨਾਤ

Sunday, Aug 15, 2021 - 02:21 PM (IST)

ਅਮਰੀਕਾ: ਓਰੇਗਨ ''ਚ 1500 ਨੈਸ਼ਨਲ ਗਾਰਡ ਫੌਜਾਂ ਨੂੰ ਕੀਤਾ ਜਾਵੇਗਾ ਹਸਪਤਾਲਾਂ ''ਚ ਤਾਇਨਾਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੀ ਸਟੇਟ ਓਰੇਗਨ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦਾ ਦਾਖਲਾ ਵੀ ਵੱਧ ਰਿਹਾ ਹੈ। ਇਸ ਵਾਧੇ ਕਾਰਨ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਪੈਦਾ ਹੋ ਰਹੀ ਹੈ। ਇਸ ਲਈ ਓਰੇਗਨ ਦੀ ਗਵਰਨਰ ਕੇਟ ਬ੍ਰਾਨ ਦੁਆਰਾ ਸੂਬੇ ਦੇ ਹਸਪਤਾਲਾਂ ਵਿੱਚ 1,500 ਨੈਸ਼ਨਲ ਗਾਰਡ ਫੌਜਾਂ ਨੂੰ ਸਹਾਇਤਾ ਲਈ ਤਾਇਨਾਤ ਕੀਤਾ ਜਾਵੇਗਾ। ਇਸ ਯੋਜਨਾ ਦੀ ਸ਼ੁਰੂਆਤ ਵਿੱਚ ਸਟੇਟ ਦੇ 20 ਵੱਖ-ਵੱਖ ਹਸਪਤਾਲਾਂ ਨੂੰ ਸਮੱਗਰੀ, ਉਪਕਰਣਾਂ, ਹੋਰ ਸੇਵਾਵਾਂ ਦੀ ਸੰਭਾਲ ਅਤੇ ਢੋਆ ਢੁਆਈ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ 20 ਅਗਸਤ ਨੂੰ ਸ਼ੁਰੂਆਤੀ 500 ਫੌਜਾਂ ਤਾਇਨਾਤ ਕੀਤੀਆਂ ਜਾਣਗੀਆਂ।

ਪੜ੍ਹੋ ਇਹ ਅਹਿਮ ਖਬਰ - ਫਲੋਰਿਡਾ : ਕੋਵਿਡ-19 ਕਾਰਨ ਤਕਰੀਬਨ 440 ਸਕੂਲੀ ਵਿਦਿਆਰਥੀ ਹੋਏ ਇਕਾਂਤਵਾਸ

ਇਸ ਸਬੰਧੀ ਜਾਣਕਾਰੀ ਦਿੰਦਿਆਂ ਗਵਰਨਰ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਘੱਟੋ ਘੱਟ 733 ਓਰੇਗਨ ਨਿਵਾਸੀ ਕੋਰੋਨਾ ਵਾਇਰਸ ਨਾਲ ਹਸਪਤਾਲ ਵਿੱਚ ਦਾਖਲ ਸਨ, ਜਿਨ੍ਹਾਂ ਵਿੱਚ 185 ਇੰਟੈਂਸਿਵ ਕੇਅਰ ਯੂਨਿਟ 'ਚ ਦਾਖਲ ਸਨ। ਇਸੇ ਦੌਰਾਨ ਗਵਰਨਰ ਨੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੈਣ ਲਈ ਵੀ ਅਪੀਲ ਕੀਤੀ ਹੈ। ਓਰੇਗਨ ਹੈਲਥ ਅਥਾਰਿਟੀ ਦੇ ਅਨੁਸਾਰ, ਸਟੇਟ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਪ੍ਰਤੀ ਦਿਨ ਔਸਤਨ 1,657 ਕੇਸ ਦਰਜ ਕੀਤੇ ਗਏ ਹਨ। 


author

Vandana

Content Editor

Related News