31 ਕਰੋੜ ਦੀ ਲਾਟਰੀ ਜਿੱਤ ਕੇ ਵੀ ਹਾਰਿਆ ਇਹ ਜੋੜਾ, ਹੁਣ ਰਿਸ਼ਤਾ ਵੀ ਹੋਇਆ ਖ਼ਤਮ, ਜਾਣੋ ਪੂਰਾ ਮਾਮਲਾ

Monday, Oct 18, 2021 - 12:40 PM (IST)

ਬ੍ਰਿਟੇਨ : ਇਨ੍ਹੀਂ ਦਿਨੀਂ ਬ੍ਰਿਟੇਨ ਦਾ ਇਕ ਜੋੜਾ ਕਾਫ਼ੀ ਚਰਚਾ ਵਿਚ ਹੈ ਪਰ ਚਰਚਾ ਵਿਚ ਹੋਣ ਦਾ ਕਾਰਨ ਚੰਗਾ ਨਹੀਂ ਹੈ। ਦਰਅਸਲ ਇਕ ਬ੍ਰਿਟਿਸ਼ ਜੋੜੇ ਦੀ 3 ਮਿਲੀਅਨ ਪੌਂਡ ਯਾਨੀ ਭਾਰਤੀ ਮੁਦਰਾ ਵਿਚ ਕਰੀਬ 31 ਕਰੋੜ ਰੁਪਏ ਦੀ ਲਾਟਰੀ ਲੱਗੀ ਸੀ ਪਰ ਇਸ ਲਾਟਰੀ ਦਾ ਇਕ ਪੈਸਾ ਵੀ ਇਨ੍ਹਾਂ ਦੇ ਹੱਥ ਨਹੀਂ ਲੱਗਾ। ਇਸ ਦਾ ਕਾਰਨ ਲਾਟਰੀ ਟਿਕਟ ਦਾ ਨਾ ਮਿਲਣਾ ਸੀ। ਇਸ ਮਗਰੋਂ ਦੋਵਾਂ ਨੇ ਅਦਾਲਤ ਦਾ ਦਰਵਾਜ਼ਾ ਖੜ੍ਹਕਾਇਆ ਪਰ ਕੋਈ ਰਾਹਤ ਨਹੀਂ ਮਿਲੀ। ਲਾਟਰੀ ਕੰਪਨੀ ਦਾ ਕਹਿਣਾ ਸੀ ਕਿ ਜੋੜੇ ਨੇ ਉਨ੍ਹਾਂ ਨੂੰ ਲਾਟਰੀ ਟਿਕਟ ਨਹੀਂ ਦਿਖਾਈ, ਇਸ ਲਈ ਇਨਾਮ ਦੀ ਰਾਸ਼ੀ ਉਨ੍ਹਾਂ ਨੂੰ ਨਹੀਂ ਦਿੱਤੀ ਜਾ ਸਕਦੀ। 

ਇਹ ਵੀ ਪੜ੍ਹੋ : ਭਾਰਤੀ-ਅਮਰੀਕੀ ਵਿਗਿਆਨੀ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ

ਇਕ ਅੰਗ੍ਰੇਜੀ ਵੈਬਸਾਈ ‘ਮਿਰਰ’ ਵਿਚ ਛਪੀ ਰਿਪੋਰਟ ਮੁਤਾਬਕ ਮਰਟਿਨ ਅਤੇ ਕੇ ਟੋਟ ਨਾਂ ਦੇ ਇਸ ਪਤੀ-ਪਤਨੀ ਨੂੰ 2001 ਨੈਸ਼ਨਲ ਲਾਟਰੀ ਡ੍ਰਾਅ ਦੇ 6 ਮਹੀਨੇ ਬਾਅਦ ਜਾ ਕੇ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਇਨਾਮ ਦੇ ਤੌਰ ’ਤੇ 31 ਕਰੋੜ ਦੀ ਰਾਸ਼ੀ ਜਿੱਤੀ ਹੈ। ਫਿਰ ਮਾਰਟਿਨ ਅਤੇ ਕੇ ਟੋਟ ਨੇ ਲਾਟਰੀ ਕੰਪਨੀ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਪਰ ਉਹ ਕੰਪਨੀ ਨੂੰ ਲਾਟਰੀ ਟਿਕਟ ਨਹੀਂ ਦੇ ਸਕੇ। ਉਨ੍ਹਾਂ ਨੇ ਕੰਪਿਊਟਰ ਰਿਕਾਰਡ ਅਤੇ ਹੋਰ ਦਸਤਾਵੇਜ਼ਾਂ ਜ਼ਰੀਏ ਖ਼ੁਦ ਨੂੰ ਜੇਤੂ ਸਾਬਿਤ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਕੰਪਨੀ ਨੇ ਉਨ੍ਹਾਂ ਦੀ ਕੋਈ ਵੀ ਦਲੀਲ ਨਹੀਂ ਮੰਨੀ। 

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਇਮਾਰਤ ਦੀ ਛੱਤ ਡਿੱਗਣ ਕਾਰਨ 6 ਲੋਕਾਂ ਦੀ ਮੌਤ

ਕੰਪਨੀ ਦੇ ਇਨਕਾਰ ਤੋਂ ਬਾਅਦ ਜੋੜੇ ਨੇ ਅਦਾਲਤ ਵਿਚ ਵੀ ਅਪੀਲ ਕੀਤੀ ਪਰ ਇਹ ਵੀ ਕੰਮ ਨਹੀਂ ਆਈ। ਕੰਪਨੀ ਮੁਤਾਬਕ ਉਨ੍ਹਾਂ ਦਾ ਨਿਯਮ ਹੈ ਕਿ ਲਾਟਰੀ ਟਿਕਟ ਗੁਆਚਣ ਦੇ 30 ਦਿਨ ਅੰਦਰ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ, ਜੋ ਨਹੀਂ ਕੀਤੀ ਗਈ ਸੀ। ਅਜਿਹੇ ਵਿਚ ਇਨਾਮੀ ਰਾਸ਼ੀ ਉਨ੍ਹਾਂ ਨੂੰ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਵੀ ਮਾੜਾ ਇਹ ਹੋਇਆ ਕਿ ਇਸ ਘਟਨਾ ਮਗਰੋਂ ਪਤੀ-ਪਤਨੀ ਵਿਚ ਲੜਾਈ-ਝਗੜਾ ਇੰਨਾ ਵੱਧ ਗਿਆ ਦੋਵਾਂ ਦਾ ਬ੍ਰੇਕਅਪ ਹੋ ਗਿਆ। ਇਸ ਜੋੜੇ ਨੂੰ ਬ੍ਰਿਟੇਨ ਦਾ ਅਨਲਕੀ ਕਪਲ ਕਿਹਾ ਜਾ ਰਿਹਾ ਹੈ। 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News